ਸਿਖ ਗੁਰੂ ਸਾਹਿਬਾਨ ਅਤੇ ਸ਼ਹੀਦਾਂ ‘ਤੇ ਬਣ ਰਹੀਆਂ ਫਿਲਮਾਂ ਉਤੇ ਪੱਕੀ ਰੋਕ ਲਗੇ : ਡਾ. ਤੇਜਿੰਦਰ ਪਾਲ ਸਿੰਘ

ਦੇਵੀਗੜ੍ਹ : ਸਿੱਖ ਪੰਥ ਨੂੰ ਦਰਪੇਸ਼ ਅਨੇਕ ਮਸਲਿਆਂ ਵਿਚੋਂ ਦਾਸਤਾਨਏਮਿਰੀ ਪੀਰੀ ਫਿਲਮ ਦਾ ਮੁੱਦਾ ਅਜਕਲ ਗੰਭੀਰ ਬਣਿਆ ਹੋਇਆ ਹੈ, ਹੋਵੇ ਵੀ ਕਿਉ੍ਹ ਨਾ ? ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਨੀਵਰਸਿਟੀ ਕਾਲਜ ਮੀਰਾਂਪੁਰ ਵਿਖੇ ਕਾਰਜਸ਼ੀਲ ਧਰਮ ਅਧਿਐਨ ਵਿਸ਼ੇ ਦੇ ਅਸਿਸਟੈਂਟ ਪ੍ਰੋਫੈਸਰ ਅਤੇ ਧਰਮ ਅਧਿਐਨ ਮੰਚ ਦੇ ਕਨਵੀਨਰ ਡਾ. ਤੇਜਿੰਦਰ ਪਾਲ ਸਿੰਘ ਨੇ ਕੀਤਾ।

ਉਨ੍ਹਾਂ ਕਿਹਾ ਕਿ ਸਿੱਖ ਧਰਮ ਦੀ ਬੁਨਿਆਦ ਹੀ ਸਬਦ ਗੁਰੂ ਦੇ ਸਿਧਾਂਤ ਉਤੇ ਖੜ੍ਹੀ ਹੈ। ਗੁਰਬਾਣੀ ਦਾ ਪਾਵਨ ਫੁਰਮਾਣ ਹੈ, ਗੁਰ ਮੂਰਤਿ ਗੁਰੁ ਸਬਦੁ ਹੈ, ਪਰੰਤੂ ਸਿੱਖ ਕੌਮ ਨੂੰ ਢਾਹ ਲਾਉਣ ਲਈ ਪਿਛਲੀ ਸਦੀ ਦੌਰਾਨ ਗੁਰੂ ਸਾਹਿਬਾਨ ਦੀਆਂ ਮਨੋਕਲਪਿਤ ਤਸਵੀਰਾਂ ਦਾ ਸਭਿਆਚਾਰ ਵਪਾਰੀ ਕਿਸਮ ਦੇ ਵਿਅਕਤੀਆਂ ਦੁਆਰਾ ਸਥਾਪਿਤ ਕੀਤਾ ਗਿਆ ਅਤੇ ਸਿੱਖ ਕੌਮ ਦਾ ਇਕ ਵੱਡਾ ਹਿੱਸਾ, ਤਸਵੀਰ ਪੂਜਾ ਵਾਲੇ ਪਾਸੇ ਚਲਾ ਗਿਆ। ਇਹ ਕੰਮ ਇਥੇ ਹੀ ਨਹੀਂ ਰੁਕਿਆ, ਬਲਕਿ ਗੁਰੂ ਸਾਹਿਬਾਨ ਦੀਆਂ ਪੱਥਰ ਦੀਆਂ ਮੂਰਤੀਆਂ ਵੀ ਬਣਨੀਆਂ ਸ਼ੁਰੂ ਹੋ ਗਈਆਂ, ਜਿਸ ਦੀ ਮਿਸਾਲ ਸੋਸ਼ਲ ਮੀਡੀਆ ਉਤੇ ਬਹੁਚਰਚਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਹੈ, ਜਿਹੜੀ ਪਿਛੇ ਜਿਹੇ ਕਿਸੇ ਚੌਂਕ ‘ਚ ਸਥਾਪਿਤ ਕੀਤੀ ਗਈ। ਇਸਦੇ ਨਾਲ ਹੀ ਇਕ ਕੋਝਾ ਹਮਲਾ 2010-11 ਵਿਚ ਨਵੀਂ ਤਕਨੀਕ ਐਨੀਮੇਸ਼ਨ ਦੁਆਰਾ ਸ਼ੁਰੂ ਹੋਇਆ ਅਤੇ ਅਜ ਤਕ ਨਿਰੰਤਰ ਜਾਰੀ ਹੈ। ਇਸ ਵਿਚ ਗੁਰੂ ਸਾਹਿਬ ਦਾ ਫਿਲਮਾਂਕਣ ਕਾਰਟੂਨ ਰੂਪ ਵਿਚ ਕੀਤਾ ਗਿਆ। ਸਿਖ ਸਿਧਾਂਤਾਂ ਤੋਂ ਅਣਜਾਣ ਭੋਲੇ ਲੋਕਾਂ ਨੇ ਬੇਸ਼ਕ ਇਸ ਨੂੰ ਇਹ ਕਹਿ ਕੇ ਸਲਾਹਿਆ ਕੇ ਅਜੋਕੀ ਨੌਜਵਾਨ ਪੀੜ੍ਹੀ ਆਪਣੇ ਇਤਿਹਾਸ ਤੋਂ ਜਾਣੂੰ ਹੋ ਰਹੀ ਹੈ, ਪਰੰਤੂ ਉਹ ਇਹ ਨਹੀਂ ਜਾਣਦੇ ਕਿ ਇਸ ਫਿਲਮਾਂਕਣ ਰਾਹੀਂ ਉਨ੍ਹਾਂ ਦੇ ਸਿਧਾਂਤਾਂ ਉਤੇ ਲੁਕਵੇਂ ਰੂਪ ਵਿਚ ਵਾਰ ਹੋ ਰਿਹਾ ਹੈ।

