ਐਮੀ ਵਿਰਕ- ਦੇਵ ਖਰੌੜ ਦੀ ਫਿਲਮ 'ਮੌੜ' ਦਾ ਧਮਾਕੇਦਾਰ ਟੀਜ਼ਰ ਰਿਲੀਜ਼
Sunday, 14 May 2023 15:00 pm

Desh Panjab

ਪੰਜਾਬੀ ਅਦਾਕਾਰ ਅਤੇ ਗਾਇਕ ਐਮੀ ਵਿਰਕ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਕਲਾਕਾਰ ਦੀ ਫਿਲਮ ਅੰਨ੍ਹੀ ਦਿਆ ਮਜ਼ਾਕ ਏ ਰਿਲੀਜ਼ ਹੋਈ। ਇਸ ਫਿਲਮ ਵਿੱਚ ਪਰੀ ਪੰਧੇਰ ਨਾਲ ਉਨ੍ਹਾਂ ਦੀ ਕੈਮਿਸਟ੍ਰੀ ਨੂੰ ਖੂਬ ਸਰਾਹਿਆ ਗਿਆ। ਇਸ ਵਿਚਕਾਰ ਕਲਾਕਾਰ ਦੀ ਨਵੀਂ ਫਿਲਮ ਮੌੜ ਦਾ ਧਮਾਕੇਦਾਰ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ।

ਜਿਸਨੇ ਪ੍ਰਸ਼ੰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਦੱਸ ਦੇਈਏ ਕਿ ਇਸ ਫਿਲਮ ਵਿੱਚ ਦੇਵ ਖਰੌੜ ਅਤੇ ਐਮੀ ਵਿਰਕ ਆਪਣਾ ਜਲਵਾ ਦਿਖਾਉਂਦੇ ਹੋਏ ਦਿਖਾਈ ਦੇਣਗੇ। ਦੋਵਾਂ ਕਲਾਕਾਰਾਂ ਵੱਲੋਂ ਇਸਦਾ ਟੀਜ਼ਰ ਸ਼ੇਅਰ ਕੀਤਾ ਗਿਆ।


ਗਾਇਕ ਐਮੀ ਵਿਰਕ ਨੇ ਫਿਲਮ ਮੋੜ ਦਾ ਟੀਜ਼ਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਮੌੜ ਸੱਜਣੋ ਮੈਨੂੰ ਸੱਚੀ ਸਮਝ ਨੀ ਆ ਰਿਹਾ ਮੈਂ ਕੀ ਲਿਖਾ, ਬਸ ਇੱਕੋ ਗੱਲ ਕਹਿਣੀ ਆ ਵੀ ਤੁਸੀ ਮੇਰੇ ਤੇ ਸਾਡੀ ਸਾਰੀ ਟੀਮ ਤੇ ਮਾਣ ਮਹਿਸੂਸ ਕਰੋਂਗੇ... ਸੱਚੀ ਬਹੁਤ ਹੀ ਪੋਜ਼ੀਟਿਵ ਅਤੇ ਪਿਆਰੀ ਐਨਰਜੀ ਨਾਲ ਮੂਵੀ ਬਣੀ... ਤੇ ਹੁਣ ਅਸੀਂ ਮੂਵੀ ਦਾ ਟੀਜ਼ਰ ਰਿਲੀਜ਼ ਕਰਨ ਲੱਗੇ ਆਂ... ਮੈਨੂੰ ਆਸ ਹੈ ਕਿ ਤੁਹਾਨੂੰ ਸਭ ਦੀ ਮੇਹਨਤ ਨਜ਼ਰ ਆਊਗੀ... ਬਾਕੀ ਗੱਲਾਂ ਬਾਅਦ ਵਿੱਚ ਕਰਾਂਗੇ ਸੱਜਣੋ... ਆਈ ਲਵ ਯੂ...


ਇਸ ਫਿਲਮ ਦੇ ਟੀਜ਼ਰ ਦੀ ਸ਼ੂਰੁਆਤ ਇੱਕ ਧਮਾਕੇਦਾਰ ਡਾਇਲੌਗ ਨਾਲ ਹੁੰਦੀ ਹੈ। ਜਿਸ ਨੇ ਪ੍ਰਸ਼ੰਸ਼ਕਾਂ ਦਾ ਦਿਲ ਜਿੱਤ ਲਿਆ... ਦੇਵ ਖਰੌੜ ਵੱਲੋਂ ਸਾਂਝੀ ਕੀਤੀ ਗਈ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਭਾਦੋਂ ਦਾ ਭਜਾਇਆ ਜੱਟ ਸਾਧ ਬਣਦੈ। ਹਾਲਾਤਾਂ ਦਾ ਭਜਾਇਆ ਬਾਗੀ। ਮੌੜ (ਲਹਿੰਦੀ ਰੁੱਤ ਦੇ ਨਾਇਕ)...

ਦੱਸ ਦੇਈਏ ਕਿ ਇਹ ਫਿਲਮ 9 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਫਿਲਮ ਦਾ ਟੀਜ਼ਰ ਦੇਖਣ ਤੋਂ ਬਾਅਦ ਪ੍ਰਸ਼ੰਸ਼ਕ ਫਿਲਮ ਦੇਖਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਕਾਬਿਲੇਗ਼ੌਰ ਹੈ ਕਿ ਮੌੜ ਇਸ ਸਾਲ ਦੀ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ 'ਚੋਂ ਇਕ ਹੈ। ਇਸ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਇਸ ਫਿਲਮ 'ਚ ਪਹਿਲੀ ਵਾਰ ਦੇਵ ਖਰੌੜ ਤੇ ਐਮੀ ਵਿਰਕ ਦੀ ਜੋੜੀ ਇਕੱਠੇ ਐਕਟਿੰਗ ਕਰਦੇ ਨਜ਼ਰ ਆਵੇਗੀ। ਫੈਨਜ਼ ਦੇਵ ਤੇ ਐਮੀ ਨੂੰ ਸਿਲਵਰ ਸਕ੍ਰੀਨ 'ਤੇ ਇਕੱਠੇ ਦੇਖਣ ਲਈ ਬੇਤਾਬ ਨਜ਼ਰ ਆ ਰਹੇ ਹਨ। ਇੱਥੇ ਇਹ ਵੀ ਦੱਸ ਦਈਏ ਕਿ ਇਹ ਫਿਲਮ ਜਤਿੰਦਰ ਮੌਹਰ ਵੱਲੋਂ ਡਾਇਰੈਕਟ ਕੀਤੀ ਜਾ ਰਹੀ ਹੈ। ਫਿਲਮ ਨੂੰ ਨਾਦ ਸਟੂਡੀਓਜ਼ ਤੇ ਅਮਰਿੰਦਰ ਗਿੱਲ ਦੀ ਪ੍ਰੋਡਕਸ਼ਨ ਕੰਪਨੀ ਰਿਦਮ ਬੁਆਏਜ਼ ਐਂਟਰਟੇਨਮੈਂਟ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ।