ਸਰਕਾਰ ਨੇ ਵੀ ਚੱਕਤੀ ਸੰਗ, ਹੁਣ ਰੱਜ ਕੇ ਪੀਉ ਭੰਗ

ਓਟਾਵਾ :  ਉਰੂਗੇਏ ਤੋਂ ਬਾਅਦ ਕੈਨੇਡਾ ਨਿੱਜੀ ਤੌਰ ‘ਤੇ ਭੰਗ ਰੱਖਣ ਅਤੇ ਇਸਤੇਮਾਲ ਕਰਨ ਦੀ ਇਜਾਜ਼ਤ ਦੇਣ ਵਾਲਾ ਦੂਜਾ ਦੇਸ ਹੈ। ਸਰਕਾਰ ਵੱਲੋਂ ਕਰੀਬ 1.5 ਕਰੋੜ ਪਰਿਵਾਰਾਂ ਨੂੰ ਈਮੇਲ ਰਾਹੀਂ ਨਵੇਂ ਕਾਨੂੰਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਰਕਾਰ ਵੱਲੋਂ ਜਾਗਰੂਕਤਾ ਮੁਹਿੰਮਾਂ ਵੀ ਚਲਾਈਆਂ ਜਾਣਗੀਆਂ। ਨਵੇਂ ਕਾਨੂੰਨ ਨਾਲ ਪੁਲਿਸ ਲਈ ਸਭ ਤੋਂ ਵੱਡੀ ਚੁਣੌਤੀ ਹੈ ਡਰੱਗਸ ਲੈ ਕੇ ਗੱਡੀ ਚਲਾਉਣ ਵਾਲਿਆਂ ਨਾਲ ਕਿਵੇਂ ਨਜਿੱਠਿਆ ਜਾਵੇ। ਕੈਨੇਡਾ ਦੇ ਸੂਬੇ ਅਤੇ ਪ੍ਰਸ਼ਾਸਨ ਮਹੀਨਿਆਂ ਤੋਂ ਇਸ ਪਾਬੰਦੀ ਨੂੰ ਖ਼ਤਮ ਕਰਨ ਦੀਆਂ ਤਿਆਰੀਆਂ ਕਰ ਰਹੇ ਸਨ।
ਨਿੱਕੀ ਰੋਜ਼ (ਵਿਚਾਲੇ) ਅਤੇ ਈਐਨ ਪਾਵਰ (ਸੱਜੇ ਪਾਸੇ) ਨਿਊਫਾਊਂਡਲੈਂਡ ਵਿੱਚ ਬੁੱਧਵਾਰ ਨੂੰ ਭੰਗ ਦੀ ਖਰੀਦ ਕਰਨ ਵਾਲੇ ਪਹਿਲੇ ਵਿਅਕਤੀ ਬਣੇ
ਬੁੱਧਵਾਰ ਨੂੰ ਕੈਨੇਡਾ ਦੇ ਸੂਬੇ ਨਿਊਫਾਊਂਡਲੈਂਡ ਵਿੱਚ ਸਭ ਤੋਂ ਪਹਿਲਾਂ ਭੰਗ ਦੀ ਕਾਨੂੰਨੀ ਤੌਰ ‘ਤੇ ਵਿਕਰੀ ਸ਼ੁਰੂ ਹੋਈ। ਭੰਗ ਦੀ ਕਾਨੂੰਨੀ ਵਿਕਰੀ ਨੂੰ ਲੈ ਕੇ ਕਈ ਸਵਾਲ ਹਨ ਜਿਨ੍ਹਾਂ ਦੇ ਜਵਾਬ ਦੇਣੇ ਬਾਕੀ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਨਿੱਜੀ ਤੌਰ ‘ਤੇ ਭੰਗ ਦੀ ਵਿਕਰੀ ਨੂੰ ਇਜਾਜ਼ਤ ਮਿਲਣ ਨਾਲ ਭੰਗ ਦੀ ਮੰਗ ਵਧੇਗੀ ਜਿਸ ਨੂੰ ਪੂਰਾ ਕਰਨਾ ਇੱਕ ਵੱਡੀ ਚੁਣੌਤੀ ਹੈ। ਓਨਟਾਰਿਓ ਵਿੱਚ ਕੁਝ ਮਹੀਨੇ ਬਾਅਦ ਭੰਗ ਦੀ ਵਿਕਰੀ ਸ਼ੁਰੂ ਹੋਵੇਗੀ। ਹਾਲਾਂਕਿ ਲੋਕ ਆਨਲਾਈਨ ਭੰਗ ਨੂੰ ਆਡਰ ਕਰ ਸਕਦੇ ਹਨ। ਇਸੇ ਤਰ੍ਹਾਂ ਬ੍ਰਿਟਿਸ਼ ਕੋਲੰਬੀਆ ਜਿੱਥੇ ਵੱਡੀ ਮਾਤਰਾ ਵਿੱਚ ਭੰਗ ਇਸਤੇਮਾਲ ਹੁੰਦੀ ਹੈ, ਉੱਥੇ ਕੇਵਲ ਇੱਕ ਹੀ ਸਟੋਰ ਖੋਲ੍ਹਿਆ ਗਿਆ ਹੈ। ਕੈਨੇਡਾ ਵਿੱਚ ਭੰਗ ਦੀ ਵਿਕਰੀ ਨੂੰ ਕਿਉਂ ਮਿਲੀ ਇਜਾਜ਼ਤ? ਭੰਗ ਬਾਰੇ ਇਸ ਫੈਸਲੇ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣਾ 2015 ਦੀਆਂ ਚੋਣਾਂ ਵੇਲੇ ਕੀਤਾ ਵਾਅਦਾ ਪੂਰਾ ਕੀਤਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਤਰਕ ਹੈ ਕਿ ਕੈਨੇਡਾ ਦੇ ਡਰੱਗਸ ਸਬੰਧੀ ਇੱਕ ਸਦੀ ਪੁਰਾਣੇ ਕਾਨੂੰਨ ਹੁਣ ਬੇਅਸਰ ਹਨ ਤੇ ਕੈਨੇਡਾ ਵਿੱਚ ਅਜੇ ਵੀ ਕਾਫੀ ਲੋਕ ਇਸ ਦਾ ਸੇਵਨ ਕਰਦੇ ਹਨ। ਨਵੇਂ ਕਾਨੂੰ ਤੋਂ ਬਾਅਦ ਅੱਧੀ ਰਾਤ ਨੂੰ ਹੀ ਭੰਗ ਲੈਣ ਲਈ ਲੋਕਾਂ ਦੀਆਂ ਲਾਈਨਾਂ ਲੱਗ ਗਈਆਂ ਉਨ੍ਹਾਂ ਕਿਹਾ ਕਿ ਨਵਾਂ ਕਾਨੂੰਨ ਇਸ ਤਰੀਕੇ ਨਾਲ ਬਣਾਇਆ ਗਿਆ ਹੈ ਜਿਸ ਨਾਲ ਡਰੱਗਸ ਬੱਚਿਆਂ ਤੋਂ ਦੂਰ ਰਹਿਣਗੇ ਅਤੇ ਡਰੱਗਸ ਦਾ ਮੁਨਾਫਾ ਅਪਰਾਧੀਆਂ ਤੋਂ ਦੂਰ ਰਹੇਗਾ। ਸਰਕਾਰ ਨੂੰ ਉਮੀਦ ਹੈ ਕਿ ਭੰਗ ਦੀ ਵਿਕਰੀ ਨਾਲ ਉਸ ਨੂੰ ਸਾਲਾਨਾ 400 ਮਿਲੀਅਨ ਡਾਲਰ ਦੀ ਟੈਕਸ ਆਮਦਨ ਹੋਵੇਗੀ।

Leave a Reply

Your email address will not be published. Required fields are marked *