16 ਦਸੰਬਰ ਨੂੰ ਲੱਗੇਗਾ ਪਾਸਪੋਰਟ ਕੈਂਪ, ਭਾਰਤੀ ਲੈਣਗੇ ਲਾਭ

ਰੋਮ —ਇਟਲੀ ਵਿੱਚ ਰਹਿ ਰਹੇ ਭਾਰਤੀਆਂ ਦੀ ਸੇਵਾ ਵਿੱਚ ਸਦਾ ਹੀ ਤਿਆਰ ਰਹਿੰਦੀ ‘ਭਾਰਤੀ ਅੰਬੈਸੀ ਰੋਮ’ ਵਲੋਂ ਇਕ ਹੋਰ ਪਾਸਪੋਰਟ ਕੈਂਪ ਲਗਾਇਆ ਜਾ ਰਿਹਾ ਹੈ, ਜੋ ਭਾਰਤੀਆਂ ਲਈ ਲਾਹੇਵੰਦ ਹੋਵੇਗਾ। ਜਦੋਂ ਇਟਲੀ ਦੇ ਭਾਰਤੀਆਂ ਨੂੰ ਇੱਥੇ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਅੰਬੈਸੀ ਰੋਮ ਖੁੱਲ੍ਹੇ ਦਿਲ ਨਾਲ ਭਾਰਤੀਆਂ ਲਈ ਸੇਵਾ ਵਿੱਚ ਹਾਜ਼ਰ ਹੁੰਦੀ ਹੈ।
ਇਟਲੀ ਦੇ ਭਾਰਤੀਆਂ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਦੇ ਇਲਾਕਿਆਂ ਵਿੱਚ ਜਾ ਕੇ ਹੱਲ ਕਰਨ ਲਈ ਭਾਰਤੀ ਅੰਬੈਸੀ ਰੋਮ ਨੇ ਵਿਸ਼ੇਸ਼ ਪਾਸਪੋਰਟ ਕੈਂਪ ਲਗਾਉਣੇ ਸ਼ੁਰੂ ਕੀਤੇ ਹਨ ਤਾਂ ਜੋ ਜਿਹੜੇ ਭਾਰਤੀ ਕੰਮਾਂ ਦੇ ਰੁਝੇਵਿਆਂ ਕਾਰਨ ਜਾਂ ਦੂਰ-ਦੁਰਾਡੇ ਇਲਾਕਿਆਂ ਵਿੱਚ ਰਹਿੰਦੇ ਹੋਣ ਕਾਰਨ ਅੰਬੈਂਸੀ ਦੀਆਂ ਪੇਪਰਾਂ ਸੰਬੰਧੀ ਸੇਵਾਵਾਂ ਲੈਣ ਲਈ ਅਸਮੱਰਥ ਹੁੰਦੇ ਹਨ, ਉਹ ਬਿਨਾਂ ਆਪਣੇ ਕੰਮ ਦਾ ਨੁਕਸਾਨ ਕੀਤੇ ਅੰਬੈਂਸੀ ਦੀਆਂ ਸੇਵਾਵਾਂ ਨਿਰਵਿਘਨ ਪ੍ਰਾਪਤ ਕਰ ਸਕਣ।ਭਾਰਤੀ ਅੰਬੈਸੀ ਰੋਮ ਨੇ ਇਸੇ ਲੜੀ ਤਹਿਤ ਅਰੇਸੋ, ਬਾਰੀ ,ਕਤਾਨੀਆ ਆਦਿ ਇਲਾਕਿਆਂ ਵਿੱਚ ਕਾਮਯਾਬ ਪਾਸ ਪੋਰਟ ਕੈਂਪਾਂ ਰਾਹੀਂ ਭਾਰਤੀ ਭਾਈਚਾਰੇ ਦੀ ਭਰਪੂਰ ਸੇਵਾ ਕੀਤੀ ਅਤੇ ਹੁਣ ਦੂਜਾ ਪਾਸਪੋਰਟ ਕੈਂਪ 16 ਦਸੰਬਰ ਦਿਨ ਐਤਵਾਰ ਨੂੰ ਇਟਲੀ ਦੇ ਮਸ਼ਹੂਰ ਇਲਾਕੇ ਬੋਰਗੋ ਹਰਮਾਦਾ(ਲਾਤੀਨਾ) ਦੇ ਸ਼੍ਰੀ ਦੁਰਗਾ ਸ਼ਕਤੀ ਮਾਤਾ ਮੰਦਰ ਵਿਖੇ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਭਾਰਤੀ ਅੰਬੈਂਸੀ ਰੋਮ ਦੇ ਸਹਿਯੋਗ ਸਦਕਾ ਲਗਵਾਇਆ ਜਾ ਰਿਹਾ ਹੈ।ਪ੍ਰੈੱਸ ਨੂੰ ਇਹ ਜਾਣਕਾਰੀ ਮੋਨੂ ਬਰਾਣਾ ਪ੍ਰਧਾਨ ਅਤੇ ਸਮੂਹ ਮੰਦਰ ਪ੍ਰਬੰਧਕ ਕਮੇਟੀ ਨੇ ਦਿੰਦਿਆਂ ਕਿਹਾ ਕਿ ਇਸ ਕੈਂਪ ਤੋਂ ਵੱਧ ਤੋਂ ਵੱਧ ਲਾਭ ਲੈਣ ਲਈ ਭਾਰਤੀ ਭਾਈਚਾਰੇ ਦੇ ਲੋਕ ਮੰਦਰ ਵਿਖੇ ਪਹੁੰਚਣ ਤਾਂ ਜੋ ਇਸ ਕੈਂਪ ਨੂੰ ਕਾਮਯਾਬ ਕੀਤਾ ਜਾ ਸਕੇ।
ਇਸ ਪਾਸਪੋਰਟ ਕੈਂਪ ਵਿੱਚ ਭਾਰਤੀ ਅੰਬੈਂਸੀ ਰੋਮ ਨਾਲ ਸਬੰਧਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।ਜਿਹੜੇ ਭਾਰਤੀਆਂ ਨੇ ਓ. ਸੀ. ਆਈ. ਕਾਰਡ ਅਪਲਾਈ ਕੀਤੇ ਹਨ, ਉਹ ਆਪਣੀਆਂ ਰਸੀਦਾਂ ਮੰਦਰ ਪ੍ਰਬੰਧਕਾਂ ਨੂੰ ਭੇਜ ਦੇਣ ਤਾਂ ਜੋ 16 ਦਸੰਬਰ ਨੂੰ ਉਨ੍ਹਾਂ ਨੂੰ ਓ. ਸੀ. ਆਈ. ਕਾਰਡ ਦਿੱਤੇ ਜਾ ਸਕਣ

Leave a Reply

Your email address will not be published. Required fields are marked *