ਪਾਕਿਸਤਾਨ : ਹਿਜਾਬ ਪਾਉਣ ਵਾਲੀ ਔਰਤ ਅੱਗੇ ਦਫਤਰ ਨੇ ਰੱਖੀ ਇਹ ਮੰਗ

0
97

ਕਰਾਚੀ— ਪਾਕਿਸਤਾਨ ‘ਚ ਇਕ ਸਾਫਟਵੇਅਰ ਕੰਪਨੀ ‘ਚ ਕੰਮ ਕਰਨ ਵਾਲੀ ਇਕ ਮਹਿਲਾ ਕਰਮਚਾਰੀ ਨੂੰ ਕਿਹਾ ਗਿਆ ਕਿ ਜਾਂ ਤਾਂ ਉਹ ਕੰਮ ਵਾਲੀ ਥਾਂ ‘ਤੇ ਹਿਜਾਬ ਨਾ ਪਾਵੇ ਤੇ ਜਾਂ ਫਿਰ ਅਸਤੀਫਾ ਦੇ ਦੇਵੇ। ਮੁਸਲਮਾਨ ਬਹੁਲਤਾ ਵਾਲੇ ਦੇਸ਼ ‘ਚ ਇਸ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਦੇਖਣ ਨੂੰ ਮਿਲਿਆ ਹੈ। ਇਸ ਘਟਨਾ ਦੇ ਬਾਅਦ ਤੋਂ ਸੋਸ਼ਲ ਮੀਡੀਆ ‘ਤੇ ਬਹਿਸ ਛਿੜ ਗਈ, ਜਿਸ ਦੇ ਚਲਦਿਆਂ ਕ੍ਰਿਏਟਿਵ ਚੋਆਸ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਜਵਾਦ ਕਾਦਿਰ ਨੂੰ ਅਸਤੀਫਾ ਦੇਣਾ ਪਿਆ। ਔਰਤ ਨੂੰ ਉਸ ਦੇ ਲਾਈਨ ਮੈਨੇਜਰ ਨੇ ਦੱਸਿਆ ਕਿ ਉਹ ਆਪਣੀ ਨੌਕਰੀ ਤਦ ਹੀ ਸੁਰੱਖਿਅਤ ਰੱਖ ਸਕਦੀ ਹੈ ਜਦ ਉਹ ਆਪਣਾ ਹਿਜਾਬ ਪਾਉਣਾ ਛੱਡ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਉਸ ਦੇ ਹਿਜਾਬ ਪਾਉਣ ਨਾਲ ਕੰਪਨੀ ਦਾ ਅਕਸ ਖਰਾਬ ਹੋਵੇਗਾ