Infinix ਲਿਆ ਰਹੀ ਹੈ ਸਸਤੇ ਬਜਟ ਵਾਲਾ ਸਮਾਰਟਫੋਨ, ਸਾਹਮਣੇ ਆਈ ਸਪੈਸੀਫਿਕੇਸ਼ਨਜ਼ ਦੀ ਡਿਟੇਲ

Infinix Phone

ਨਵੀਂ ਦਿੱਲੀ : Infinix ਨੂੰ ਬਜਟ ਰੇਂਜ ‘ਚ ਸਮਾਰਟਫੋਨ ਲਾਂਚ ਕਰਨ ਲਈ ਜਾਣਿਆ ਜਾਂਦਾ ਹੈ। ਕੰਪਨੀ ਨੇ ਮਿਡ ਸੈਗਮੈਂਟ ‘ਚ ਕਈ ਸ਼ਾਨਦਾਰ ਫੋਨ ਪੇਸ਼ ਕੀਤੇ ਹਨ। ਇਨ੍ਹੀਂ ਦਿਨੀਂ Infinix ਇਕ ਬਜਟ ਸਮਾਰਟਫੋਨ ‘ਤੇ ਵੀ ਕੰਮ ਕਰ ਰਿਹਾ ਹੈ। ਇਸ ਦੇ ਲਾਂਚ ਤੋਂ ਪਹਿਲਾਂ ਫੋਨ ਦੇ ਕੁਝ ਸਪੈਕਸ ਅਤੇ ਫੀਚਰਜ਼ ਬਾਰੇ ਜਾਣਕਾਰੀ ਸਾਹਮਣੇ ਆਈ ਹੈ।

ਆਓ ਜਾਣਦੇ ਹਾਂ ਇਸ ਬਾਰੇ।

ਬਜਟ ਸੈਗਮੈਂਟ ‘ਚ ਲਾਂਚ ਹੋਵੇਗਾ ਸਮਾਰਟਫੋਨ

  • ਇਸ ਫੋਨ ਨੂੰ ਕਈ ਥਾਵਾਂ ‘ਤੇ ਲਿਸਟ ਕੀਤਾ ਗਿਆ ਹੈ ਜਿਸ ਦੇ ਆਧਾਰ ‘ਤੇ ਇਸ ਦੀਆਂ ਸਪੈਸੀਫਿਕੇਸ਼ਨਜ਼ ਦੀ ਡਿਟੇਲ ਵੀ ਸਾਹਮਣੇ ਆਈ ਹੈ।
  • ਰਿਪੋਰਟਾਂ ਦੀ ਮੰਨੀਏ ਤਾਂ ਇਸ ‘ਚ ਪਰਫਾਰਮੈਂਸ ਲਈ Octacore MediaTek Helio P35 ਪ੍ਰੋਸੈਸਰ ਦਿੱਤਾ ਜਾਵੇਗਾ।
  • ਸਮਾਰਟਫੋਨ ‘ਚ GE8320 ਗ੍ਰਾਫਿਕਸ ਕਾਰਡ ਦਿੱਤਾ ਜਾਵੇਗਾ। ਇਸ ‘ਚ ਐਂਡ੍ਰਾਇਡ 13 ਆਪਰੇਟਿੰਗ ਸਿਸਟਮ ਦਿੱਤਾ ਜਾਵੇਗਾ।

ਸੂਚੀ ਦਰਸਾਉਂਦੀ ਹੈ ਕਿ ਇਸ ਵਿੱਚ 720×1612 ਪਿਕਸਲ ਰੈਜ਼ੋਲਿਊਸ਼ਨ ਅਤੇ 320 DPI ਪਿਕਸਲ ਡੈਂਸਿਟੀ ਮਿਲੇਗੀ।

ਕੈਮਰਾ ਤੇ ਬੈਟਰੀ ਦੀ ਡਿਟੇਲ

ਕਿਹਾ ਜਾ ਰਿਹਾ ਹੈ ਕਿ ਇਸ ਫੋਨ ਨੂੰ ਪਾਵਰ ਸਪੋਰਟ ਦੇਣ ਲਈ ਵੱਡੀ ਬੈਟਰੀ ਦਿੱਤੀ ਜਾਵੇਗੀ ਜੋ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਹਾਲਾਂਕਿ ਇਹ ਕਿੰਨੇ mAh ਦਾ ਹੋਵੇਗਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਕੈਮਰੇ ਬਾਰੇ ਵੀ ਕੋਈ ਅਪਡੇਟ ਨਹੀਂ ਦਿੱਤੀ ਗਈ ਹੈ।

Infinix Smart 8 ਦੇ ਫੀਚਰਜ਼

ਅਸੀਂ ਉਮੀਦ ਕਰ ਸਕਦੇ ਹਾਂ ਕਿ ਆਉਣ ਵਾਲਾ ਸਮਾਰਟਫੋਨ Infinix Smart 8 ਵਰਗੇ ਫੀਚਰਜ਼ ਨਾਲ ਲਿਆਂਦਾ ਜਾਵੇਗਾ। ਇਹ ਫੋਨ ਬਾਜ਼ਾਰ ‘ਚ ਪਹਿਲਾਂ ਹੀ ਮੌਜੂਦ ਹੈ।

Unisoc T606 ਪ੍ਰੋਸੈਸਰ ਦਿੱਤਾ ਗਿਆ ਹੈ ਜਿਸ ਨੂੰ 3 ਜੀਬੀ ਰੈਮ ਅਤੇ 32 ਜੀਬੀ ਸਟੋਰੇਜ ਨਾਲ ਜੋੜਿਆ ਗਿਆ ਹੈ। ਇਸ ‘ਚ 6.6 ਇੰਚ ਦੀ IPS LCD ਡਿਸਪਲੇਅ ਹੈ ਜੋ ਕਿ 500 ਨਾਈਟਸ ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ।

– Daily Hunt

Leave a Reply

Your email address will not be published. Required fields are marked *