ਟੋਇਟਾ ਕੰਪਨੀ ਦੇ ਵਾਹਨ ਹੋਣਗੇ ਮਹਿੰਗੇ

0
186

ਨਵੀਂ ਦਿੱਲੀ—ਜਾਪਾਨ ਦੀ ਵਾਹਨ ਬਣਾਉਣ ਵਾਲੀ ਕੰਪਨੀ ਟੋਇਟਾ ਦੀ ਭਾਰਤੀ ਇਕਾਈ ਟੋਇਟਾ ਕਿਰਲੋਸਕਰ ਮੋਟਰ ਇਕ ਜਨਵਰੀ 2019 ਤੋਂ ਆਪਣੇ ਵਾਹਨਾਂ ਦੀਆਂ ਕੀਮਤਾਂ ‘ਚ ਚਾਰ ਫੀਸਦੀ ਤੱਕ ਦਾ ਵਾਧਾ ਕਰੇਗੀ। ਮੰਗਲਵਾਰ ਨੂੰ ਕੰਪਨੀ ਨੇ ਕਿਹਾ ਕਿ ਰੁਪਏ ‘ਚ ਗਿਰਾਵਟ ਨਾਲ ਉਸ ਦੀ ਵਿਨਿਰਮਾਣ ਲਾਗਤ ਵਧ ਰਹੀ ਹੈ ਜਿਸ ਦੇ ਚੱਲਦੇ ਉਸ ਨੇ ਇਸ ਵਾਧੇ ਦਾ ਫੈਸਲਾ ਕੀਤਾ ਹੈ। ਟੋਇਟਾ ਨੇ ਇਕ ਬਿਆਨ ‘ਚ ਕਿਹਾ ਕਿ ਵਧਦੀ ਵਿਨਿਰਮਾਣ ਲਾਗਤ ਦੇ ਲਗਾਤਾਰ ਦਬਾਅ ਦਾ ਨਿਯਮਿਤ ਅਨੁਮਾਨ ਕਰਨ ਦੇ ਬਾਅਦ ਉਹ ਕੀਮਤ ਵਾਧੇ ‘ਤੇ ਵਿਚਾਰ ਕਰ ਰਹੀ ਹੈ।

ਕੰਪਨੀ ਨੇ ਕਿਹਾ ਕਿ ਰੁਪਏ ‘ਚ ਗਿਰਾਵਟ ਦੇ ਮੱਦੇਨਜ਼ਰ ਉਸ ਦੀ ਵਿਨਿਰਮਾਣ ਲਾਗਾਤ ‘ਤੇ ਕਾਫੀ ਅਸਰ ਪਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਹੋਰ ਲਾਗਤ ਦਾ ਬੋਝ ਉਠਾ ਰਹੀ ਸੀ ਤਾਂ ਜੋ ਗਾਹਕਾਂ ਨੂੰ ਕੀਮਤ ਵਾਧੇ ਤੋਂ ਬਚਾਇਆ ਦਾ ਸਕੇ। ਕੰਪਨੀ ਨੇ ਕਿਹਾ ਕਿ ਉੱਚ ਲਾਗਤ ਦਾ ਦਬਾਅ ਲਗਾਤਾਰ ਬਣੇ ਰਹਿਣ ਦੇ ਚੱਲਦੇ ਸਾਨੂੰ ਇਸ ਦਾ ਕੁਝ ਬੋਝ ਗਾਹਕਾਂ ਦੇ ਉਪਰ ਪਾਉਣਾ ਹੋਵੇਗਾ। ਟੋਇਟਾ ਇਕ ਜਨਵਰੀ 2019 ਤੋਂ ਸਾਰੇ ਮਾਡਲਾਂ ਦੀ ਕੀਮਤ ਚਾਰ ਫੀਸਦੀ ਤੱਕ ਵਧਾਉਣ ‘ਤੇ ਵਿਚਾਰ ਕਰ ਰਹੀ ਹੈ। ਕੰਪਨੀ ਅਜੇ ਦੇਸ਼ ਦੇ ਹੈਚਬੇਕ ਲੀਵਾ ਤੋਂ ਐੱਸ. ਯੂ.ਵੀ. ਲੈਂਡ ਕਰੂਜ਼ਰ ਵਰਗੇ ਕਈ ਵਾਹਨ ਮਾਡਲ ਦੀ ਵਿਕਰੀ ਕਰਦੀ ਹੈ। ਇਨ੍ਹਾਂ ਦੀ ਕੀਮਤ 5.25 ਲੱਖ ਰੁਪਏ ਤੋਂ 1.41 ਕਰੋੜ ਰੁਪਏ ਦੇ ਵਿਚਕਾਰ ਹੈ।