ਜਸਵੰਤ ਸਿੰਘ ਕੰਵਲ ਦੀਆਂ ਲਿਖਤਾਂ ਦਾ ਵੇਰਵਾ

ਜਸਵੰਤ ਸਿੰਘ ਕੰਵਲ ਦੀਆਂ ਕਿਤਾਬਾਂ ਦਾ ਲੇਖਾ ਜੋਖਾ ਲੰਮਾ ਚੌੜਾ ਹੈ। ਕੇਵਲ ਨਾਵਲਾਂ ਗਿਣਤੀ ਹੀ ਪੈਂਤੀਆਂ ਤੋਂ ਉਪਰ ਹੈ। ਪਹਿਲਾ ਨਾਵਲ ‘ਸੱਚ ਨੂੰ ਫਾਂਸੀ’ 1944 ਵਿਚ ਛਪਿਆ ਜਦ ਕਿ ਆਖ਼ਰੀ ਨਾਵਲ ‘ਲੱਧਾ ਪਰੀ ਨੇ ਚੰਨ ਉਜਾੜ ਵਿਚੋਂ’ 2006 ‘ਚ ਪ੍ਰਕਾਸਿ਼ਤ ਹੋਇਆ। ਉਹਦੇ ਨਾਵਲਾਂ ਤੇ ਲੇਖ ਸੰਗ੍ਰਹਿਆਂ ਦੀਆਂ ਦਰਜਨ ਤੋਂ ਵੱਧ ਐਡੀਸ਼ਨਾਂ ਛਪਦੀਆਂ ਰਹੀਆਂ। ਉਹਦੀਆਂ ਸੌ ਕੁ ਕਿਤਾਬਾਂ ਦੀਆਂ ਕੁਲ ਕਾਪੀਆਂ ਦਸ ਲੱਖ ਤੋਂ ਵੱਧ ਛਪ ਚੁੱਕੀਆਂ ਹੋਣਗੀਆਂ। ਇਕ ਕਾਪੀ ਦੀ ਰਾਇਲਟੀ ਦਸ ਵੀਹ ਰੁਪਏ ਵੀ ਮਿਲੀ ਹੋਵੇ ਤਾਂ ਹਿਸਾਬ ਲਾ ਲਓ ਕਿੰਨੀ ਰਾਇਲਟੀ ਮਿਲੀ ਹੋਵੇਗੀ? ਪੰਜਾਬੀ ਵਿਚ ਸ਼ਾਇਦ ਹੀ ਕਿਸੇ ਹੋਰ ਲੇਖਕ ਨੂੰ ਉਹਦੇ ਜਿੰਨੀ ਰਾਇਲਟੀ ਮਿਲੀ ਹੋਵੇ। ਪਹਿਲੀ ਪੁਸਤਕ ‘ਜੀਵਨ ਕਣੀਆਂ’ ਤੋਂ ਆਖ਼ਰੀ ਪੁਸਤਕ ‘ਧੁਰ ਦਰਗਾਹ’ ਤਕ ਪੁੱਜਦਿਆਂ ਕੰਵਲ ਨੇ ਜੀਵਨ ਦੇ ਅਨੇਕਾਂ ਰੰਗ ਵੇਖੇ ਤੇ ਪਾਠਕਾਂ ਨੂੰ ਵਿਖਾਏ ਹਨ।

