ਨਵੀਂ ਦਿੱਲੀ— ਵਿੱਤ ਮੰਤਰਾਲਾ ਨੇ ਵਿੱਤ ਸਾਲ 2018-19 ਦੌਰਾਨ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਤਾਰੀਕ ਨੂੰ 31 ਜੁਲਾਈ 2019 ਤੋਂ ਵਧਾ ਕੇ 31 ਅਗਸਤ 2019 ਕਰ ਦਿੱਤੀ ਹੈ। ਭਾਵ ਹੁਣ ਤੁਹਾਡੇ ਕੋਲ ਰਿਟਰਨ ਭਰਨ ਲਈ ਇਕ ਮਹੀਨੇ ਦਾ ਵਾਧੂ ਸਮਾਂ ਹੈ। ਇਹ ਛੋਟ ਵਿਅਕਤੀਗਤ ਤੇ ਐੱਚ.ਯੂ.ਐੱਫ. ਸਟਰੱਕਚਰ ਭਾਵ ਸੰਯੁਕਤ ਹਿੰਦੂ ਪਰਿਵਾਰਾਂ ਲਈ ਹੈ ਜਿਨ੍ਹਾਂ ਨੇ ਇਨਕਮ ਟੈਕਸ ਦੇ ਟੀਚੇ ਲਈ ਅਕਾਉਂਟ ਆਡਿਟ ਦੀ ਜ਼ਰੂਰਤ ਨਹੀਂ ਹੁੰਦੀ ਹੈ।
ਆਈ.ਟੀ.ਆਰ. ਭਰਨ ਲਈ ਤਿਆਰ ਰੱਖੋ ਇਹ 22 ਦਸਤਾਵੇਜ਼
ਜੇਕਰ ਤੁਸੀਂ ਹਾਲੇ ਤਕ ਆਈ.ਟੀ.ਆਰ. ਜਮਾਂ ਨਹੀਂ ਕੀਤਾ ਹੈ ਅਤੇ ਖੁਦ ਜਮਾਂ ਕਰਨ ਬਾਰੇ ਸੋਚ ਰਹੇ ਹੋ ਤਾਂ ਆਪਣੇ ਦਸਤਾਵੇਜ਼ ਤਿਆਰ ਕਰ ਲਓ। ਜੇਕਰ ਤੁਹਾਡੇ ਕੋਲ ਇਹ ਦਸਤਾਵੇਜ਼ ਨਹੀਂ ਹੈ ਤਾਂ ਤੁਹਾਨੂੰ ਰਿਟਰਨ ਭਰਨ ‘ਚ ਆਸਾਨੀ ਹੋ ਸਕਦੀ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦਸਤਾਵੇਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਤੁਹਾਨੂੰ ਆਈ.ਟੀ.ਆਰ. ਭਰਦੇ ਸਮੇਂ ਜ਼ਰੂਰਤ ਹੋਵੇਗੀ।
1. ਪਰਮਾਨੈਂਟ ਅਕਾਉਂਟ ਨੰਬਰ ਕਾਰਡ (ਪੈਨ ਕਾਰਡ)।
2. ਆਧਾਰ ਕਾਰਡ ਜਾਂ ਐਨਰੋਲਮੈਂਟ ਨੰਬਰ।
3. ਘਰੇਲੂ ਜਾਇਦਾਦ ਤੇ ਦੇਣਦਾਰੀ ਨਾਲ ਜੁੜੇ ਦਸਤਾਵੇਜ਼।
4. ਵਿਦੇਸ਼ ਜਾਇਦਾਦ ਨਾਲ ਜੁੜੇ ਦਸਤਾਵੇਜ਼।
5. ਵਿਕਰੀ ਤੇ ਕੈਪਟਿਲ ਗੇਨਸ ਤੇ ਲਾਂਗ ਟਰਮ ਕੈਪਿਟਲ ਗੇਨਸ ਦਾ ਲਾਭ ਦੇਣ ਲਈ ਬਾਇਰ ਐਗ੍ਰੀਮੈਂਟ, ਸੇਲ ਡੀਡ ਤੇ ਨਿਵੇਸ਼ ਨਾਲ ਜੁੜੇ ਦਸਤਾਵੇਜ਼।
