123 ਕਰੋੜ ਦੀ ਜੁੱਤੀ ਵਿਕਣੇ ਅਾਈ

ਦੁਬਈ : ਤੁਸੀਂ ਹੁਣ ਤਕ ਜੁੱਤੀਆਂ ਤਾਂ ਬਹੁਤ ਦੇਖੀਆਂ ਹੋਣਗੀਆਂ ਪਰ ਕਦੇ ਦੁਨੀਆਂ ਦੀ ਸਭ ਤੋਂ ਮਹਿੰਗੀ ਜੁੱਤੀ ਦੇਖੀ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਦੁਨੀਆਂ ਦੀ ਸਭ ਤੋਂ ਮਹਿੰਗੀ ਜੁੱਤੀ ਬਾਰੇ। ਇਨ੍ਹਾਂ ਜੁਤੀਆਂ ਨੂੰ ਪਲਟਿਆਲ ਬੁਰਜ ਅਲ ਅਰਬ ਹੋਟਲ ਵਿਚ ਰੱਖਿਆ ਗਿਆ ਹੈ। ਪੈਸ਼ਨ ਜਵੈਲਰਜ਼ ਦੇ ਚੀਫ਼ ਐਗਜ਼ੀਕਿਊਟਿਵ ਹਿਮਾਨੀ ਕਰਮਚੰਦਾਨੀ ਦਸਿਆ ਕਿ ਦੁਬਈ ਅਰਬਪਤੀਆਂ ਦਾ ਸ਼ਹਿਰ ਹੈ ਇਥੇ ਇਨ੍ਹਾਂ ਜੁਤੀਆਂ ਦੇ ਖਰੀਦਦਾਰ ਮਿਲ ਸਕਦੇ ਹਨ।

ਜੁਤੀਆਂ ਦੀ ਸੇਲ ਲਾਉਣਾ ਕੋਈ ਵੱਡੀ ਗੱਲ ਨਹੀਂ ਪਰ ਦੁਬਈ ਵਿਚ ਲੱਗੀ ਮਹਿੰਗੇ ਜੁਤਿਆਂ ਦੀ ਸੇਲ ਚਰਚਾ ਵਿਚ ਹੈ। ਦਰਅਸਲ ਇਸ ਸੇਲ ਵਿਚ ਪੈਸੇ ਤਾਂ ਕਈ ਤਰ੍ਹਾਂ ਦੇ ਜੁੱਤੇ ਹਨ ਪਰ ਇਨ੍ਹਾਂ ਵਿਚ ਇਕ ਜੁੱਤਾ ਅਜਿਹਾ ਵੀ ਹੈ ਜਿਸ ਦੀ ਬਨਾਟਵ ਅਤੇ ਕੀਮਤ ਸੁਣ ਕੇ ਸਾਰੇ ਹੈਰਾਨ ਹਨ। ਵੱਖ-ਵੱਖ ਮੀਡੀਆ ਰਿਪੋਰਟਾਂ ਵਿਚ ਕਿਹਾ ਜਾ ਰਿਹਾ ਹੈ ਕਿ ਇਸ ਜੁੱਤੇ ਵਿੱਚ ਸੋਨੇ, ਰੇਸ਼ਮ ਅਤੇ ਹੀਰੇ ਜੜੇ ਹੋਏ ਹਨ। ਇਨ੍ਹਾਂ ਜੁਤਿਆਂ ਦੀ ਕੀਮਤ 17 ਮਿਲੀਅਨ ਡਾਲਰ ਅਰਥਾਤ 1,23,36,05,000 ਰੁਪਏ ਹੈ। ਇਨ੍ਹਾਂ ਜੁਤਿਆਂ ਦੀ ਖ਼ਾਸੀਅਤ ਇਹ ਹੈ ਕਿ ਇਹ ਲੈਦਰ ਦੇ ਬਣੇ ਹੋਏ ਹਨ ਅਤੇ ਇਨ੍ਹਾਂ ’ਤੇ ਸੋਨੇ ਦੀ ਪਲੇਟਿੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਇਨ੍ਹਾਂ ਦੇ ਚਾਰੇ ਪਾਸੇ ਹੀਰੇ ਜੜੇ ਹੋਏ ਹਨ। ਦੋਵੇਂ ਪੈਰਾਂ ਦੇ ਜੁਤਿਆਂ ਵਿਚ ਦੋ ਵੱਡੇ ਅਕਾਰ ਦੇ ਹੀਰੇ ਜੜੇ ਹੋਏ ਹਨ। ਇਹ ਹੀਰੇ 15 ਕੈਰਿਟ ਦੇ ਹਨ। ਇਸ ਤੋਂ ਇਲਾਵਾ ਛੋਟੇ ਵੱਡੇ ਅਕਾਰ ਦੇ ਹੀਰੇ ਦੀ ਇਕ ਪੂਰੀ ਲੜੀ ਵੀ ਜੁੱਤੇ ’ਤੇ ਲੱਗੀ ਹੋਈ ਹੈ। ਇਨ੍ਹਾਂ ਜੁਤਿਆਂ ਨੂੰ ਬਣਾਉਣ ਵਿਚ 9 ਮਹੀਨੇ ਦਾ ਸਮਾਂ ਲੱਗਿਆ ਹੈ।