ਪੈਰਾਂ ਹੇਠੋਂ ਨਿਕਲ ਗਈ ਜ਼ਮੀਨ, ਕੋਈ ਹੋਰ ਹੀ ਵਜਾ ਗਿਆ ਬੀਨ

ਇਹ ਬ੍ਰਿਟੇਨ ‘ਚ ਰਹਿਣ ਵਾਲੇ ਇੱਕ ਸਫ਼ਲ ਵਪਾਰੀ ਦੀ ਕਹਾਣੀ ਹੈ। ਉਹ ਤਿੰਨ ਬੱਚਿਆਂ ਦਾ ਪਿਤਾ ਹੈ। ਜਿਨ੍ਹਾਂ ਵਿੱਚੋਂ ਜੁੜਵਾਂ ਮੁੰਡਿਆਂ ਦੀ ਉਮਰ 19 ਸਾਲ ਹੈ ਅਤੇ ਵੱਡੇ ਲੜਕੇ ਦੀ ਉਮਰ ਹੈ 23 ਸਾਲ

2016 ਵਿੱਚ ਇੱਕ ਡਾਕਟਰੀ ਜਾਂਚ ਵਿੱਚ ਉਸ ਨੂੰ ਪਤਾ ਲੱਗਿਆ ਕਿ ਉਹ ਤਾਂ ਕਦੇ ਬਾਪ ਹੀ ਨਹੀਂ ਬਣ ਸਕਦਾ ਸੀ। ਇਹ ਸੁਣਨ ਵਿੱਚ ਅਜੀਬ ਜਿਹੀ ਗੱਲ ਹੈ।

ਉਸ ਨੂੰ ਬਹੁਤ ਹੈਰਾਨੀ ਹੋਈ ਅਤੇ ਉਸ ਨੇ ਡਾਕਟਰਾਂ ਨੂੰ ਮੁੜ ਜਾਂਚ ਕਰਨ ਲਈ ਆਖਿਆ। ਮੁੜ ਕੀਤੇ ਟੈਸਟ ਨੇ ਰਿਚਰਡ ਮੈਸਨ ਨਾਂ ਦੇ ਇਸ ਵਿਅਕਤੀ ਦੀ ਜ਼ਿੰਦਗੀ ਬਦਲ ਦਿੱਤੀ।

ਉਸ ਨੇ ਆਪਣੀ ਪਤਨੀ ਉੱਪਰ ਮੁਕੱਦਮਾ ਦਰਜ ਕਰਵਾਇਆ ਜਿਸ ਨੂੰ ਹੁਕਮ ਹੋਇਆ ਹੈ ਕਿ ਉਹ ਰਿਚਰਡ ਨੂੰ ਢਾਈ ਲੱਖ ਪੌਂਡ (2.3 ਕਰੋੜ ਭਾਰਤੀ ਰੁਪਏ) ਦੇਵੇ। ਪਰ ਅਸਲੀ ਪਿਤਾ ਦੀ ਪਛਾਣ ਗੁਪਰ ਰੱਖਣ ਦੀ ਛੂਟ ਮਿਲੀ ਹੈ।

ਮੈਸਨ ਲਈ ਇਹ ਕਿੰਨਾ ਦਰਦਨਾਕ ਸੀ,

ਜਾਂਚ

ਪੈਰਾਂ ਹੇਠੋਂ ਜ਼ਮੀਨ ਨਿੱਕਲ ਗਈ

ਜਦੋਂ ਮੈਂ ਟੈਸਟ ਰਿਪੋਰਟ ਵਿੱਚ ਲਿਖੀਆਂ ਗੱਲਾਂ ਪੜ੍ਹਿਆਂ ਤਾਂ ਇੰਝ ਲੱਗਾ ਕਿ ਜ਼ਮੀਨ ਮੇਰੇ ਪੈਰਾਂ ਹੇਠੋਂ ਖਿਸਕ ਗਈ। ਜੋ ਵੀ ਮਰਦ ਇਸ ਬਿਮਾਰੀ ‘ਸਿਸਟਿਕ ਫਾਈਬ੍ਰੋਸਿਸ’ ਨਾਲ ਪੀੜਤ ਹਨ ਉਹ ਪਿਤਾ ਨਹੀਂ ਬਣ ਸਕਦੇ। ਜਦੋਂ ਮੈਨੂੰ ਪਤਾ ਲਗਿਆ ਤਾਂ ਮੇਰੇ ਮੂੰਹੋਂ ਨਿਕਲਿਆ, “ਹਾਏ ਓ ਰੱਬਾ, ਮੈਂ ਤਾਂ ਤਿੰਨ ਬੱਚਿਆਂ ਦਾ ਪਿਓ ਹਾਂ… ਜ਼ਰੂਰ ਜਾਂਚ ‘ਚ ਗੜਬੜ ਹੈ।”

ਜਵਾਬ ਵਿੱਚ ਡਾਕਟਰ ਨੇ ਕਿਹਾ, “ਸਾਡੀ ਜਾਂਚ ਠੀਕ ਹੈ ਅਤੇ ਤੁਹਾਨੂੰ ਇਹ ਬਿਮਾਰੀ ਹੈ।”

 

Leave a Reply

Your email address will not be published. Required fields are marked *