6. ਕਿਰਾਏ ਦੇ ਜ਼ਰੀਏ ਹੋਈ ਕਮਾਈ ਦਰਸ਼ਾਉਣ ਲਈ ਲੀਜ਼ ਡੀਡ।
7. ਟੀ.ਸੀ.ਐੱਸ. ਕ੍ਰੈਡਿਟ ਦੀ ਜਾਣਕਾਰੀ ਦੇਣ ਲਈ ਫਾਰਮ-16, 16ਏ ਤੇ 16ਬੀ।
8. ਸਾਲ ਦੌਰਾਨ ਡਿਵਿਡੈਂਡ ਆਦਿ ਨਾਲ ਹੋਈ ਇਨਕਮ ਦੀ ਛੋਟ ਲਈ ਦਸਤਾਵੇਜ਼।
9. ਇਕਿਊਇਟੀ ਨਿਵੇਸ਼ ‘ਚ ਲਾਂਗ ਐਂਡ ਸ਼ਾਰਟ ਟਰਮ ਕੈਪਿਟਲ ਗੇਨ ਦਾ ਲਾਭ ਲੈਣ ਲਈ ਦਸਤਾਵੇਜ਼।
10. ਬੈਲੇਂਸ ਸ਼ੀਟ, ਲਾਭ ਹਾਨੀ ਖਾਤਾ ਸਟੇਟਮੈਂਟ ਤੇ ਹੋਰ ਆਡਿਟ ਰਿਪੋਰਟ ਜੋ ਲਾਗੂ ਹੋਵੇ।
11. ਵਿਦੇਸ਼ੀ ਨਿਵੇਸ਼ ਹੋਈ ਇਨਕਮ ਨਾਲ ਜੁੜੇ ਦਸਤਾਵੇਜ਼।
12. ਪਿਛਲੇ ਸਾਲ ਦੇ ਇਨਕਮ ਰਿਟਰਨ ਦੀ ਕਾਪੀ।
13. ਟੀ.ਡੀ.ਐੱਸ. ਸਰਟੀਫਿਕੇਟ।
14. ਟੀ.ਡੀ.ਐੱਸ. ਦੀ ਡਿਟੇਲ ਚੈੱਕ ਕਰਨ ਲਈ ਫਾਰਮ 26ਐੱਸ।
15. ਸਾਲ ਦੌਰਾਨ ਮਿਲੀ ਵਿਆਜ਼ ਦੀ ਜਾਣਕਾਰੀ ਨਾਲ ਜੁੜੇ ਦਸਤਾਵੇਜ਼।
16. ਸਾਰੇ ਘਰੇਲੂ ਤੇ ਵਿਦੇਸ਼ੀ ਬੈਂਕ ਖਾਤਿਆਂ ਦੀ ਜਾਣਕਾਰੀ (ਆਈ.ਐੱਫ.ਐੱਸ.ਸੀ. ਕੋਡ, ਅਕਾਊਂਟ ਨੰਬਰ, ਨਾਮ ਤੇ ਖਾਤੇ ਦੀ ਕਿਸਮ)।
17. ਟੈਕਸ ਕਟੌਤੀ ਲਈ ਹੋਮ ਤੇ ਐਜ਼ੁਕੇਸ਼ਨ ਲੋਨ ਸਟੇਟਮੈਂਟ।
18. ਮੁਚੁਅਲ ਫੰਡ ਵਰਗੇ ਨਿਵੇਸ਼ ਨਾਲ ਜੁੜੇ ਦਸਤਾਵੇਜ਼।
19. ਜੀਵਨ ਬੀਮਾ ਪ੍ਰੀਮਿਅਮ ਜਮਾਂ ਕਰਨ ਦੀ ਰਸੀਦ।
20. ਮੈਡੀਕਲ ਇੰਸ਼ੋਰੈਂਸ ਪ੍ਰੀਮਿਅਮ ਤੇ ਚੈਕਅਪ ਦੀ ਰਸੀਦ।
21. ਕੈਪਿਟਲ ਗੇਨਸ ਤੇ ਲੁਜੇਜ ਦੀ ਗਿਣਤੀ ਲਈ ਡੀਮੈਂਟ ਤੇ ਟ੍ਰੇਡਿੰਗ ਅਕਾਊਂਟ ਦੀ ਸਟੇਟਮੈਂਟ।
22. ਦਾਨ ਕੀਤੀ ਗਈ ਰਾਸ਼ੀ ਦੀ ਰਸੀਦ।