ਬ੍ਰਿਟਿਸ਼ ਸੰਸਦ ਮੈਂਬਰਾਂ ਨੇ ਸਿੱਖਾਂ ਲਈ ਚਲਾਈ ਇਹ ਮੁਹਿੰਮ

0
116

ਲੰਡਨ- ਬ੍ਰਿਟੇਨ ਵਿਚ ਸੰਸਦ ਮੈਂਬਰਾਂ ਦੇ ਇਕ ਸਮੂਹ ਨੇ ਦੇਸ਼ ਵਿਚ 2021 ਵਿਚ ਹੋਣ ਵਾਲੀ ਅਗਲੀ ਮਰਦਮਸ਼ੁਮਾਰੀ ਵਿਚ ਸਿੱਖ ਧਰਮ ਨੂੰ ਇਕ ਵੱਖਰੀ ਜਾਤੀ ਸਮੂਹ ਵਜੋਂ ਦਿਖਾਉਣ ਲਈ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਇਹ ਮੁਹਿੰਮ ਸਾਲ ਤੱਕ ਚੱਲੇਗੀ। ਇਸ ਤੋਂ ਪਹਿਲਾਂ ਦੇਸ਼ ਦੇ ਅੰਕੜਾ ਅਥਾਰਟੀ ਨੇ ਕਿਹਾ ਸੀ ਕਿ ਇਸ ਦੀ ਲੋੜ ਨਹੀਂ ਹੈ। ਆਲ ਪਾਰਟੀ ਪਾਰਲੀਮੈਂਟਰੀ ਗਰੁੱਪ (ਏ.ਪੀ.ਪੀ.ਜੀ.) ਫਾਰ ਬ੍ਰਿਟਿਸ਼ ਸਿਖਸ ਨੇ ਆਫਿਸ ਆਫ ਨੈਸ਼ਨਲ ਸਟੈਟਿਸਟਿਕਸ (ਓ.ਐਨ.ਐਸ.) ‘ਤੇ ਜ਼ਬਰਦਸਤ ਸਿੱਖ ਭਾਈਚਾਰੇ ਦੀ ਵੱਖਰੀ ਸ਼੍ਰੇਣੀ ਬਣਾਉਣ ਦੀ ਮੰਗ ਦੀ ਅਣਦੇਖੀ ਕਰਨ ਦਾ ਦੋਸ਼ ਲਗਾਇਆ।
ਸੰਸਥਾ ਚਾਹੁੰਦੀ ਹੈ ਕਿ ਵੱਖਰੀ ਸ਼੍ਰੇਣੀ ਬਣਾਈ ਜਾਵੇ, ਜਿਸ ਨਾਲ ਬ੍ਰਿਟਿਸ਼ ਸਿੱਖਾਂ ਨਾਲ ਉਚਿਤ ਵਰਤਾਓ ਹੋਵੇ ਅਤੇ ਨਸਲੀ ਭੇਦਭਾਵ ਨੂੰ ਦੂਰ ਕੀਤਾ ਜਾ ਸਕੇ। ਏ.ਪੀ.ਪੀ.ਜੀ. ਫਾਰ ਬ੍ਰਿਟਿਸ਼ ਸਿਖਸ ਦੀ ਪ੍ਰਧਾਨਗੀ ਲੇਬਰ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਓ.ਐਨ.ਐਸ. ਨੇ ਵ੍ਹਾਈਟ ਪੇਪਰ ਵਿਚ ਆਪਣੇ ਨਵੀਨਤਮ ਮਤਿਆਂ ਵਿਚ ਖੁਦ ਨੂੰ ਕਾਨੂੰਨੀ ਕਾਰਾਵਈ ਲਈ ਪੇਸ਼ ਕਰ ਦਿੱਤਾ ਹੈ ਅਤੇ ਸਿੱਖਾਂ ਖਿਲਾਫ ਸੰਸਥਾਗਤ ਭੇਦਭਾਵ ਦਾ ਦਾਅਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਗੁਰਦੁਆਰਿਆਂ, ਸਿੱਖ ਸੰਗਠਨਾਂ ਅਤੇ ਭਾਈਚਾਰੇ ਦੇ ਸਹਿਯੋਗ ਨਾਲ ਸੰਸਦ ਮੈਂਬਰ ਸਾਲ ਭਰ ਲਈ ਇਕ ਮੁਹਿੰਮ ਸ਼ੁਰੂ ਕਰ ਰਹੇ ਹਨ, ਜਿਸ ਨਾਲ ਇਹ ਅਧਿਕਾਰ ਮਿਲੇ ਅਤੇ ਜਦੋਂ ਮਰਦਮਸ਼ੁਮਾਰੀ ਹੁਕਮ 2019 ਹਾਊਸ ਆਫ ਕਾਮਨਸ ਵਿਚ ਪੇਸ਼ ਕੀਤਾ ਜਾਵੇ ਤਾਂ ਉਸ ਵਿਚ ਸਿੱਖ ਜਾਤੀ ਸਮੂਹ ਲਈ ਟਿਕ ਬਾਕਸ ਜੋੜਿਆ ਜਾਵੇ।