ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀਆਂ ‘ਤੇ ਹੰਝੂ ਗੈਸ ਦੇ ਗੋਲੇ ਛੱਡੇ

0
170

ਵਾਸ਼ਿੰਗਟਨ — ਅਮਰੀਕਾ ਨੇ ਨਵੇਂ ਸਾਲ ਦੇ ਦਿਨ ਮੈਕਸੀਕੋ ਸਰਹੱਦ ‘ਤੇ ਤਿਜੁਆਨਾ ‘ਚ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ 150 ਪ੍ਰਵਾਸੀਆਂ ‘ਤੇ ਹੰਝੂ ਗੈਸ ਦੇ ਗੋਲੇ ਛੱਡੇ। ਅਮਰੀਕੀ ਸੀਮਾ ਸ਼ੁਲਕ ਅਤੇ ਸੀਮਾ ਸੁਰੱਖਿਆ ਵਿਭਾਗ ਨੇ ਮੰਗਲਵਾਰ ਨੂੰ ਇਕ ਬਿਆਨ ਜਾਰੀ ਕਰ ਆਖਿਆ ਕਿ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀਆਂ ਤੋਂ ਇਲਾਵਾ ਪੱਥਰਬਾਜ਼ਾਂ ਨੂੰ ਨਿਸ਼ਾਨਾ ਬਣਾਉਦੇ ਹੋਏ ਹੰਝੂ ਗੈਸ ਦੇ ਗੋਲੇ ਛੱਡੇ ਗਏ। ਬਿਆਨ ਮੁਤਾਬਕ ਸਰਹੱਦ’ਤੇ ਮੌਜੂਦ ਕਿਸੇ ਵੀ ਪ੍ਰਵਾਸੀ ਬੱਚਿਆਂ ‘ਤੇ ਹੰਝੂ ਗੈਸ ਦੇ ਗੋਲਿਆਂ ਦਾ ਅਸਰ ਨਹੀਂ ਹੋਇਆ। ਇਨਾਂ ਦਾ ਇਸਤੇਮਾਲ ਪੱਥਰਬਾਜ਼ਾਂ ਨੂੰ ਪਿੱਛੇ ਹਟਾਉਣ ਲਈ ਕੀਤਾ ਗਿਆ ਸੀ। ਤੇ ਤਿਜੁਆਨਾ ਦੇ ਤੱਟ ਨੇੜੇ ਗੈਸ ਦੇ 3 ਗੋਲੇ ਛੱਡੇ ਗਏ, ਜਿਸ ਦਾ ਬੱਚਿਆਂ, ਔਰਤਾਂ ਅਤੇ ਪੱਤਰਕਾਰਾਂ ਸਮੇਤ ਕਈ ਪ੍ਰਵਾਸੀਆਂ ‘ਤੇ ਬੁਰਾ ਅਸਰ ਪਿਆ। ਅਮਰੀਕਾ ਵੱਲੋਂ ਹੰਝੂ ਗੈਸ ਦੇ ਗੋਲੇ ਛੱਡੇ ਜਾਣ ਤੋਂ ਬਾਅਦ ਹੀ ਪੱਥਰਬਾਜ਼ੀ ਸ਼ੁਰੂ ਹੋਈ। ਏਜੰਸੀ ਨੇ ਕਿਹਾ ਕਿ ਕੁਝ ਬੱਚੇ ਕੰਢਿਆਂ ਵਾਲੀ ਤਾਰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਪੱਥਰਬਾਜ਼ੀ ਦੇ ਚੱਲਦੇ ਅਮਰੀਕੀ ਏਜੰਟ ਉਨ੍ਹਾਂ ਦੀ ਮਦਦ ਨਾ ਕਰ ਸਕੇ। ਇਸ ਤੋਂ ਬਾਅਦ ਏਜੰਟਾਂ ਨੇ ਮਿਰਚ ਅਤੇ ਹੰਝੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕੀਤਾ। ਏਜੰਸੀ ਨੇ ਆਖਿਆ ਕਿ 25 ਪ੍ਰਵਾਸੀਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ ਜਦਕਿ ਹੋਰ ਪ੍ਰਵਾਸੀ ਵਾਪਸ ਮੈਕਸੀਕੋ ਚੱਲੇ ਗਏ।

Google search engine

LEAVE A REPLY

Please enter your comment!
Please enter your name here