ਜਸਵੰਤ ਸਿੰਘ ਕੰਵਲ ਵਲੋਂ ਲਿਖੀਆਂ ਕਿਤਾਬਾਂ ਦਾ ਵੇਰਵਾ ਹੇਠਾਂ ਦਿੱਤੇ ਅਨੁਸਾਰ ਹੈ :-

ਨਾਵਲ

ਸੱਚ ਨੂੰ ਫਾਂਸੀ – 1944
ਪਾਲੀ – 1946
ਪੂਰਨਮਾਸ਼ੀ – 1949
ਜ਼ਿੰਦਗੀ ਦੂਰ ਨਹੀਂ – 1953
ਰਾਤ ਬਾਕੀ ਹੈ – 1954
ਸਿਵਲ ਲਾਈਨਜ਼ – 1956
ਰੂਪਧਾਰਾ – 1959
ਹਾਣੀ – 1961
ਭਵਾਨੀ – 1963
ਮਿੱਤਰ ਪਿਆਰੇ ਨੂੰ – 1966
ਜੇਰਾ – 1968
ਬਰਫ਼ ਦੀ ਅੱਗ – 1970
ਤਾਰੀਖ਼ ਵੇਖਦੀ ਹੈ – 1973
ਲਹੂ ਦੀ ਲੋਅ – 1975
ਮਨੁੱਖਤਾ – 1979
ਮੋੜਾ – 1980
ਸੁਰ ਸਾਂਝ – 1984
ਐਨਿਆਂ ‘ਚੋਂ ਉੱਠੋ ਸੂਰਮਾਂ – 1985
ਅਹਿਸਾਸ – 1990 ਅਪ੍ਰੈਲ
ਖੂਬਸੂਰਤ ਦੁਸ਼ਮਣ – 1992
ਤੋਸ਼ਾਲੀ ਦੀ ਹੰਸੋ – 1993 ਅਗਸਤ 6
ਚਿੱਕੜ ਦੇ ਕੰਵਲ – 1996
ਰੂਪਮਤੀ – 1996
ਖੂਨ ਕੇ ਸੋਹਿਲੇ ਗਾਵੀਅਹਿ ਨਾਨਕ [ਭਾਗ-1] -1996
ਖੂਨ ਕੇ ਸੋਹਿਲੇ ਗਾਵੀਅਹਿ ਨਾਨਕ [ਭਾਗ-2]-1997
ਮੁਕਤੀ ਮਾਰਗ – 1997
ਇਕ ਹੋਰ ਹੈਲਨ – 2001
ਸੁੰਦਰਾਂ – 2005
ਲੱਧਾ ਪਰੀ ਨੇ ਚੰਨ ਉਜਾੜ ਵਿੱਚੋਂ – 2006

ਕਹਾਣੀਆਂ

ਕੰਡੇ – 1950
ਸੰਧੂਰ – 1957
ਰੂਪ ਦੇ ਰਾਖੇ – 1960
ਫੁੱਲਾਂ ਦਾ ਮਾਲੀ – 1962
ਰੂਹ ਦਾ ਹਾਣ – 1966
ਮਾਈ ਦਾ ਲਾਲ – 1972
ਹਾਉਕਾ ਤੇ ਮੁਸਕਾਣ – 1983 ਜਨਵਰੀ
ਗਵਾਚੀ ਪੱਗ – 1985
ਜੰਡ ਪੰਜਾਬ ਦਾ – 1995
ਲੰਮੇ ਵਾਲਾਂ ਦੀ ਪੀੜ – 1995
ਸਾਂਝੀ ਪੀੜ – 2003

ਰੇਖਾ ਚਿੱਤਰ

ਗੋਰਾ ਮੁੱਖ ਸੱਜਣਾ ਦਾ – 1974
ਜੁਹੂ ਦਾ ਮੋਤੀ – 1980
ਮਰਨ ਮਿੱਤਰਾਂ ਦੇ ਅੱਗੇ – 1980
ਚਿਹਰੇ ਮੋਹਰੇ – 2014
ਸੰਖੇਪ ਜੀਵਨੀ ਲਾਲਾ ਲਾਜਪਤ ਰਾਇ

ਕਵਿਤਾ

ਜੀਵਨ ਕਣੀਆਂ (ਖਿਆਲ, ਕਾਵਿ) – 1944 ਮਈ 12
ਭਾਵਨਾ (ਕਾਵਿ) – 1961
ਸਾਧਨਾ – 2002
ਅਰਾਧਨਾ (ਕਾਵਿ) – 2003

ਸਿਆਸੀ ਫੀਚਰ / ਲੇਖ

ਸਿੱਖ ਜੱਦੋਜਹਿਦ – 1985 ਜਨਵਰੀ
ਜਿੱਤਨਾਮਾ/ਦੂਜਾ (ਜ਼ਫ਼ਰਨਾਮਾ)ਜਿੱਤਨਾਮਾ- 1986 ਅਗਸਤ 20
ਜੱਦੋਜਹਿਦ ਜਾਰੀ ਰਹੇ – 1987
ਆਪਣਾ ਕੌਮੀ ਘਰ – 1992 ਅਪ੍ਰੈਲ
ਹਾਲ ਮੁਰੀਦਾਂ ਦਾ – 1996 ਜੂਨ
ਸਾਡੇ ਦੋਸਤ ਸਾਡੇ ਦੁਸ਼ਮਣ – 1996
ਕੰਵਲ ਕਹਿੰਦਾ ਰਿਹਾ – 1998
ਪੰਜਾਬ ਦਾ ਸੱਚ – 1999
ਭਗਤੀ ਤੇ ਸ਼ਕਤੀ ਦਾ ਸੱਚ – 1999
ਕੌਮੀ ਵਸੀਅਤ(ਪੰਜਾਬੀਆਂ ਦੇ ਈਮਾਨ ਦੀ ਪਰਖ) – 2003 ਜੁਲਾਈ
ਸਚੁ ਕੀ ਬੇਲਾ – 2005 ਜੂਨ 30
ਪੰਜਾਬੀਓ! ਜੀਣਾ ਹੈ ਕਿ ਮਰਨਾ – 2008
ਕੌਮੀ ਲਲਕਾਰ – 2008
ਪੰਜਾਬ! ਤੇਰਾ ਕੀ ਬਣੂੰ? – 2010
ਰੁੜ੍ਹ ਚੱਲਿਆ ਪੰਜਾਬ – 2011
ਪੰਜਾਬ ਦੀ ਵੰਗਾਰ – 2013
ਪੰਜਾਬ ਦਾ ਹੱਕ ਸੱਚ – 2014

