ਰੀਅਲਮੀ ਦਾ ਇਹ ਸਮਾਰਟਫੋਨ 1000 ਰੁਪਏ ਤੱਕ ਹੋਇਆ ਸਸਤਾ

0
107

ਨਵੀ ਦਿਲੀ- ਮਾਰਚ ਦੇ ਅੰਤ ਤੱਕ ਭਾਰਤ ‘ਚ ਰੀਅਲਮੀ A1 ਤੇ ਰੀਅਲਮੀ 3 ਨੂੰ ਪੇਸ਼ ਕਰ ਸਕਦੀ ਹੈ। ਹੁਣ ਅਜਿਹਾ ਲਗਦਾ ਹੈ ਕਿ ਕੰਪਨੀ ਨਵੇਂ ਲਾਂਚ ਤੋਂ ਪਹਿਲਾਂ ਪੁਰਾਣੇ ਸਮਾਰਟਫੋਨਜ਼ ਦੀਆਂ ਕੀਮਤਾਂ ਨੂੰ ਘਟਾਉਣੀ ਸ਼ੁਰੂ ਕਰ ਦਿੱਤੀ ਹੈ। ਹਾਲ ਹੀ ‘ਚ ਰੀਅਲਮੀ U1 (3GB+32GB) ਦੀ ਕੀਮਤ ‘ਚ 1000 ਰੁਪਏ ਦੀ ਕਟੌਤੀ ਹੋਈ ਹੈ।
ਹੁਣ ਰੀਅਲਮੀ ਨੇ ਰੀਅਲਮੀ 2 ਪ੍ਰੋ ਦੇ ਸਾਰਿਆਂ ਵੇਰੀਐਂਟਸ ਦੀਆਂ ਕੀਮਤਾਂ 1000 ਰੁਪਏ ਘੱਟਾ ਦਿੱਤੀਆਂ ਹਨ। ਇਸ ਪ੍ਰਾਈਸ ਕੱਟ ਤੋਂ ਬਾਅਦ ਰੀਅਲਮੀ 2 ਪ੍ਰੋ ਦੇ 4GB ਰੈਮ+ 64GB ਸਟੋਰੇਜ ਵੇਰੀਐਂਟ ਦੀ ਕੀਮਤ 12,990 ਰੁਪਏ, 6GB ਰੈਮ+ 64GB ਸਟੋਰੇਜ ਵੇਰੀਐਂਟ ਦੀ ਕੀਮਤ 14,990 ਰੁਪਏ ਤੇ 8GB ਰੈਮ+128GB ਸਟੋਰੇਜ਼ ਵੇਰੀਐਂਟ ਦੀ ਕੀਮਤ 16,990 ਰੁਪਏ ਹੋ ਗਈ ਹੈ। ਇਹ ਸਮਾਰਟਫੋਨ ਇਸ ਨਵੀਂ ਕੀਮਤ ਦੇ ਨਾਲ ਫਲਿੱਪਕਾਰਟ ‘ਤੇ ਉਪਲੱਬਧ ਹੈ।ਗਾਹਕ ਨੂੰ ਰੀਅਲਮੀ 2 ਪ੍ਰੋ ਐਕਸਿਸ ਬੈਂਕ ਬੱਜ ਕ੍ਰੈਡਿਟ ਕਾਰਡ ਤੋਂ ਖਰੀਦਣ ‘ਤੇ 200 ਰੁਪਏ ਦੀ ਛੋਟ ਮਿਲੇਗੀ। ਇਸ ਤੋਂ ਇਲਾਵਾ ਐਕਸਚੇਂਜ ਆਫਰ ਦੇ ਤਹਿਤ ਕੰਪਨੀ 1000 ਰੁਪਏ ਇਲਾਵਾ ਡਿਸਕਾਊਂਟ ਦੇ ਰਹੀ ਹੈ।