ਇੰਡੀਅਨ ਰੇਲਵੇ ਬਣਾਏਗਾ ਦੁਨੀਆ ਦੀ ਸਭ ਤੋਂ ਉੱਚੀ ਰੇਲਵੇ ਲਾਈਨ

ਨਵੀਂ ਦਿੱਲੀ—ਇੰਡੀਅਨ ਰੇਲਵੇ ਨਵੀਂ ਦਿੱਲੀ ਅਤੇ ਲੱਦਾਖ ਰੀਜਨ ਨੂੰ ਦੁਨੀਆ ਦੀ ਸਭ ਤੋਂ ਉੱਚੀ ਰੇਲਵੇ ਲਾਈਨ ਨਾਲ ਜੋੜਨ ਦੀ ਯੋਜਨਾ ਬਣਾ ਰਿਹਾ ਹੈ। ਇਹ ਲਾਈਨ ਭਾਰਤ-ਚੀਨ ਸੀਮਾ ਦੇ ਕੋਲ ਹੋ ਕੇ ਲੰਘੇਗੀ। ਇਕ ਰਣਨੀਤੀ ਦੇ ਤਹਿਤ ਬਿਲਾਸਪੁਰ-ਮਨਾਲੀ-ਲੇਹ ਲਾਈਨ ਬਣਾਈ ਜਾਵੇਗੀ। ਇਸ ਦੇ ਲਈ ਪਹਿਲਾਂ ਪੜਾਅ ਦਾ ਸਰਵੇ ਪੂਰਾ ਕਰ ਲਿਆ ਗਿਆ ਹੈ। ਇਹ ਰੇਲਵੇ ਲਾਈਨ ਸੈਨਾ ਨੂੰ ਸਹਿਯੋਗ ਕਰੇਗੀ ਨਾਲ ਹੀ ਸੈਲਾਨੀਆਂ ਨੂੰ ਵਧਾਉਣ ‘ਚ ਮਦਦਗਾਰ ਸਾਬਤ ਹੋਵੇਗੀ। ਇਸ ‘ਤੇ ਮੌਸਮ ਦਾ ਉਲਟ ਅਸਰ ਨਹੀਂ ਪਵੇਗਾ। ਦੱਸ ਦੇਈਏ ਕਿ ਲੱਦਾਖ ਖੇਤਰ ‘ਚ ਭਾਰੀ ਬਰਫਬਾਰੀ ਦੇ ਕਾਰਨ ਰੋਡ ਅਤੇ ਏਅਰ ਕਨੈਕਿਟਵਿਟੀ ਪ੍ਰਭਾਵਿਤ ਹੁੰਦੀ ਹੈ।ਇਸ ਰੇਲਵੇ ਲਾਈਨ ਦੀ ਉੱਚਾਈ ਸਮੁੰਦਰ ਤਲ ਤੋਂ 5,360 ਮੀਟਰ ਤੱਕ ਹੋਵੇਗੀ। ਵਰਤਮਾਨ ‘ਚ ਤੀਨ ‘ਚ ਤਿੱਬਤ ਤੱੱਕ ਵਿਛਾਈ ਗਈ ਪਟਰੀ ਦੀ ਉੱਚਾਈ ਸਭ ਤੋਂ ਜ਼ਿਆਦਾ ਹੈ। ਇਹ ਸਮੁੰਦਰ ਤਲ ਤੋਂ 2,000 ਮੀਟਰ ਦੀ ਉੱਚਾਈ ‘ਤੇ ਹੈ। 465 ਕਿਲੋਮੀਟਰ ਦੀ ਇਸ ਲਾਈਨ ਨੂੰ ਬਣਾਉਣ ‘ਚ ਲਗਭਗ 83,360 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਪ੍ਰਾਜੈਕਟ ‘ਚ 74 ਸੁਰੰਗਾਂ ਵੀ ਸ਼ਾਮਲ ਹੋਣਗੀਆਂ। ਇਸ ਤੋਂ ਇਲਾਵਾ 124 ਵੱਡੇ ਪੁੱਲ ਅਤੇ 396 ਛੋਟੇ ਪੁੱਲ ਬਣਾਏ ਜਾਣਗੇ। ਇਸ ਲਾਈ ‘ਤੇ 30 ਸਟੇਸ਼ਨ ਹੋਣਗੇ।ਸਰੁੰਗ ‘ਚ ਰੇਲਵੇ ਸਟੇਸ਼ਨ ਖਾਸ ਗੱਲ ਹੋਵੇਗੀ ਕਿ ਇਸ ਲਾਈਨ ‘ਤੇ 3,000 ਮੀਟਰ ਦੀ ਉੱਚਾਈ ‘ਤੇ ਸੁਰੰਗ ਦੇ ਅੰਦਰ ਰੇਲਵੇ ਸਟੇਸ਼ਨ ਬਣਾਇਆ ਜਾਵੇਗਾ। ਅੱਧੇ ਤੋਂ ਜ਼ਿਆਦਾ ਰਸਤਾ ਸੁਰੰਗਾਂ ‘ਚ ਹੋਵੇਗਾ ਅਤੇ ਸਭ ਤੋਂ ਲੰਬੀ ਸੁਰੰਗ 27 ਕਿਲੋਮੀਟਰ ਦੀ ਹੋਵੇਗੀ। ਸੁਰੰਗ ਦੀ ਕੁੱਲ ਲੰਬਾਈ 244 ਕਿਲੋਮੀਟਰ ਦੀ ਹੋਵੇਗੀ।

Leave a Reply

Your email address will not be published. Required fields are marked *