ਗੁਰਬਾਣੀ ਦੇ ਗ਼ਲਤ ਉਚਾਰਨ ਕਾਰਨ ਵਿਵਾਦਾਂ ‘ਚ ਘਿਰੀ ਬੀਬੀ ਬਾਦਲ

0
209

ਜਲੰਧਰ : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਨੀਂਹ ਪੱਥਰ ਸਮਾਗਮ ਦੌਰਾਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇਕ ਹੋਰ ਵਿਵਾਦ ਵਿਚ ਘਿਰ ਗਏ ਹਨ। ਦਰਅਸਲ ਸਮਾਗਮ ਦੀ ਸ਼ੁਰੂਆਤ ਵਿਚ ਹਰਸਿਮਰਤ ਬਾਦਲ ਨੇ ਆਪਣੇ ਸੰਬੋਧਨ ਦੌਰਾਨ ਗੁਰਬਾਣੀ ਦੀ ਪੰਕਤੀ ਹੀ ਗਲਤ ਤਰੀਕੇ ਨਾਲ ਪੜ੍ਹ ਦਿੱਤੀ। ਹਰਸਿਮਰਤ ਬਾਦਲ ਨੇ ਭਾਸ਼ਣ ਦੌਰਾਨ ਗੁਰਬਾਣੀ ਦੀ ਪੰਕਤੀ ‘ਸੁਣੀ ਅਰਦਾਸਿ ਸੁਆਮੀ ਮੇਰੇ, ਸਰਬ ਕਲਾ ਬਣ ਆਈ’ ਦੀ ਥਾਂ ‘ਸਗਲ ਘਟਾ ਬਣ ਆਈ’ ਪੜ੍ਹ ਦਿੱਤੀ। ਸਿੱਖ ਜਥੇਬੰਦੀਆਂ ਨੇ ਇਸ ਨੂੰ ਬੱਜਰ ਗਲਤੀ ਕਰਾਰ ਦਿੰਦਿਆਂ ਹਰਸਿਮਰਤ ਬਾਦਲ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਇਥੇ ਹੀ ਬਸ ਨਹੀਂ ਧਾਰਮਿਕ ਸਟੇਜ ‘ਤੇ ਸਿਆਸੀ ਹਮਲੇ ਬੋਲਣ ‘ਤੇ ਵੀ ਹਰਸਿਮਰਤ ਬਾਦਲ ਨੂੰ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਾਂਗਰਸ ਵਲੋਂ ਉਪ ਰਾਸ਼ਟਰਪਤੀ ਸਾਹਮਣੇ ਪ੍ਰੋਟੋਕੋਲ ਤੋੜਨ ਦੇ ਦੋਸ਼ ਲਗਾਏ ਜਾ ਰਹੇ ਹਨ।

Google search engine

LEAVE A REPLY

Please enter your comment!
Please enter your name here