Tuesday, October 19, 2021
Google search engine
HomeLATEST UPDATEਹੰਦਵਾੜਾ : ਸੁਰੱਖਿਆ ਦਸਤਿਆਂ ਨੂੰ ਮਿਲੀ ਵੱਡੀ ਸਫ਼ਲਤਾ, ਚੋਟੀ ਦਾ ਕਮਾਂਡਰ ਢੇਰ

ਹੰਦਵਾੜਾ : ਸੁਰੱਖਿਆ ਦਸਤਿਆਂ ਨੂੰ ਮਿਲੀ ਵੱਡੀ ਸਫ਼ਲਤਾ, ਚੋਟੀ ਦਾ ਕਮਾਂਡਰ ਢੇਰ

ਜੰਮੂ : ਉੱਤਰੀ ਕਸ਼ਮੀਰ ਦੇ ਹੰਦਵਾੜਾ ਵਿੱਚ ਸੁਰੱਖਿਆ ਦਸਤਿਆਂ ਅਤੇ ਅੱਤਵਾਦੀਆਂ ਵਿਚਕਾਰ ਹੋਏ ਮੁਕਾਬਲੇ ‘ਚ ਹਿਜਬੁਲ ਦੇ ਚੋਟੀ ਦੇ ਕਮਾਂਡਰ ਮੇਹਰਾਜੁਦੀਨ ਉਰਫ਼ ਉਬੈਦ ਨੂੰ ਦੀ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਉਬੈਦ ਕਈ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਸੀ। ਆਈਜੀਪੀ ਕਸ਼ਮੀਰ ਦਾ ਕਹਿਣਾ ਹੈ ਕਿ ਮੇਹਰਾਜੁਦੀਨ ਕਾਫ਼ੀ ਪੁਰਾਣਾ ਅੱਤਵਾਦੀ ਸੀ। ਉਹ ਅੱਤਵਾਦ ਨਾਲ ਜੁੜੇ ਕਈ ਅਪਰਾਧਾਂ ਵਿੱਚ ਸ਼ਾਮਲ ਸੀ। ਜਾਣਕਾਰੀ ਮੁਤਾਬਕ ਹੰਦਵਾੜਾ ਵਿੱਚ ਪਾਜੀਪੋਰਾ-ਰੇਨਾਨ ਇਲਾਕੇ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਮਗਰੋਂ ਸੁਰੱਖਿਆ ਦਸਤਿਆਂ ਨੇ ਬੁੱਧਵਾਰ ਸਵੇਰੇ ਉੱਥੇ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ ਸੀ। ਇਸ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਦਸਤਿਆਂ ‘ਤੇ ਗੋਲੀਬਾਰੀ ਕਰ ਦਿੱਤੀ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ, ਜਿਸ ਵਿੱਚ ਹਿਜਬੁਲ ਅੱਤਵਾਤੀ ਮਹਿਰਾਜੂਦੀਨ ਹਲਵਾਈ ਉਰਫ਼ ਉਬੈਦ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਇਸ ਅਪ੍ਰੇਸ਼ਨ ਨੂੰ ਹੰਦਵਾੜਾ ਪੁਲਿਸ, 32 ਆਰਆਰ ਅਤੇ 92 ਬੀਐਨ ਸੀਆਰਪੀਐਫ ਨੇ ਮਿਲ ਕੇ ਅੰਜਾਮ ਦਿੱਤਾ। ਸੂਤਰਾਂ ਮੁਤਾਬਕ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਨਾਲ ਲੱਗਦੇ ਇਲਾਕਿਆਂ ਵਿੱਚ ਵਾਧੂ ਸੁਰੱਖਿਆ ਦਸਤੇ ਤਾਇਨਾਤ ਕੀਤੇ ਗਏ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments