ਚੰਡੀਗੜ੍ਹ : ਲੌਂਗੇਵਾਲਾ ਦੀ ਲੜਾਈ ਦੇ ਹੀਰੋ ਕਹੇ ਜਾਣ ਵਾਲੇ ਬ੍ਰਿਗੇਡੀਅਰ ਕੁਲਦੀਪ ਸਿੰਘ ਚੰਦਪੁਰੀ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਕੁਲਦੀਪ ਸਿੰਘ ਚੰਦਪੁਰੀ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਆਖਰੀ ਸਾਹ ਲਏ। ਚੰਦਪੁਰੀ 78 ਸਾਲਾਂ ਦੇ ਸਨ ਅਤੇ ਕੈਂਸਰ ਦੀ ਬੀਮਾਰੀ ਤੋਂ ਪੀੜਤ ਸਨ। ਜ਼ਿਕਰਯੋਗ ਹੈ ਕਿ ਰਾਜਸਥਾਨ ਦੇ ਲੌਂਗੇਵਾਲਾ ‘ਚ ਚੰਦਪੁਰੀ ਨੇ ਇਕੱਲੇ ਹੀ ਫੌਜ ਦੀ ਨਿੱਕੀ ਜਿਹੀ ਟੁਕੜੀ ਨਾਲ ਪਾਕਿਸਤਾਨ ਨੂੰ ਧੂੜ ਚਟਾਈ ਸੀ। ਉਨ੍ਹਾਂ ਨੇ ਇਕੱਲਿਆਂ ਪੂਰੀ ਰਾਤ ਪਾਕਿਸਤਾਨੀ ਫੌਜ ਨੂੰ ਰੋਕੀ ਰੱਖਿਆ ਸੀ। ‘ਬਾਰਡਰ’ ਫਿਲਮ ‘ਚ ਅਭਿਨੇਤਾ ਸੰਨੀ ਦਿਓਲ ਨੇ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਦੀ ਭੂਮਿਕਾ ਹੀ ਨਿਭਾਈ ਸੀ। ਇਸ ਫਿਲਮ ‘ਚ ਦੇਸ਼ ਦੇ ਇਸ ਬੇਟੇ ਦੀ ਵੀਰਤਾ ਨੂੰ ਬਾਖੂਬੀ ਦਰਸਾਇਆ ਗਿਆ ਸੀ। ਕੁਲਦੀਪ ਸਿੰਘ ਚੰਦਪੁਰੀ ਨੂੰ ਆਪਣੀਆਂ ਸੇਵਾਵਾਂ ਲਈ ਮਹਾਂਵੀਰ ਚੱਕਰ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ।
Related Posts
ਪ੍ਰੋਡਕਸ਼ਨ ਸਟੇਜ ’ਚ ਪਹੁੰਚਿਆ Apple AirPower ਵਾਇਰਲੈੱਸ ਚਾਰਜਿੰਗ ਪੈਡ
ਨਵੀ ਦਿਲੀ –ਅਮਰੀਕੀ ਕੰਪਨੀ ਐਪਲ ਨੇ 2017 ’ਚ ਆਈਫੋਨ X ਦੇ ਨਾਲ ਵਾਇਰਲੈੱਸ ਚਾਰਜਿੰਗ ਪੈਡ ਨਾਲ ਜੁੜੀ ਅਨਾਊਂਸਮੈਂਟ ਕੀਤੀ ਸੀ,…
ਆਸਟ੍ਰੇੇਲੀਆ ‘ਚ ਨਾਈਟਕਲੱਬ ਦੇ ਬਾਹਰ ਗੋਲੀਬਾਰੀ, 1 ਦੀ ਮੌਤ ਕਈ ਜ਼ਖਮੀ
ਮੈਲਬੌਰਨ — ਆਸਟ੍ਰੇ੍ਰਲੀਆ ਦੇ ਸ਼ਹਿਰ ਮੈਲਬੌਰਨ ਵਿਚ ਐਤਵਾਰ ਤੜਕਸਾਰ ਇਕ ਨਾਈਟਕਲੱਬ ਦੇ ਬਾਹਰ ਗੋਲੀਬਾਰੀ ਹੋਈ। ਇਸ ਗੋਲੀਬਾਰੀ ਵਿਚ 37 ਸਾਲਾ…
ਲਾੜੀ ਨੇ 7 ਹਜ਼ਾਰ ਮੀਟਰ ਲੰਬਾ ਗਾਊਨ ਪਹਿਨ ਕੇ ਰਚਾਇਆ ਵਿਆਹ,
ਨਿਕੋਸੀਆ— ਹਰ ਜੋੜਾ ਆਪਣੇ ਵਿਆਹ ਨੂੰ ਖਾਸ ਬਣਾਉਣ ਦੀ ਭਰਪੂਰ ਕੋਸ਼ਿਸ਼ ਕਰਦਾ ਹੈ। ਅਜਿਹੀ ਹੀ ਇਕ ਕੋਸ਼ਿਸ਼ ਸਾਈਪ੍ਰਸ ਦੀ ਰਹਿਣ…