ਸ਼ਾਹਰੁਖ ਨੇ ‘ਪਠਾਨ’, ‘ਜਵਾਨ’ ਤੇ ‘ਡੰਕੀ’ ਤੋਂ ਕੀਤੀ ਜ਼ਬਰਦਸਤ ਕਮਾਈ

Shah Rukh Khan Dunki

ਮੁੰਬਈ (ਬਿਊਰੋ) – ਪਰਿਵਾਰਕ ਮਨੋਰੰਜਨ ‘ਡੰਕੀ’ ਨੇ ਭਾਰਤ ‘ਚ 200 ਕਰੋੜ ਰੁਪਏ ਤੇ ਦੁਨੀਆ ਭਰ ‘ਚ 400 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਸ਼ਾਹਰੁਖ ਖ਼ਾਨ ਨੇ ‘ਡੰਕੀ’ ‘ਚ ਰਾਜੂ ਹਿਰਾਨੀ ਦੇ ਨਾਲ ਸਾਲ ਦੇ ਸਭ ਤੋਂ ਦਿਲ ਨੂੰ ਛੂਹਣ ਵਾਲੇ ਸਹਿਯੋਗ ਨਾਲ, ਸਾਲ ਦਾ ਅੰਤ ਇਕ ਉੱਚ ਨੋਟ ‘ਤੇ ਕੀਤਾ ਹੈ। ਇਹ ਫ਼ਿਲਮ ਦੁਨੀਆ ਭਰ ਦੇ ਦਰਸ਼ਕਾਂ ਲਈ ਇਕ ਬਹੁਤ ਹੀ ਪ੍ਰਭਾਵਸ਼ਾਲੀ ਤੇ ਢੁਕਵੀਂ ਕਹਾਣੀ ਲਿਆਉਂਦੀ ਹੈ।

‘ਡੰਕੀ’ ਨੇ ਹਾਲ ਹੀ ਦੇ ਸਮੇਂ ‘ਚ ਸਭ ਤੋਂ ਵੱਧ ਕਲੈਕਸ਼ਨ ਤੇ ਪ੍ਰਸਿੱਧੀ ਦੇਖੀ ਹੈ। ਭਾਰਤ ‘ਚ 200 ਕਰੋੜ ਤੇ ਦੁਨੀਆ ਭਰ ‘ਚ 400 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਚੁੱਕੀ ਇਹ ਫ਼ਿਲਮ ਰਾਜਕੁਮਾਰ ਹਿਰਾਨੀ ਦੇ ਸਿਨੇਮਾ ਦੀ ਖੂਬਸੂਰਤ ਗਵਾਹ ਹੈ। ‘ਡੰਕੀ’ ਦੀ ਸ਼ਾਨਦਾਰ ਸਫ਼ਲਤਾ ਨਾਲ ਸ਼ਾਹਰੁਖ ਨੇ 2023 ‘ਚ ਹੈਟ੍ਰਿਕ ਲਗਾ ਲਈ ਹੈ। ਇਸ ਸੁਪਰਸਟਾਰ ਨੇ ‘ਪਠਾਨ’, ‘ਜਵਾਨ’ ਤੇ ਹੁਣ ‘ਡੰਕੀ’ ਨਾਲ ਪੂਰਾ ਸਾਲ ਬਾਕਸ ਆਫਿਸ ‘ਤੇ ਰਾਜ ਕੀਤਾ ਹੈ।

Leave a Reply

Your email address will not be published. Required fields are marked *