ਹੁਣ ਇਕ ਘੰਟੇ ”ਚ ਬਣੋ ਡਰਾਈਵਰ

0
144

ਨਵੀਂ ਦਿੱਲੀ — ਹੁਣ ਤੁਹਾਨੂੰ ਮੋਟਰ(ਵਾਹਨ) ਲਾਇਸੈਂਸ ਦਫਤਰ ‘ਚ ਲਰਨਿੰਗ ਡ੍ਰਾਇਵਿੰਗ ਲਾਇਸੈਂਸ ਲਈ ਲੰਮੀਆਂ ਲਾਈਨਾਂ ਵਿਚ ਨਹੀਂ ਖ਼ੜ੍ਹਾ ਹੋਣਾ ਪਵੇਗਾ। ਹੁਣ ਡ੍ਰਾਇਵਿੰਗ ਲਾਇਸੈਂਸ ਦਾ ਟੈਸਟ ਏ.ਟੀ.ਐੱਮ. ਵਰਗੇ ਟਚ ਸਕ੍ਰੀਨ ਕਿਯੋਸਕ ‘ਤੇ ਲਏ ਜਾਣਗੇ। ਟਰਾਂਸਪੋਰਟ ਸਰਵਿਸ ‘ਚ ਵੱਡੇ ਸੁਧਾਰਾਂ ਲਈ ਬਲਿਊ ਪ੍ਰਿੰਟ ਤਿਆਰ ਕਰ ਲਿਆ ਗਿਆ ਹੈ। ਟਰਾਂਸਪੋਰਟ ਸਰਵਸਿਜ਼ ਨੂੰ ਪਾਸਪੋਰਟ ਆਫਿਸ ਦੀ ਤਰ੍ਹਾਂ ਆਰਗਨਾਈਜ਼ ਕਰਨ ਦਾ ਪਲਾਨ ਹੈ। ਜੇਕਰ ਸਭ ਕੁਝ ਠੀਕ ਰਿਹਾ ਤਾਂ ਅਪ੍ਰੈਲ ਤੋਂ ਡ੍ਰਾਇਵਿੰਗ ਲਾਇਸੈਂਸ ਟੈਸਟ ਪਾਸ ਕਰਨ ‘ਤੇ 1 ਘੰਟੇ ਤੋਂ ਘੱਟ ਸਮੇਂ ‘ਚ ਤੁਹਾਨੂੰ ਡ੍ਰਾਇਵਿੰਗ ਲਾਇਸੈਂਸ ਮਿਲ ਜਾਵੇਗਾ।