ਆਰੀਅਨਜ਼ ਕੈਂਪਸ ਵਿਚ ਮਤਦਾਤਾ ਜਾਗਰੂਕਤਾ ਮੁਹਿੰਮ ਤਹਿਤ ਸੈਮੀਨਾਰ ਕਰਵਾਇਆ

0
132

ਰਾਜਪੁਰਾ,ਸਥਾਨਕ ਆਰੀਅਨਜ਼ ਕਾਲਜ ਕੈਂਪਸ ਵਿਚ ਇਕ ਮਤਦਾਨ ਜਾਗਰੂਕਤਾ ਮੁਹਿੰਮ ਤਹਿਤ ਸੈਮੀਨਾਰ ਕਰਵਾਇਆ ਗਿਆ | ਇਸ ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਵੋਟ ਪਾਉਣ ਦੇ ਅਧਿਕਾਰ ਸਬੰਧੀ ਅਤੇ ਉਸ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ | ਵਿਦਿਆਰਥੀਆਂ ਨੇ ਜਾਗਰੂਕਤਾ ਪੈਦਾ ਕਰਨ ਦੇ ਲਈ ਕਈ ਗਤੀਵਿਧੀਆਂ ਕਰਵਾਈਆਂ ਗਈਆਂ ਜਿਸ ਵਿਚ ਨਾਅਰਾ ਲੇਖਨ, ਪਲੇਅ ਕਾਰਡ ਅਤੇ ਪੋਸਟਰ ਬਣਾਉਣਾ, ਫੇਸ ਪੇਟਿੰਗ ਆਦਿ ਸ਼ਾਮਿਲ ਹਨ | ਇਸ ਮੌਕੇ ਵਿਦਿਆਰਥੀ ਮਤਦਾਤਾਵਾਂ ਨੂੰ ਉਨ੍ਹਾਂ ਦੇ ਮਤਦਾਨ ਦੇ ਅਧਿਕਾਰ ਬਾਰੇ ਜਾਗਰੂਕ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਮਤਦਾਨ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਅਤੇ ਇਕ ਸਾਫ਼ ਸੁਥਰੇ ਰਾਸ਼ਟਰ ਦੇ ਨਿਰਮਾਣ ਵਿਚ ਬਹੁਤ ਮਹੱਤਵ ਰੱਖਦਾ ਹੈ | ਵਿਦਿਆਰਥੀਆਂ ਨੇ ਸਮੂਹ ਬਣਾਏ ਅਤੇ ਲੋਕਾਂ ਨੂੰ ਆਪਣੇ ਵੋਟ ਬਰਬਾਦ ਨਾ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਕਿਵੇਂ ਵੋਟਾਂ ਵਿਚ ਜਨਤਾ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ | ਵਿਦਿਆਰਥੀਆਂ ਨੇ 100 ਫੀਸਦੀ ਮਤਦਾਨ ਸੁਨਿਸ਼ਚਿਤ ਕਰਨ ਦੇ ਲਈ ਪ੍ਰੇਰਕ ਕਥਨਾਂ ਦੇ ਨਾਲ ਪਲੇਅ ਕਾਰਡ ਦਿਖਾਏ | ਇਸ ਦੌਰਾਨ ‘ਤੁਹਾਡਾ ਵੋਟ ਤੁਹਾਡਾ ਅਧਿਕਾਰ, ਤੁਹਾਡੀ ਆਵਾਜ਼ ਹੈ!’ ਅਤੇ ‘ਆਪਣੀ ਜਿੰਮੇਵਾਰੀ ਤੋਂ ਨਾ ਭੱਜੋ, ਮਤਦਾਤਾ ਬਣੋ’ ਜਿਹੇ ਨਾਅਰਿਆਂ ਨੂੰ