ਡਾ. ਤੇਜਿੰਦਰ ਪਾਲ ਸਿੰਘ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੀ ਧਾਰਮਿਕ ਸਲਾਹਕਾਰ ਕਮੇਟੀ ਦੁਆਰਾ 15 ਫਰਵਰੀ 1934 ਈ. ਨੂੰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਖੇ ਕੀਤੇ ਇਕਠ ਵਿਚ ਸਿਖ ਬੁਧੀਜੀਵੀਆਂ, ਜਿਨ੍ਹਾਂ ਵਿਚ ਪ੍ਰੋ. ਜੋਧ ਸਿੰਘ, ਪ੍ਰਿੰ. ਧਰਮਾਨੰਤ ਸਿੰਘ, ਪ੍ਰੋ. ਤੇਜਾ ਸਿੰਘ, ਜੱਥੇਦਾਰ ਮੋਹਨ ਸਿੰਘ ਜੀ ਸ਼ਾਮਿਲ ਸਨ, ਨੇ ਮਤਾ ਪਾਸ ਕੀਤਾ ਸੀ ਕਿ, “ਸ਼੍ਰੋਮਣੀ ਕਮੇਟੀ ਦੀ ਧਾਰਮਿਕ ਸਲਾਹਕਾਰ ਕਮੇਟੀ ਦੀ ਰਾਇ ਵਿਚ ਗੁਰੂ ਸਾਹਿਬਾਨ, ਸਿੱਖ ਸ਼ਹੀਦਾਂ ਆਦਿ ਮਹਾਂ ਪੁਰਖਾਂ, ਇਤਿਹਾਸਿਕ ਸਾਖੀਆਂ ਦੇ ਸੀਨਜ਼ ਅਤੇ ਸਿਖ ਸੰਸਕਾਰਾਂ ਦੀਆਂ ਨਕਲਾਂ ਦੀਆਂ ਫਿਲਮਾਂ ਬਨੌਣੀਆਂ ਸਿੱਖ ਅਸੂਲਾਂ ਦੇ ਵਿਰੁæਧ ਹੈ, ਇਸ ਲਈ ਉਨ੍ਹਾਂ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।”
ਉਨ੍ਹਾਂ ਕਿਹਾ ਕਿ ਜਦ ਪਿਛੇ ਜਿਹੇ “ਨਾਨਕ ਸ਼ਾਹ ਫ਼ਕੀਰ” ਫਿਲਮ ਦਾ ਵਿਰੋਧ ਪੰਥ ਵਲੋਂ ਹੋਇਆ ਸੀ ਤਾਂ, ਉਸ ਵਕਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਹਦਾਇਤ ਉਤੇ ਸਿੱਖ ਸੈਂਸਰ ਬੋਰਡ ਦੀ ਸਥਾਪਤੀ ਕੀਤੀ ਗਈ ਸੀ, ਪਰੰਤੂ ਸਿੱਖ ਸੈਂਸਰ ਬੋਰਡ ਇਸ ਸਮੇਂ ਚਿਟਾ ਹਾਥੀ ਸਾਬਿਤ ਹੋਇਆ ਹੈ। ਉਨ੍ਹਾਂ ਜਥੇਦਾਰ, ਸ੍ਰੀ ਅਕਾਲ ਤਖਤ ਸਾਹਿਬ, ਪ੍ਰਧਾਨ, ਸ਼੍ਰੋਮਣੀ ਕਮੇਟੀ, ਪੰਜਾਬ ਸਰਕਾਰ ਅਤੇ ਦੁਨੀਆਂ ਭਰ ਦੇ ਫਿਲਮਕਾਰਾਂ ਨੂੰ ਗੁਰੂ ਸਾਹਿਬਾਨ, ਗੁਰੂ ਪਰਿਵਾਰ, ਮਹਾਨ ਸਿੱਖ ਸ਼ਖਸੀਅਤਾਂ, ਸ਼ਹੀਦਾਂ (ਪੁਰਾਤਨ ਤੇ ਵਰਤਮਾਨ) ਨੂੰ ਕਿਸੇ ਵੀ ਤਰੀਕੇ ਨਾਲ ਨਾ ਫਿਲਮਾਉਣ ਉਤੇ ਪਾਬੰਦੀ ਲਗਾਉਣ ਦੀ ਅਪੀਲ ਕੀਤੀ।

Leave a Reply

Your email address will not be published. Required fields are marked *