ਸਰਹਿੰਦ : ਪਿਛਲੇ ਦਿਨੀ ਆਪਣੀ ਸੰਸਰਿਕ ਯਾਤਰਾ ਪੂਰੀ ਕਰਦਿਆਂ ਦੁਨੀਆ ਤੋਂ ਰੁਖਸਤ ਹੋਏ ਸ. ਰਾਜਵੰਤ ਬਾਜਵਾ ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ, ਉਨ੍ਹਾਂ ਦੇ ਪਿੰਡ ਮੁੱਲਾਂਪੁਰ ਕਲਾਂ (ਵਜੀਰ ਨਗਰ) ਵਿਖੇ ਪਾਏ ਗਏ। ਅੰਤਿਮ ਅਰਦਾਸ ਵਿਚ ਲੋਕਾਂ ਨੇ ਵੱਡੀ ਗਿਣਤੀ ‘ਚ ਸਾਮਲ ਹੋ ਕੇ ਸਰਦਾਰ ਬਾਜਵਾ ਨੂੰ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ। ਇਸ ਸਮਾਗਮ ਦੌਰਾਨ ਸ. ਰਾਜਵੰਤ ਸਿੰਘ ਬਾਜਵਾ ਦੇ ਭਤੀਜੇ ਸਰਪੰਚ ਕਰਨਵੀਰ ਸਿੰਘ ਬਾਜਵਾ ਦੇ ਸਹਿਯੋਗ ਨਾਲ ਸ਼ਬਦ ਗੁਰੂ ਵਿਚਾਰ ਮੰਚ ਸੁਸਾਇਟੀ ਵੱਲੋਂ ਡਾ. ਦੀਦਾਰ ਸਿੰਘ ਸਰਹਿੰਦ ਅਤੇ ਹਰਪ੍ਰੀਤ ਸਿੰਘ ਸਰਹਿੰਦ ਨੇ ਮੁਫ਼ਤ ਸਾਹਿਤ ਵੰਡਿਆ। ਧਾਰਮਿਕ ਸਾਹਿਤ ਵੰਡਣ ਲਈ ਲਾਏ ਗਏ ਸਟਾਲ ਤੋਂ ਆਈ ਸੰਗਤ ਨੇ ਵੱਡੀ ਗਿਣਤੀ ਵਿਚ ਸਾਹਿਤ ਪ੍ਰਾਪਤ ਕੀਤਾ। ਇਸ ਸਮੇਂ ਬਾਜਵਾ ਪਰਿਵਾਰ ਨੇ ਸ਼ਬਦ ਗੁਰੂ ਵੀਚਾਰ ਮੰਚ ਸੁਸਾਇਟੀ ਨੂੰ 3100 ਰੁਪਏ ਵਿਤੀ ਸਹਾਇਤਾ ਵਜੋਂ ਵੀ ਦਿੱਤੇ।ਇਥੇ ਦੱਸਣਾ ਬਣਦਾ ਹੈ ਕਿ ਸ਼ਬਦ ਗੁਰੂ ਵੀਚਾਰ ਮੰਚ ਸੁਸਾਇਟੀ ਫਤਹਿਗੜ੍ਹ ਸਾਹਿਬ ਵੱਲੋਂ ਸਮੇਂ ਸਮੇਂ ‘ਤੇ ਧਾਰਮਿਕ ਪ੍ਰਚਾਰ ਲਈ ਮੁਫ਼ਤ ਸਾਹਿਤ ਵੰਡਿਆਂ ਜਾਂਦਾ ਹੈ। ਇਥੇ ਖਾਸਤੌਰ ਤੇ ਜਿਕਰਯੋਗ ਹੈ ਕਿ ਅੰਤਿਮ ਅਰਦਾਸ ਸਮੇਂ ਸੰਗਤ ਨੇ ਧਾਰਮਿਕ ਸਾਹਿਤ ਖੁਸ਼ ਹੋ ਕੇ ਪ੍ਰਾਪਤ ਕੀਤਾ, ਕਿਉਂਕਿ ਸੰਗਤ ਦਾ ਕਹਿਣਾ ਸੀ ਕਿ ਅਸੀਂ ਪਹਿਲੀ ਵਾਰ ਅਜਿਹਾ ਦੇਖਿਆ ਹੈ ਕਿ ਅੰਤਿਮ ਅਰਦਾਸ ਸਮੇਂ ਵੀ ਸਾਹਿਤ ਵੰਡਿਆ ਜਾ ਰਿਹਾ ਹੈ।
Related Posts
“ਪੰਜਾਬ ਨਾ ਹਿੰਦੂ ਨਾ ਮੁਸਲਮਾਨ ਹੈ,
ਵੈਸੇ ਤਾਂ ਮੀਡੀਆ ਪ੍ਰਿਅੰਕਾ ਗਾਂਧੀ ਦਾ ਫੈਨ ਹੋਇਆ ਫਿਰਦਾ। ਉਸ ਦੀ ਨਿੱਕੀ-ਨਿੱਕੀ ਗੱਲ ਨੋਟ ਕਰ ਰਿਹਾ । ਪਰ ਇਸੇ ਮੀਡੀਆ…
ਖਾਲਸਾ ਏਡ ਨੇ ਇਰਾਕੀ ਸ਼ਰਨਾਰਥੀ ਕੈਂਪ ‘ਚ ਕੁਰਾਨ ਤੇ ਭੋਜਨ ਵੰਡਿਆ
ਬਗਦਾਦ — ਬ੍ਰਿਟੇਨ ਦੇ ਮਦਦ ਸਮੂਹ ‘ਖਾਲਸਾ ਏਡ’ ਨੇ ਇਰਾਕ ਦੇ ਮੋਸੁਲ ਵਿਚ ਸ਼ਰਨਾਰਥੀ ਕੈਂਪ ਵਿਚ ਰਹਿ ਰਹੇ ਮੁਸਲਮਾਨਾਂ ਨੂੰ…
ਹਥਿਆਰਾਂ ਦੇ ਅੰਤਰਰਾਜੀ ਤਸਕਰੀ ਰੈਕੇਟ ਦਾ ਪਰਦਾਫਾਸ਼
ਚੰਡੀਗੜ੍ਹ/ਅੰਮ੍ਰਿਤਸਰ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਹਥਿਆਰਾਂ ਦੇ ਅੰਤਰਰਾਜੀ ਤਸਕਰੀ ਰੈਕੇਟ ਦਾ ਪਰਦਾਫਾਸ਼ ਕਰਦਿਆਂ ਇਸ ਤਸਕਰੀ ਗਿਰੋਹ ਦੇ ਇਕ ਪ੍ਰਮੁੱਖ…