ਸਵੈ-ਜੀਵਨੀ / ਜੀਵਨ ਅਨੁਭਵ

ਪੁੰਨਿਆਂ ਦਾ ਚਾਨਣ (ਜੀਵਨੀ)- 2007
ਰੂਹ ਦੀਆਂ ਹੇਕਾਂ – 2015
ਧੁਰ ਦਰਗਾਹ – 2017

ਬੱਚਿਆਂ ਤੇ ਗਭਰੂਟਾਂ ਲਈ

ਹੁਨਰ ਦੀ ਜਿੱਤ (ਨਾਵਲ) – 1964
ਜੰਗਲ ਦੇ ਸ਼ੇਰ (ਨਾਵਲ) – 1974 ਦਸੰਬਰ
ਸੂਰਮੇ (ਨਾਵਲ) – 1978
ਮੂਮਲ (ਨਾਵਲ) – 1983
ਨਵਾਂ ਸੰਨਿਆਸ (ਨਾਵਲ) – 1993
ਕਾਲਾ ਹੰਸ (ਨਾਵਲ) – 1995
ਝੀਲ ਦੇ ਮੋਤੀ (ਨਾਵਲ) – 1995
ਕੀੜੀ ਦਾ ਹੰਕਾਰ (ਕਹਾਣੀਆਂ)- 1996

ਅਨੁਵਾਦ ਕੀਤੀਆਂ

ਦੇਵਦਾਸ – 1964 ਮਾਰਚ 14
ਮਾਰਕਸੀ ਲੈਨਿਨੀ ਪੱਖ ਤੋਂ ਅਮਲ ਦੀ ਮਹੱਤਤਾ
(ਮਾਓ ਸੇ ਤੁੰਗ) ਅਨੁਵਾਦਕ ਰਣਧੀਰ ਸਿੰਘ, ਜਸਵੰਤ ਸਿੰਘ ਕੰਵਲ

ਰਚਨਾ ਸੰਗ੍ਰਹਿ

ਮੇਰੀ ਪ੍ਰਤੀਨਿਧ ਰਚਨਾ – 1995
ਜਸਵੰਤ ਸਿੰਘ ਕੰਵਲ ਦੇ ਨਾਵਲ[ਭਾਗ-1] – 1997
ਜਸਵੰਤ ਸਿੰਘ ਕੰਵਲ ਦੇ ਨਾਵਲ[ਭਾਗ-2] – 1997
ਜਸਵੰਤ ਸਿੰਘ ਕੰਵਲ ਦੇ ਨਾਵਲ[ਭਾਗ-3] – 1997
ਜਸਵੰਤ ਸਿੰਘ ਕੰਵਲ ਦੇ ਨਾਵਲ[ਭਾਗ-4] – 1997
ਖੂਨ ਕੇ ਸੋਹਿਲੇ ਗਾਵੀਅਹਿ ਨਾਨਕ[1 ਤੇ 2] – 1999 ਅਪ੍ਰੈਲ
ਮੇਰੀਆਂ ਕਹਾਣੀਆਂ [ਭਾਗ-1] – 2005
ਮੇਰੀਆਂ ਕਹਾਣੀਆਂ [ਭਾਗ-2] – 2005
ਮੇਰੀਆਂ ਕਹਾਣੀਆਂ [ਭਾਗ-3] – 2006
ਮੇਰੀਆਂ ਕਹਾਣੀਆਂ [ਭਾਗ-4] – 2006
ਜਸਵੰਤ ਸਿੰਘ ਕੰਵਲ ਦੀਆਂ ਸ਼੍ਰੇਸ਼ਟ ਕਹਾਣੀਆਂ – 2010

Leave a Reply

Your email address will not be published. Required fields are marked *