Thursday, October 21, 2021
Google search engine
HomeLATEST UPDATEਸਕੂਲ-ਬੋਰਡਾਂ ਅਤੇ ਯੂਨੀਵਰਸਟੀਆਂ ਦਾ ਵਕਤ ਇਮਤਿਹਾਨ ਖਾ ਜਾਂਦੇ ਹਨ

ਸਕੂਲ-ਬੋਰਡਾਂ ਅਤੇ ਯੂਨੀਵਰਸਟੀਆਂ ਦਾ ਵਕਤ ਇਮਤਿਹਾਨ ਖਾ ਜਾਂਦੇ ਹਨ

ਦਲੀਪ ਸਿੰਘ ਵਾਸਨ, ਐਡਵੋਕੇਟ
ਅਸੀਂ ਦੇਖ ਰਹੇ ਹਾਂ ਕਿ ਸਾਡੇ ਮੁਲਕ ਵਿੱਚ ਇਹ ਜਿਹੜੀ ਵੀ ਸਿਖਿਆ ਪ੍ਰਣਾਲੀ ਸਥਾਪਿਤ ਹੋ ਚੁੱਕੀ ਹੈ ਇਸ ਵਿੱਚ ਬਚਿਆਂ ਦਾ ਬਹੁਤਾ ਸਮਾਂ ਵਿਦਿਆ ਪ੍ਰਾਪਤ ਕਰਨ ਉਤੇ ਖਰਚ ਨਹੀਂ ਹੁੰਦਾ ਜਿਤਨਾ ਸਮਾਂ ਇਮਤਿਹਾਨਾ ਦੀ ਤਿਆਰੀ, ਇਮਤਿਹਾਨਾਂ ਅਤੇ ਫਿਰ ਨਤੀਜੇ ਤਿਆਰ ਕਰਨ ਅਤੇ ਨਤੀਜੇ ਘੋਸ਼ਿਤ ਕਰਨ ਉਤੇ ਖਰਚ ਕੀਤਾ ਜਾ ਰਿਹਾ ਹੈ। ਅਸੀਂ ਇਹ ਵੀ ਦੇਖ ਰਹੇ ਹਾਂ ਕਿ ਸਾਡੇ ਅਧਿਆਪਕ ਵੀ ਇਸੇ ਡਰ ਵਿੱਚ ਰਹਿੰਦੇ ਹਨ ਕਿ ਕਿਧਰੇ ਨਤੀਜਾ ਮਾੜਾ ਨਾ ਆ ਜਾਵੇ ਅਤੇ ਉਹ ਸਜ਼ਾ ਨਾ ਖਾ ਜਾਣ।  ਅਧਿਆਪਕ ਵੀ ਵਿਦਿਆ ਦੇਣ ਵਲ ਘਟ ਅਤੇ ਬਚਿਆਂ ਦਾ ਪ੍ਰੀਖਿਆ ਵਿੱਚ ਪਾਸ ਹੋ ਜਾਣ ਲਈ ਬਹੁਤੀ ਕੋਸ਼ਿਸ਼ ਵਿੱਚ ਰਹਿੰਦੇ ਹਨ ਅਤੇ ਚੁਣੇ ਹੋਏ ਸਵਾਲਾਂ ਦੀ ਤਿਆਰੀ ਕਰਾਉਣ ਅਰਥਾਤ ਕਈ ਵਾਰੀ ਰੱਟਾ ਲਗਵਾਉਣ ਵਲ ਜ਼ਿਆਦਾ ਧਿਆਨ ਦਿੰਦੇ ਹਨ।

ਸਾਡੇ ਮੁਲਕ ਵਿੱਚ ਹਰ ਕਲਾਸ ਲਈ ਇਹ ਜਿਹੜਾ ਸਿਲੇਬਸ ਖੜਾ ਕੀਤਾ ਜਾਂਦਾ ਹੈ ਇਹ ਵੀ ਕੁਝ ਜ਼ਿਆਦਾ ਹੈ। ਅਸੀਂ ਸੁਣਿਆ ਹੈ ਕਿ ਕਈ ਮੁਲਕਾਂ ਵਿੱਚ ਬਚਿਆਂ ਦੀ ਸਾਰਾ ਹਫਤਾ ਪੜ੍ਹਾਈ ਹੀ ਨਹੀਂ ਹੁੰਦੀ ਅਤੇ ਬਚੇ ਕੰਮ ਵੀ ਕਰਦੇ ਹਨ। ਇਸ ਮੁਲਕ ਵਿੱਚ ਬਸਤਾ ਬਹੁਤ ਹੀ ਭਾਰਾ ਰਹਿੰਦਾ ਹੈ ਅਤੇ ਸੱਚ ਪੁਛੋ ਤਾਂ ਬੱਚਾ ਬਸਤਾ ਚੁਕ ਹੀ ਨਹੀਂ ਸਕਦਾ। ਇਸ ਮੁਲਕ ਵਿੱਚ ਕਦੀ ਕਲਾਸ ਪ੍ਰੀਖਿਆ, ਕਦੀ ਛਿਮਾਹੀ ਪ੍ਰੀਖਿਆ, ਕਦੀ ਸਤੰਬਰ ਅਤੇ ਕਦੀ ਪ੍ਰੀਬੋਰਡ ਪ੍ਰੀਖਿਆ ਅਤੇ ਫਿਰ ਸਾਲਾਂ ਪ੍ਰੀਖਿਆ ਦੀ ਤਿਆਰੀ ਲਈ ਛੁਟੀਆਂ ਹੀ ਕਰ ਦਿਤੀਆਂ ਜਾਂਦੀਆਂ ਹਨ। ਪ੍ਰੀਖਿਆ, ਪ੍ਰੀਖਿਆ ਅਤੇ ਪ੍ਰੀਖਿਆ ਹੀ ਇਕ ਐਸਾ ਬੋਝ ਹੈ ਜਿਹੜਾ ਬਚੇ ਦੇ ਦਿਮਾਗ਼ ਉਤੇ ਵੀ ਬੋਝ ਬਣਿਆ ਰਹਿੰਦਾ ਹੈ, ਅਧਿਆਪਕਾਂ ਦੇ ਦਿਮਾਗ਼ ਉਤੇ ਵੀ ਬੋਝ ਬਣਿਆ ਰਹਿੰਦਾ ਹੈ ਅਤੇ ਮਾਪਿਆ ਉਤੇ ਵੀ ਬੋਝ ਬਣਿਆ ਰਹਿੰਦਾ ਹੈ ਅਤੇ ਅਸੀਂ ਦੇਖ ਰਹੇ ਹਾਂ ਇਹ ਸਕੂਲ-ਬੋਰਡ ਅਤੇ ਸਾਡੀਆਂ ਯੂਨੀਵਰਸਟੀਆਂ ਵੀ ਕਦੀ ਪੇਪਰ ਤਿਆਰ ਕਰਨ, ਕਦੀ, ਸਿਲੇਬਸ ਤਿਆਰ ਕਰਨ, ਕਦੀ ਪ੍ਰੀਖਿਆ ਦੇ ਕੇਂਦਰ ਸਥਾਪਿਤ ਕਰਨ, ਕਦੀ ਪ੍ਰੀਖਿਆ ਉਤੇ ਸੁਪਰਵਾਇਜ਼ਰਾਂ ਦੀ ਨਿਯੁਕਤੀ, ਕਦੀ ਪੇਪਰ ਇਕਠੇ ਕਰਨੇ, ਫਿਰ ਅਧਿਆਪਕਾਂ ਪਾਸ ਚੈਕ ਕਰਨ ਲਈ ਭੇਜਣੇ, ਫਿਰ ਪੇਪਰ ਇਕਠੇ ਕਰਾਉਣੇ, ਫਿਰ ਕੁਝ ਪ੍ਰਤੀਸ਼ਤ ਹੋਰ ਚੈਕ ਕਰਾਉਣ, ਫਿਰ ਨਤੀਜਾ ਕੰਪਾਇਲ ਕਰਨ, ਫਿਰ ਨਤੀਜਾ ਅਪਗ੍ਰਡ ਕਰਨ ਉਤੇ ਸਮਾਂ ਖਰਚ ਕਰਦੇ ਹਨ। ਨਤੀਜਾ ਨਿਕਲ ਆਉਂਦਾ ਹੈ ਅਤੇ ਫਿਰ ਸਾਰੇ ਪ੍ਰਾਰਥੀਆਂ ਨੂੰ ਸਰਟੀਫਿਕੇਟ ਜਾਰੀ ਕਰਨਾ ਅਤੇ ਨੰਬਰਾਂ ਵਾਲੇ ਕਾਰਡ ਤਿਆਰ ਕਰਕੇ ਭੇਜਣਾ ਇਤਨੀਆ ਵੱਡੀਆਂ ਜ਼ਿਮੇਵਾਰੀਆਂ ਹਨ ਕਿ ਸੰਭਾਲਣੀਆਂ ਹੀ ਮੁਸ਼ਕਿਲ ਹਨ ਅਤੇ ਕੁਲ ਮਿਲਾਕੇ ਇਹ ਇਮਤਿਹਾਨਾਂ ਵਾਲਾ ਕੰਮ ਸਕੂਲ ਬੋਰਡਾਂ ਅਤੇ ਸਾਡੀਆਂ ਯੂਨੀਵਰਸਟੀਆਂ ਨੇ ਐਂਵੇ ਹੀ ਆਪਣੇ ਜ਼ਿਮੇ ਲੈ ਲਿਆ ਹੈ।  ਇਹ ਵੀ ਹੋ ਸਕਦਾ ਹੈ ਕਿ ਸਾਡੀਆਂ ਸਰਕਾਰਾਂ ਸਾਡੇ ਅਧਿਆਪਕਾਂ ਉਤੇ ਵਿਸ਼ਵਾਸ ਨਹੀਂ ਕਰ ਰਹੀਆਂ ਅਤੇ ਸ਼ਾਇਦ ਇਹ ਸੋਚਿਆ ਜਾ ਰਿਹਾ ਹੈ ਕਿ ਇਹ ਸਕੂਲ ਅਤੇ ਕਾਲਿਜ ਪਤਾ ਨਹੀਂ ਕੀ ਕਰ ਦੇਣਗੇ।

ਸਾਨੂੰ ਪਤਾ ਹੈ ਕਿ ਇਹ ਪੇਪਰਾਂ ਸੈਟ ਕਰਨ ਦਾ ਕੰਮ ਵੀ ਸਾਡੇ ਅਧਿਆਪਕ ਹੀ ਕਰਦੇ ਹਨ। ਅਸੀਂ ਇਹ ਵੀ ਦੇਖ ਰਹੇ ਹਾਂ ਕਿ ਸਾਡੇ ਸਕੂਲਾਂ ਅਤੇ ਕਾਲਿਜਾਂ ਵਿੱਚ ਵੀ ਸਾਡੇ ਅਧਿਆਪਕ ਹੀ ਪੜ੍ਹਾ ਰਹੇ ਹਨ।  ਅਸੀਂ ਇਹ ਵੀ ਜਾਣਦੇ ਹਾਂ ਕਿ ਇਹ ਟਿਊਸ਼ਨਾ ਪੜ੍ਹਾਉਣ ਵਾਲੇ ਲੋਕੀ ਵੀ ਅਧਿਆਪਕ ਹੀ ਹਨ। ਅਸੀਂ ਇਹ ਵੀ ਜਾਣਦੇ ਹਾਂ ਕਿ ਸਾਡੇ ਹੈਡਮਾਸਟਰ ਅਤੇ ਇਹ ਪ੍ਰਿਸੀਪਲ ਵੀ ਅਧਿਆਪਕ ਹੀ ਹਨ। ਅਸੀਂ ਇਹ ਵੀ ਜਾਣਦੇ ਹਾਂ ਕਿ ਇਮਤਿਹਾਨ ਲੈਣ ਵਾਲਾ ਸਟਾਫ ਵੀ ਅਧਿਆਪਕ ਹੀ ਹਨ।  ਅਸੀਂ ਇਹ ਵੀ ਜਾਣਦੇ ਹਾਂ ਕਿ ਪੇਪਰ ਚੈਕ ਵੀ ਅਧਿਆਪਕ ਹੀ ਕਰਦੇ ਹਨ।  ਅਸੀਂ ਇਹ ਵੀ ਜਾਣਦੇ ਹਾਂ ਕਿ ਕੁਝ ਪ੍ਰਤੀਸ਼ਤ ਪੇਪਰ ਚੁਣਕੇ ਜਿਹੜੀ ਵਡੀ ਚੈਕਿੰਗ ਕਰਵਾਈ ਜਾਂਦੀ ਹੈ ਉਹ ਵੀ ਅਧਿਆਪਕ ਹੀ ਕਰਦੇ ਹਨ।  ਜਦ ਇਹ ਸਾਰਾ ਕੰਮ ਅਧਿਆਪਕ ਹੀ ਕਰਦੇ ਹਨ ਤਾਂ ਫਿਰ ਵੀ ਇਹ ਵਿਚਾਰੇ ਸ਼ੱਕ ਦੇ ਘੇਰੇ ਵਿੱਚ ਕਿਉਂ ਹਨ।  