ਸ਼ਹੀਦ ਕੁਲਵਿੰਦਰ ਸਿੰਘ ਦੇ ਘਰ ਪਹੁੰਚੇ ਰਣਜੀਤ ਬਾਵਾ,

0
98

ਨੁਰਪੁਰ-ਪੁਲਵਾਮਾ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਪੰਜਾਬ ਦੇ ਜਵਾਨ ਕੁਲਵਿੰਦਰ ਸਿੰਘ ਦੇ ਘਰ ਅੱਜ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਪਹੁੰਚੇ। ਇਸ ਦੌਰਾਨ ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਨਾਲ ਰਣਜੀਤ ਬਾਵਾ ਨੇ ਮੁਲਾਕਾਤ ਕੀਤੀ ਤੇ 2.50 ਲੱਖ ਦੀ ਮਦਦ ਦਾ ਚੈੱਕ ਵੀ ਉਨ੍ਹਾਂ ਨੂੰ ਦਿੱਤਾ।ਸ਼ਹੀਦ ਕੁਲਵਿੰਦਰ ਸਿੰਘ ਦੇ ਘਰ ਪਿੰਡ ਰੋਲੀ, ਨੂਰਪੁਰ ਬੇਦੀ ਵਿਖੇ ਪਹੁੰਚਣ ‘ਤੇ ਬਾਵਾ ਨੇ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਨਾਲ ਕੈਪਸ਼ਨ ਲਿਖੀ, ‘ਅੱਜ ਵੀਰ ਦੇ ਘਰ ਜਾ ਕੇ ਆਇਆ। ਸਾਰਾ ਘਰ ਸੁੰਨਾ ਹੋ ਗਿਆ। ਬਹੁਤ ਵੱਡਾ ਦੁੱਖ ਹੈ ਬਾਪੂ ਜੀ ਤੇ ਸਾਰੇ ਪਰਿਵਾਰ ਲਈ, ਜੋ ਕਿ ਵੰਡਾਇਆ ਨਹੀਂ ਜਾ ਸਕਦਾ। ਸਿਰਫ ਹੌਸਲਾ ਦੇ ਸਕਦੇ ਹਾਂ। ਆਪਣੇ ਵਲੋਂ ਬਾਪੂ ਜੀ ਨੂੰ 2.50 ਲੱਖ ਰੁਪਏ ਦਾ ਚੈੱਕ ਦੇ ਕੇ ਆਇਆ ਤੇ ਸ਼ਹੀਦ ਕੁਲਵਿੰਦਰ ਸਿੰਘ ਨੂੰ ਸਲੂਟ ਕਰਦਿਆਂ ਬਾਪੂ ਜੀ ਦਾ ਕਹਿਣਾ ਸੀ ਕਿ ਮੇਰਾ ਸਿਰ ਉੱਚਾ ਕਰ ਗਿਆ ਤੇ ਸਾਡਾ ਸਭ ਦਾ ਵੀ।’
ਰਣਜੀਤ ਬਾਵਾ ਨੇ ਆਪਣੇ ਚਾਹੁਣ ਵਾਲਿਆਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਵੀ ਬਣਦੀ ਮਦਦ ਸ਼ਹੀਦਾਂ ਦੇ ਪਰਿਵਾਰਾਂ ਦੀ ਜ਼ਰੂਰ ਕਰਨ।