ਨਵੀਂ ਦਿੱਲੀ— ਪੁਲਸ ਪੜਤਾਲ ਕਾਰਨ ਪਾਸਪੋਰਟ ਬਣਨ ‘ਚ ਲੱਗਣ ਵਾਲਾ ਸਮਾਂ ਹੁਣ ਹੋਰ ਘੱਟ ਹੋਣ ਜਾ ਰਿਹਾ ਹੈ। ਭਾਰਤ ‘ਚ ਅਪਰਾਧ ਅਤੇ ਅਪਰਾਧੀਆਂ ‘ਤੇ ਨਜ਼ਰ ਰੱਖਣ ਲਈ ਬਣਾਏ ਗਏ ‘ਕ੍ਰਾਈਮ ਐਂਡ ਕ੍ਰਿਮੀਨਲ ਟ੍ਰੈਕਿੰਗ ਨੈੱਟਵਰਕ ਐਂਡ ਸਿਸਟਮ’ (ਸੀ. ਸੀ. ਟੀ. ਐੱਨ. ਐੱਸ.) ਤਹਿਤ ਗ੍ਰਹਿ ਮੰਤਰਾਲੇ ਨੇ ਪਾਸਪੋਰਟ ਪੜਤਾਲ ਲਈ ਆਨਲਾਈਨ ਸਰਵਿਸ ਦੇਣੀ ਸ਼ੁਰੂ ਕਰ ਦਿੱਤੀ ਹੈ। ਗ੍ਰਹਿ ਮੰਤਰਾਲਾ ਹੁਣ ਪਾਸਪੋਰਟ ਨਿਯਮਾਂ ਨੂੰ ਸੋਧਣ ਲਈ ਵਿਦੇਸ਼ ਮੰਤਰਾਲੇ ਨਾਲ ਗੱਲਬਾਤ ਕਰ ਰਿਹਾ ਹੈ, ਤਾਂ ਕਿ ਪਾਸਪੋਰਟ ਲਈ ਪੁਲਸ ਪੜਤਾਲ ਨੂੰ ਪੂਰੀ ਤਰ੍ਹਾਂ ਸੀ. ਸੀ. ਟੀ. ਐੱਨ. ਐੱਸ. ਨਾਲ ਜੋੜਿਆ ਜਾ ਸਕੇ। ਇਸ ਦਾ ਮਤਲਬ ਹੈ ਕਿ ਪੁਲਸ ਨੂੰ ਬਿਨੈਕਾਰ ਦੇ ਘਰ ਜਾ ਕੇ ਪੜਤਾਲ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਪਾਸਪੋਰਟ ਬਣਨ’ਚ ਲੱਗਣ ਵਾਲਾ ਸਮਾਂ ਘੱਟ ਹੋ ਜਾਵੇਗਾ।15,655 ਪੁਲਸ ਸਟੇਸ਼ਨਾਂ ‘ਚੋਂ 14,710 ਸਟੇਸ਼ਨ ਪਹਿਲਾਂ ਹੀ ਸੀ. ਸੀ. ਟੀ. ਐੱਨ. ਐੱਸ. ਨਾਲ ਜੁੜੇ ਹੋਏ ਹਨ। ਇਸ ਨਾਲ ਪੁਲਸ, ਸੀ. ਬੀ. ਆਈ., ਆਈ. ਬੀ., ਈ. ਡੀ., ਐੱਨ. ਸੀ. ਬੀ. ਅਤੇ ਐੱਨ. ਆਈ. ਏ. ਵਰਗੀਆਂ ਏਜੰਸੀਆਂ ਨੂੰ ਕਿਸੇ ਵੀ ਅਪਰਾਧੀ ਦੇ ਰਿਕਾਰਡ ਦੀ ਜਾਣਕਾਰੀ ਆਸਾਨੀ ਨਾਲ ਹਾਸਲ ਹੋ ਜਾਂਦੀ ਹੈ। ਇਸ ਤਰ੍ਹਾਂ ਇਹ ਸਿਸਟਮ ਬਿਨੈਕਾਰ ਦੇ ਅਪਰਾਧਿਕ ਪਿਛੋਕੜ ਦੀ ਪੁਸ਼ਟੀ ਕਰਨ ਲਈ ਪਾਸਪੋਰਟ ਅਥਾਰਟੀਆਂ ਲਈ ਵੱਡੀ ਮਦਦ ਕਰ ਸਕਦਾ ਹੈ। ਕੁਝ ਸੂਬਿਆਂ ‘ਚ ਪੁਲਸ ਇਸ ਸਿਸਟਮ ਦਾ ਇਸਤੇਮਾਲ ਕਰ ਵੀ ਰਹੀ ਹੈ।
Related Posts
ਕੁੜੀਆਂ ਦੀ ਸਿੱਖਿਆ ਦੇ ਹੱਕ ‘ਚ ਲੜਨ ਵਾਲੀ ਮਲਾਲਾ ਯੂਸਫਰਜ਼ੀ
ਲੰਡਨ — ਕੁੜੀਆਂ ਦੀ ਸਿੱਖਿਆ ਦੇ ਹੱਕ ‘ਚ ਲੜਨ ਵਾਲੀ ਅਤੇ ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਰਜ਼ੀ ਦੀ ਤਸਵੀਰ ਨੂੰ ਲੰਡਨ…
ਸਬਰੀਮਾਲਾ ਦਾ ਮੰਦਰ, ਹੁਣ ਤੀਵੀਂਆਂ ਵੀ ਜਾਣਗੀਆਂ ਅੰਦਰ
ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕੇਰਲਾ ਦੇ ਪਥਨਮਥਿੱਟਾ ਜ਼ਿਲ•ੇ ਵਿਚ ਪੈਂਦੇ ਭਗਵਾਨ ਸਬਰੀਮਾਲਾ ਦੇ ਮੰਦਰ ਵਿਚ…
ਗੁਰਦੇ ਖ਼ਰਾਬ ਤਾਂ ਜੀਵਨ ਬਰਬਾਦ
ਘੱਟ ਪਾਣੀ ਪੀਣਾ ਕਹਿੰਦੇ ਹਨ ਕਿ ਜੇ ਤੁਸੀਂ ਘੱਟ ਪਾਣੀ ਪੀਓਗੇ ਤਾਂ ਗੁਰਦੇ ਨੂੰ ਖੂਨ ਸਾਫ਼ ਕਰਨ ਲਈ ਜੋ ਤਰਲ…