ਅਸੀਂ ਇਹ ਸਾਰੇ ਕੰਮ ਅਗਰ ਅਧਿਆਪਕਾ ਪਾਸੋਂ ਹੀ ਲੈਂਦੇ ਹਾਂ ਤਾਂ ਇੰਨ੍ਹਾਂ ਪਾਸੋਂ ਹੀ ਪ੍ਰੀਖਿਆਵਾ ਦਾ ਸਾਰਾ ਕੰਮ ਲਿਤਾ ਜਾ ਸਕਦਾ ਹੈ। ਸਾਡੇ ਪਾਸ ਹੈਡਮਾਸਟਰ ਹਨ, ਪ੍ਰਿੰਸੀਪਲ ਹਨ ਅਤੇ ਹਰ ਗ਼ਿਨ੍ਹੇ ਵਿੱਚ ਪ੍ਰਬੰਧਕੀ ਅਫਸਰ ਅਤੇ ਅਮਲਾ ਵੀ ਮੌਜੂਦ ਹੈ।  ਸਿਰਫ ਇਹ ਇਮਤਿਹਾਨਾਂ ਦਾ ਕੰਮ ਬੋਰਡਾਂ ਅਤੇ ਯੂਨੀਵਰਸਟੀਆਂ ਨੂੰ ਦੇਣ ਨਾਲ ਇਹ ਤਾਂ ਨਹੀਂ ਹੋ ਜਾਂਦਾ ਕਿ ਉਹੀ ਅਧਿਆਪਕ ਵਰਗ ਜਿਹੜਾ ਹੁਣ ਬੋਰਡਾਂ ਅਤੇ ਯੂਨੀਵਰਸਟੀਆਂ ਦੀ ਨਿਗਰਾਨੀ ਅਧੀਨ ਆ ਜਾਂਦਾ ਹੈ ਉਸਦਾ ਕੰਮ ਕਰਨ ਦਾ ਤਰੀਕਾ ਹੀ ਬਦਲ ਜਾਂਦਾ ਹੈ।

ਸਾਡੇ ਸਕੂਲ-ਬੋਰਡ ਸਲੇਬਸ ਤਿਆਰ ਕਰਨ, ਸਾਡੇ ਸਕੂਲ ਬੋਰਡ ਅਤੇ ਯੂਨੀਵਰਸਟੀਆਂ ਵੀ ਸਲੇਬਸ ਤਿਆਰ ਕਰਨ, ਕਿਤਾਬਾਂ ਨਿਸ਼ਚਿਤ ਕਰਨ, ਕਿਤਾਬਾਂ ਵਿੱਚ ਦਰਜ ਮਸੋਦਾ ਤਿਆਰ ਕਰਾਉਣ, ਅਤੇ ਸਾਲਾਨਾ ਪ੍ਰੀਖਿਆਵਾਂ ਲਈ ਪੇਪਰ ਤਿਆਰ ਕਰਨ ਦਾ ਕੰਮ ਹੀ ਕਰਨ।  ਅਜ ਖੋਜ ਦਾ ਸਮਾਂ ਆ ਗਿਆ ਹੈ ਅਤੇ ਸਾਡੀਆਂ ਯੂਨੀਵਰਸਟੀਆਂ ਵੀ ਜ਼ਿਆਦਾ ਵਕਤ ਖੋਜਾਂ ਉਤੇ ਲਗਾਉਣ ਅਤੇ ਵਡੀਆਂ ਕਲਾਸਾਂ ਹੀ ਉਥੇ ਖੜੀਆਂ ਕੀਤੀਆਂ ਜਾਣ ਤਾਂਕਿ ਇਹ ਸੀਨੀਅਰ ਕਿਸਮ ਦੇ ਅਧਿਆਪਕ ਜਿਹੜੇ ਖੋਜਾਂ ਲਈ ਲਗਾਏ ਗਏ ਹਨ ਬਚਿਆਂ ਤਕ ਆਪਣੀ ਲਿਆਕਤ ਵੀ ਪੁਚਾਉਂਦੇ ਰਹਿਣ। ਸਾਡੀਆਂ ਯੂਨੀਵਰਸਟੀਆਂ ਅਤੇ ਇਹ ਸਕੂਲ ਬੋਰਡ ਬਸ ਪੇਪਰ ਤਿਆਰ ਕਰਨ, ਵਕਤ ਸਿਰ ਸਕੂਲਾਂ ਕਾਲਜਾਂ ਵਿੱਚ ਪੁਜਦੇ ਕਰਨ ਅਤੇ ਇਹ ਇਮਤਿਹਾਨਾਂ ਦਾ ਸਾਰਾ ਸਿਲਸਿਲਾ ਦੋ ਮਹੀਨਿਆ ਵਿੱਚ ਖ਼ਤਮ ਹੋ ਜਾਣਾ ਚਾਹੀਦਾ ਹੈ।  ਅਰਥਾਤ 10 ਮਾਰਚ ਤੋਂ 10 ਮਈ ਤਕ ਪ੍ਰੀਖਿਆਵਾਂ ਖਤਮ ਕਰ ਦਿਤੀਆਂ ਜਾਣ, ਪੇਪਰ ਚੈਕ ਕਰਨ ਦਾ ਕੰਮ ਵੀ ਸਕੂਲਾਂ ਕਾਲਜਾਂ ਵਿੱਚ ਹੀ ਨਾਲ ਦੀ ਨਾਲ ਕੀਤਾ ਜਾਵੇ। ਅਤੇ ਅਗਲੇ ਦਸ ਦਿਹਾੜੇ ਸਰਟੀਫਿਕੇਟ ਪੁਚਾਉਣ ਦਾ ਕੰਮ ਪੂਰਾ ਕਰ ਦਿਤਾ ਜਾਵੇ।  ਅਸੀਂ ਕੁਝ ਹਦ ਤਕ ਸਕੂਲਾਂ ਕਾਲਿਜਾਂ ਦੀ ਕਲੱਬਿੰਗ ਕਰ ਸਕਦੇ ਹਾਂ ਅਤੇ ਸਾਡੇ ਅਧਿਆਪਕ ਪੇਪਰ ਦੇਖਣ ਦਾ ਕੰਮ ਵੀ ਸਕੂਲਾਂ ਕਾਲਿਜਾ ਵਿੱਚ ਹੀ ਬੈਠਕੇ ਕਰਨ ਤਾਂਕਿ ਵਕਤ ਸਿਰ ਕੰਮ ਪੂਰਾ ਕੀਤਾ ਜਾ ਸਕੇ।  ਇਹ ਪੇਪਰ ਇਧਰ ਉਧਰ ਭੇਜਣ, ਫਿਰ ਇਕਠੇ ਕਰਨ, ਨਤੀਜਾ ਮੰਗਾਉਣ ਅਤੇ  ਇਹ  ਨਤੀਜਾ ਫਿਰ ਕੰਪਾਇਲ ਕਰਨ ਉਤੇ ਸਮਾਂ ਬਹੁਤ ਨਸ਼ਟ ਕੀਤਾ ਜਾ ਰਿਹਾ ਹੈ।  ਇਹ ਸਮਾਂ ਬਚਾਇਆ ਜਾ ਸਕਦਾ ਹੈ ਅਤੇ ਇਹ ਸਮਾਂ ਸਿਰਫ ਨਸ਼ਟ ਹੀ ਨਹੀਂ ਹੁੰਦਾ ਬਚਿਆਂ ਉਤੇ, ਮਾਪਿਆਂ ਉਤੇ ਅਤੇ ਅਧਿਆਪਕਾਂ ਦੇ ਦਿਲ ਦਿਮਾਗ਼ ਉਤੇ ਵਡਾ ਬੋਝ ਬਣਿਆ ਰਹਿੰਦਾ ਹੈ ਅਤੇ ਨੁਕਸਾਨਦੇਹ ਹੈ।

ਅਧਿਆਪਕਾਂ ਉਤੇ ਅਗਰ ਸ਼ੱਕ ਕੀਤਾ ਜਾ ਰਿਹਾ ਹੈ ਤਾਂ ਇਹ ਗਲਤ ਹੈ। ਅਗਰ ਕੋਈ ਇਹ ਆਖੇ ਕਿ ਬੋਰਡਾਂ ਅਤੇ ਯੂਨੀਵਰਸਟੀਆਂ ਪਾਸ ਇਹ ਕੰਮ ਆ ਜਾਣ ਨਾਲ ਕੋÂਂ ਸਟੈਵਡਰਡ ਵਡਾ ਹੋ ਜਾਂਦਾ ਹੈ, ਇਹ ਸੋਚ ਵੀ ਗਲਤ ਹੈ।  ਉਹੀ ਅਧਿਆਪਕ ਹਨ ਜਿਹੜੇ ਪਰਚਾ ਤਿਆਰ ਕਰਦੇ ਹਨ, ਉਹੀ ਅਧਿਆਪਕ ਹਨ ਜਿਹੜੇ ਪੜ੍ਹਾਈ ਕਰਾਉਂਦੇ ਹਨ, ਉਹੀ ਅਧਿਆਪਕ ਹਨ ਜਿਹੜੇ ਟਿਊਸ਼ਨਾ ਪੜ੍ਹਾਉਂਦੇ ਹਨ, ਉਹੀ ਅਧਿਆਪਕ ਹਨ ਜਿਹੜੇ ਮਦਦ ਵਾਲੀਆਂ ਕਿਤਾਬਾਂ ਅਰਥਾਤ ਗਾਇਡਾਂ ਲਿਖਦੇ ਹਨ, ਉਹੀ ਅਧਿਆਪਕ ਹਨ ਜਿਹੜੇ ਸਾਡੇ ਬਚਿਆਂ ਦੇ ਇਮਤਿਹਾਨ ਲੈਂਦੇ ਹਨ, ਪੇਪਰ ਚੈਕ ਕਰਦੇ ਹਨ, ਨਤੀਜਾ ਬਣਾਉਂਦੇ ਹਨ। ਸਿਰਫ ਇਹ ਹੈ ਕਿ ਇਥੇ ਸਕੂਲ ਪ੍ਰੀਸਪਲ, ਹੈਡ ਮਾਸਟਰ ਅਧੀਨ ਹਨ ਅਤੇ ਉਥੇ ਬੋਰਡ ਜਾਂ ਯੂਨੀਵਰਸਟੀ ਆ ਜਾਂਦੀ ਹੈ। ਅਗਰ ਸਾਨੂੰ ਫਿਰ ਵੀ ਕੋਈ ਸ਼ੰਕਾ ਹੈ ਤਾਂ ਅਸੀਂ ਕੁਝ ਪ੍ਰਤੀਸ਼ਤ ਪਰਚੇ ਕਢਕੇ ਕਿਸੇ ਹੋਰ ਪਾਸੋਂ ਵੀ ਚੈਕ ਕਰਵਾ ਸਕਦੇ ਹਾਂ ਅਤੇ ਇਥੇ ਸਿਰਫ ਇਹੀ ਦੇਖਿਆ ਜਾਵੇ ਕਿ ਕਿਸੇ ਅਧਿਆਪਕ ਨੇ ਸਹੀ ਢੰਗ ਨਾਲ ਪਰਚਾ ਨਹੀਂ ਦੇਖਿਆ।  ਇਹੋ ਜਿਹੇ ਅਧਿਆਪਕ ਨੂੰ ਸਜ਼ਾ ਵੀ ਦਿਤੀ ਜਾ ਸਕਦੀ ਹੈ।  ਇਹ ਪ੍ਰਸ਼ਾਸਨੀ ਅਤੇ ਅਨੂਸ਼ਾਸਨੀ ਮਸਲਾ ਹੈ ਅਤੇ ਇਸ ਨਾਲ ਵਿਦਿਆ ਦੇ ਮਿਆਰ ਵਿੱਚ ਕੋਈ ਫਰਕ ਨਹੀਂ ਪੈਂਦਾ।

ਅੱਜ ਇੰਟਰਨੈਟ ਦਾ ਸਮਾਂ ਆ ਗਿਆ ਹੈ। ਸਾਡੇ ਸਕੂਲ ਬੋਰਡ ਅਤੇ ਸਾਡੀਆਂ ਯੂਨੀਵਰਸਟੀਆਂ ਕੁਝ ਮਾਹਿਰ ਅਧਿਆਪਕਾਂ ਪਾਸੋਂ ਖਾਸ ਖਾਸ ਲੈਕਚਰ ਤਿਆਰ ਕਰਵਾ ਸਕਦੇ ਹਨ ਅਤੇ ਕਦੀ ਕਦੀ ਇਹ ਲੈਕਚਰਾਂ ਦੀਆਂ ਵੀਡੀਓਜ਼ ਕਲਾਸਾਂ ਵਿਚ ਦਿਖਾਈਆਂ ਜਾ ਸਕਦੀਆਂ ਹਨ ਅਤੇ ਬਚੇ ਘਰਾਂ ਵਿੱਚ ਵੀ ਦੇਖ ਸਕਦੇ ਹਨ। ਹਰ ਵਿਸ਼ੇ ਉਤੇ ਵਧੀਆਂ ਫਿਲਮਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ ਅਤੇ ਸਹਾਇਕ ਪੁਸਤਕਾਂ ਵਾਗ ਘਰਾ ਵਿੱਚ ਵੀ ਪੁਜਦੀਆਂ ਕੀਤੀਆਂ ਜਾ ਸਕਦੀਆਂ ਹਨ ਅਤੇ ਸਕੂਲਾਂ ਕਾਲਿਜਾਂ ਵਿਚ ਵੀ ਦਿਖਾਈਆਂ ਜਾ ਸਕਦੀਆਂ ਹਨ। ਸਾਡੇ ਸਕੂਲ ਬੋਰਡ ਅਤੇ ਯੂਨੀਵਰਸਟੀਆਂ ਇਹ ਕੰਮ ਕਰ ਸਕਦੀਆਂ ਹਨ।
ਅਜ ਵਕਤ ਆ ਗਿਆ ਹੈ ਅਸੀਂ ਆਪਣੀ ਵਿਦਿਆ ਪ੍ਰਣਾਲੀ ਉਤੇ ਪੂਰੀ ਨਜ਼ਰ ਮਾਰੀਏ ਅਤੇ ਐਸੇ ਢੰਗ ਤਰੀਕੇ ਲਭਣ ਦਾ ਯਤਨ ਕਰੀਏ ਤਾਂਕਿ ਸਾਡੇ ਬਚਿਆਂ ਤਕ ਬਹੁਤ ਸਾਰਾ ਗਿਆਨ ਪੁਜਦਾ ਕਰ ਦਿਤਾ ਜਾਵੇ ਅਤੇ ਇਹ ਇਮਤਿਹਾਨਾ ਵਾਲਾ ਸਿਲਸਿਲਾ ਵੀ ਬਦਲਣਾ ਪਵੇਗਾ ਅਤੇ ਬਹੁਤ ਹੀ ਘਰ ਸਮਾਂ ਇਹ ਇਮਤਿਹਾਨਾ ਵਾਲੇ ਕੰਮ ਉਤੇ ਖਰਚ ਕੀਤਾ ਜਾਣਾ ਚਾਹੀਦਾ ਹੈ ਅਤੇ ਬਚਿਆਂ ਦੇ ਸਿਰ ਉਤੇ ਜਿਹੜਾ ਇਹ ਉਡੀਕਾਂ ਦਾ ਸਮਾਂ ਹੈ ਜਾਂ ਬੋਝ ਪਾਉਣ ਵਾਲੀਆਂ ਗਲਾਂ ਹਨ ਇੰਨ੍ਹਾਂ ਤੋਂ ਮੁਕਤ ਕੀਤਾ ਜਾਵੇ। ਪ੍ਰੀਖਿਆ ਸਾਲ ਵਿੱਚ ਇਕ ਹੀ ਬਹੁਤ ਹੈ। ਅਤੇ ਇਹ ਸਕੂਲਾਂ ਕਾਲਿਜਾਂ ਵਿੱਚ ਹੀ ਲਿਤੀਆਂ ਜਾਣ ਅਤੇ ਇਹ ਬੋਰਡ ਅਤੇ ਯੂਨੀਵਰਸਟੀਆਂ ਸਿਰਫ ਸਿਲੇਬਸ ਤਿਆਰ ਕਰਨ, ਪ੍ਰਸ਼ਨ ਪੇਪਰ ਤਿਆਰ ਕਰਨ, ਰੋਲ ਨੰਬਰ ਅਤੇ ਸਰਟੀਫਿਕੇਟ ਵੀ ਇਹੀ ਜਾਰੀ ਕਰਨ, ਬਸ ਇਤਨਾ ਹੀ ਕਾਫੀ ਹੈ।
101-ਸੀ ਵਿਕਾਸ ਕਲੋਨੀ, ਪਟਿਆਲਾ, ਪੰਜਾਬ, ਭਾਰਤ-147001

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments