ਰਾਜਪੁਰਾ,ਸਥਾਨਕ ਆਰੀਅਨਜ਼ ਕਾਲਜ ਕੈਂਪਸ ਵਿਚ ਇਕ ਮਤਦਾਨ ਜਾਗਰੂਕਤਾ ਮੁਹਿੰਮ ਤਹਿਤ ਸੈਮੀਨਾਰ ਕਰਵਾਇਆ ਗਿਆ | ਇਸ ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਵੋਟ ਪਾਉਣ ਦੇ ਅਧਿਕਾਰ ਸਬੰਧੀ ਅਤੇ ਉਸ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ | ਵਿਦਿਆਰਥੀਆਂ ਨੇ ਜਾਗਰੂਕਤਾ ਪੈਦਾ ਕਰਨ ਦੇ ਲਈ ਕਈ ਗਤੀਵਿਧੀਆਂ ਕਰਵਾਈਆਂ ਗਈਆਂ ਜਿਸ ਵਿਚ ਨਾਅਰਾ ਲੇਖਨ, ਪਲੇਅ ਕਾਰਡ ਅਤੇ ਪੋਸਟਰ ਬਣਾਉਣਾ, ਫੇਸ ਪੇਟਿੰਗ ਆਦਿ ਸ਼ਾਮਿਲ ਹਨ | ਇਸ ਮੌਕੇ ਵਿਦਿਆਰਥੀ ਮਤਦਾਤਾਵਾਂ ਨੂੰ ਉਨ੍ਹਾਂ ਦੇ ਮਤਦਾਨ ਦੇ ਅਧਿਕਾਰ ਬਾਰੇ ਜਾਗਰੂਕ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਮਤਦਾਨ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਅਤੇ ਇਕ ਸਾਫ਼ ਸੁਥਰੇ ਰਾਸ਼ਟਰ ਦੇ ਨਿਰਮਾਣ ਵਿਚ ਬਹੁਤ ਮਹੱਤਵ ਰੱਖਦਾ ਹੈ | ਵਿਦਿਆਰਥੀਆਂ ਨੇ ਸਮੂਹ ਬਣਾਏ ਅਤੇ ਲੋਕਾਂ ਨੂੰ ਆਪਣੇ ਵੋਟ ਬਰਬਾਦ ਨਾ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਕਿਵੇਂ ਵੋਟਾਂ ਵਿਚ ਜਨਤਾ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ | ਵਿਦਿਆਰਥੀਆਂ ਨੇ 100 ਫੀਸਦੀ ਮਤਦਾਨ ਸੁਨਿਸ਼ਚਿਤ ਕਰਨ ਦੇ ਲਈ ਪ੍ਰੇਰਕ ਕਥਨਾਂ ਦੇ ਨਾਲ ਪਲੇਅ ਕਾਰਡ ਦਿਖਾਏ | ਇਸ ਦੌਰਾਨ ‘ਤੁਹਾਡਾ ਵੋਟ ਤੁਹਾਡਾ ਅਧਿਕਾਰ, ਤੁਹਾਡੀ ਆਵਾਜ਼ ਹੈ!’ ਅਤੇ ‘ਆਪਣੀ ਜਿੰਮੇਵਾਰੀ ਤੋਂ ਨਾ ਭੱਜੋ, ਮਤਦਾਤਾ ਬਣੋ’ ਜਿਹੇ ਨਾਅਰਿਆਂ ਨੂੰ
Related Posts
ਹੁਸ਼ਿਆਰਪੁਰ ਦੀ ਬੇਟੀ ਪਾਰੁਲ ਨੇ MI 17ਵੀਂ 5 ਚਾਪਰ ਉਡਾ ਕੇ ਰਚਿਆ ਇਤਿਹਾਸ
ਹੁਸ਼ਿਆਰਪੁਰ- ਜੇ ਮਨ ਵਿਚ ਕੁਝ ਕਰਨ ਦੀ ਜਿੱਦ, ਜਜ਼ਬਾ ਤੇ ਜਨੂੰਨ ਆ ਜਾਵੇ ਤਾਂ ਸਾਰੀ ਕਾਇਨਾਤ ਤੁਹਾਡੇ ਸੁਪਨੇ ਨੂੰ ਸਾਕਾਰ…
ਮਹਿਲਾ ਦੀ ਆਖਰੀ ਇੱਛਾ ਪੂਰੀ ਕਰਨ ਲਈ ਕੁੱਤੇ ਦੀ ਦਿੱਤੀ ”ਬਲੀ”
ਵਾਸ਼ਿੰਗਟਨ— ਅਮਰੀਕਾ ਦੇ ਵਰਜੀਨੀਆ ਸੂਬੇ ‘ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮੌਤ, ਜ਼ਿੰਦਗੀ ਤੇ ਇੱਛਾਵਾਂ ਦਾ ਅਜਿਹਾ ਮਿਸ਼ਰਣ…
ਮੁਕਾਬਲੇ ”ਚ ਇਕ ਹੱਥ ਨਾਲ ਦਸਤਾਰ ਸਜਾ ਕੇ ਨੌਜਵਾਨ ਮੋਹਿਆ ਮਨ
ਅਜਨਾਲਾ – ਅਜਨਾਲਾ ਸਥਿਤ ਕੀਰਤਨ ਦਰਬਾਰ ਸੋਸਾਇਟੀ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਪਰਪਿਤ…