ਪੰਚਕੂਲਾ : ਸੀਬੀਐੱਸਈ ਨੇ 12ਵੀਂ ਦੀ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਹਨ। ਬੋਰਡ ਦੀ ਪ੍ਰੀਖਿਆ ਵਿੱਚ 87.33 ਫੀਸਦੀ ਵਿਦਿਆਰਥੀ ਪਾਸ ਹੋਏ ਹਨ।ਸੀਬੀਐੱਸਈ ਵਿਦਿਆਰਥੀਆਂ ਨੂੰ ਪਹਿਲੀ, ਦੂਜੀ ਅਤੇ ਤੀਜੀ ਡਿਵੀਜ਼ਨ ਨਹੀਂ ਦੇਵੇਗਾ, ਕੋਈ ਮੈਰਿਟ ਸੂਚੀ ਵੀ ਜਾਰੀ ਨਹੀਂ ਕੀਤੀ ਜਾਵੇਗੀ। ਪਿਛਲੇ ਸਾਲ 92.71 ਫ਼ੀਸਦ ਵਿਦਿਆਰਥੀ ਪਾਸ ਹੋਏ ਸਨ। ਇਸ ਤਰ੍ਹਾਂ ਇਸ ਵਾਰ ਨਤੀਜਾ ਪਿਛਲੇ ਸਾਲ ਨਾਲੋਂ 5.38 ਫੀਸਦੀ ਘੱਟ ਹੈ। ਲੜਕੀਆਂ ਦੀ ਪਾਸ ਪ੍ਰਤੀਸ਼ਤਤਾ ਲੜਕਿਆਂ ਦੇ ਮੁਕਾਬਲੇ 6 ਪ੍ਰਤੀਸ਼ਤ ਵੱਧ ਰਹੀ। ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 90.68 ਪ੍ਰਤੀਸ਼ਤ ਰਹੀ ਹੈ ਜਦਕਿ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 84.67 ਪ੍ਰਤੀਸ਼ਤ ਰਹੀ ਹੈ। ਉੱਤਰੀ ਜ਼ੌਨ ਦੇ ਦਫ਼ਤਰ ਪੰਚਕੂਲਾ ਤੋਂ ਅਨੁਸਾਰ ਇਸ ਵਾਰ ਦੇ ਨਤੀਜੇ ਵਿੱਚ ਕੁੜੀਆਂ ਨੇ ਬਾਜ਼ੀ ਮਾਰੀ ਹੈ। ਸੀਬੀਐੱਸਈ ਬੋਰਡ ਨਤੀਜਾ 2023 ਵੇਖਣ ਲਈ ਵੈੱਬਸਾਈਟ ’ਤੇ ਰੋਲ ਨੰਬਰ, ਸਕੂਲ ਕੋਡ ਅਤੇ ਐਡਮਿਟ ਕਾਰਡ ਆਈਡੀ ਵੇਰਵੇ ਦਰਜ ਕਰਨੇ ਪੈਣਗੇ।
CBSE ਨੇ 12ਵੀਂ ਦਾ ਨਤੀਜਾ ਐਲਾਨਿਆ, 87.33 ਫ਼ੀਸਦ ਵਿਦਿਆਰਥੀ ਪਾਸ
- By --
- Saturday, 13 May, 2023
