ਕਪੂਰਥਲਾ— ਅੱਜ ਦੇ ਦੌਰ ‘ਚ ਵਿਆਹ-ਸ਼ਾਦੀਆਂ ‘ਚ ਲੋਕ ਕੁਝ ਵੱਖਰਾ ਕਰਕੇ ਉਸ ਨੂੰ ਯਾਦਗਾਰ ਬਣਾਉਣਾ ਚਾਹੁੰਦੇ ਹਨ। ਵਿਆਹਾਂ ‘ਚ ਭਾਰੀ ਖਰਚਾ ਕਰਨਾ ਅੱਜ ਦਾ ਫੈਸ਼ਨ ਹੋ ਗਿਆ ਹੈ ਅਤੇ ਹੈਲੀਕਾਪਟਰ ‘ਤੇ ਦੁਲਹਣ ਲੈਣ ਆਉਣਾ ਵੀ ਅੱਜ ਦੇ ਨੌਜਵਾਨਾਂ ਦਾ ਸ਼ੌਂਕ ਬਣ ਗਿਆ ਹੈ ਪਰ ਕਪੂਰਥਲਾ ਦੇ ਇਕ ਨੌਜਵਾਨ ਨੇ ਸਾਦੇ ਢੰਗ ਨਾਲ ਟਰੈਕਟਰ ‘ਤੇ ਲਾੜੀ ਨੂੰ ਲਿਆ ਕੇ ਆਪਣੇ ਵਿਆਹ ਨੂੰ ਯਾਦਗਾਰ ਬਣਾਇਆ। ਮਿਲੀ ਜਾਣਕਾਰੀ ਮੁਤਾਬਕ ਕਪੂਰਥਲਾ ਦੇ ਪਿੰਡ ਸ਼ੇਰਪੁਰਦੋਨਾ ਦੇ ਕਿਸਾਨ ਦਾ ਪੁੱਤਰ ਲਵਪ੍ਰੀਤ ਸਿੰਘ ਆਪਣੀ ਲਾੜੀ ਨੂੰ ਟਰੈਕਟਰ ‘ਤੇ ਵਿਆਹ ਕਰਕੇ ਘਰ ਲੈ ਕੇ ਆਇਆ। ਲਵਪ੍ਰੀਤ ਮੁਤਾਬਕ ਉਹ ਕਿਸਾਨ ਦਾ ਬੇਟਾ ਹੈ ਅਤੇ ਟਰੈਕਟਰ ਉਨ੍ਹਾਂ ਦੇ ਖੇਤਾਂ ਦਾ ਰਾਜਾ ਹੈ।ਲਵਪ੍ਰੀਤ ਨੇ ਦੱਸਿਆ ਕਿ ਉਸ ਦਾ ਸ਼ੌਂਕ ਸੀ ਕਿ ਉਹ ਆਪਣੀ ਪਤਨੀ ਦੀ ਡੋਲੀ ਟਰੈਕਟਰ ‘ਤੇ ਲਿਆ ਕੇ ਆਏ ਅਤੇ ਅੱਜ ਉਸ ਦਾ ਇਹ ਸ਼ੌਂਕ ਵੀ ਪੂਰਾ ਹੋ ਗਿਆ। ਲਾੜੇ ਵੱਲੋਂ ਚੁੱਕੇ ਗਏ ਇਸ ਕਦਮ ਨਾਲ ਜਿੱਥੇ ਉਸ ਦੀ ਪਤਨੀ ਸੰਦੀਪ ਕੌਰ ਵੀ ਖੁਸ਼ ਨਜ਼ਰ ਆਈ, ਉਥੇ ਹੀ ਵਿਆਹ ‘ਚ ਪਹੁੰਚੇ ਲੋਕਾਂ ਨੇ ਵੀ ਇਸ ਸਾਦੇ ਵਿਆਹ ਦੀ ਸ਼ਲਾਘਾ ਕੀਤੀ ਅਤੇ ਨਵੇਂ ਜੋੜੇ ਨੂੰ ਵਧਾਈਆਂ ਦਿੱਤੀਆਂ।
Related Posts

ਸ਼ਾਹਰੁਖ ਨੇ ‘ਪਠਾਨ’, ‘ਜਵਾਨ’ ਤੇ ‘ਡੰਕੀ’ ਤੋਂ ਕੀਤੀ ਜ਼ਬਰਦਸਤ ਕਮਾਈ
ਮੁੰਬਈ (ਬਿਊਰੋ) – ਪਰਿਵਾਰਕ ਮਨੋਰੰਜਨ ‘ਡੰਕੀ’ ਨੇ ਭਾਰਤ ‘ਚ 200 ਕਰੋੜ ਰੁਪਏ ਤੇ ਦੁਨੀਆ ਭਰ ‘ਚ 400 ਕਰੋੜ ਰੁਪਏ ਦਾ ਅੰਕੜਾ…
ਮੂੰਹ ਤੋਂ ਨੀ ਬੋਲਦਾ , ਬਸ ਪੱਗ ਦਾ ਪੇਚ ਦਿਲਾਂ ਦੇ ਭੇਦ ਖੋਲਦਾ
ਪਟਿਆਲਾ—ਨਿੱਕੀ ਜਿਹੀ ਉਮਰ ‘ਚ ਕਮਾਲ ਦਾ ਹੁਨਰ ਰੱਖਣ ਵਾਲੇ ਮਨਜੋਤ ਸਿੰਘ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੀ ਫੈਨ ਹੋ ਗਏ।…
ਯੁਵਰਾਜ ਹੰਸ ਨੇ ਮਾਨਸੀ ਨਾਲ ਜਲੰਧਰ ‘ਚ ਲਈਆਂ ਲਾਵਾਂ
ਜਲੰਧਰ- ਪਾਲੀਵੁੱਡ ਅਦਾਕਾਰ ਅਤੇ ਪੰਜਾਬ ਦੇ ਮਸ਼ਹੂਰ ਗਾਇਕ ਹੰਸ ਰਾਜ ਹੰਸ ਦੇ ਛੋਟੇ ਪੁੱਤਰ ਯੁਵਰਾਜ ਹੰਸ ਅੱਜ ਵਿਆਹ ਦੇ ਬੰਧਨ…