Smart Phone ਦੇਵੇਗਾ 50 ਦਿਨਾਂ ਦਾ ਬੈਟਰੀ Backup

ਨਵੀ ਦਿਲੀ-ਇਕ ਪਾਸੇ ਜਿੱਥੇ ਕੁਝ ਕੰਪਨੀਆਂ ਇਸ ਸਾਲ ਆਪਣੇ 5G ਫੋਨ ਲਾਂਚ ਕਰਨ ਦੀਆਂ ਤਿਆਰੀਆਂ ‘ਚ ਹਨ, ਉਥੇ ਹੀ ਕੁੱਝ ਕੰਪਨੀਆਂ ਆਪਣੇ ਫੋਲਡੇਬਲ 5G ਫੋਨ ਨੂੰ ਪੇਸ਼ ਕਰਨ ਵਾਲੀਆਂ ਹਨ। ਇਨ੍ਹਾਂ ਨਵੇਂ ਫੋਨ ਲਾਂਚ ਦੇ ਦੌਰਾਨ ਇਕ ਅਜਿਹਾ ਫੋਨ ਵੀ ਆਉਣ ਵਾਲਾ ਹੈ ਜੋ ਇਕ ਵਾਰ ਚਾਰਜ ਹੋ ਜਾਣ ‘ਤੇ 50 ਦਿਨ ਤੱਕ ਕੰਮ ਕਰੇਗਾ। ਫ਼ਰਾਂਸ ਦੀ ਐਵਨੀਰ ਟੈਲੀਕਾਮ ਆਪਣੇ ਐਨਰਜਾਇਜ਼ਰ ਬਰੈਂਡ ਦੇ ਤਹਿਤ Energizer Power Max P18K Pop ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਇਹ ਫੋਨ 18,000 mAh ਦੀ ਜ਼ਬਰਦਸਤ ਬੈਟਰੀ ਦੇ ਨਾਲ ਆਵੇਗਾ। ਫੋਨ ‘ਚ ਹੈੱਵੀ ਡਿਊਟੀ ਬੈਟਰੀ ਦੇ ਨਾਲ ਹੀ ਡਿਊਲ ਪਾਪ-ਅਪ ਸੈਲਫੀ ਕੈਮਰਾ ਤੇ ਟ੍ਰਿਪਲ ਰੀਅਰ ਕੈਮਰਾ ਜਿਹੇ ਫੀਚਰ ਦਿੱਤੇ ਗਏ ਹਨ। ਕੰਪਨੀ ਇਸ ਫੋਨ ਨੂੰ ਇਸ ਮਹੀਨੇ ਸਪੇਨ ‘ਚ ਆਯੋਜਿਤ ਹੋਣ ਵਾਲੇ ਮੋਬਾਇਲ ਵਰਲਡ ਕਾਂਗਰਸ (MWC 2019) ‘ਚ ਪੇਸ਼ ਕਰਨ ਵਾਲੀ ਹੈ।

ਇਹ ਫੋਨ ਮੀਡੀਆਟੈੱਕ ਹੀਲਿਓ ਪੀ70 ਪ੍ਰੋਸੈਸਰ ‘ਤੇ ਕੰਮ ਕਰਦਾ ਹੈ ਤੇ ਇਸ ਨੂੰ 6 ਜੀ. ਬੀ ਰੈਮ+ 128 ਜੀ. ਬੀ ਇੰਟਰਨਲ ਸਟੋਰੇਜ ਦੇ ਨਾਲ ਲਾਂਚ ਕੀਤਾ ਜਾਵੇਗਾ। ਡਿਸਪਲੇਅ ਦੀਆਂ ਜਿੱਥੇ ਤੱਕ ਗੱਲ ਹੈ ਤਾਂ ਇਸ ਫੋਨ ‘ਚ 6.2 ਇੰਚ ਦੀ ਫੁਲ ਐੱਚ. ਡੀ+ ਡਿਸਪਲੇਅ ਦਿੱਤੀ ਗਈ ਹੈ।

ਫੋਟੋਗਰਾਫੀ ਲਈ ਐਨਰਜਾਇਜ਼ਰ ਪਾਵਰ ਮੈਕਸ ਪੀ18 ਦੇ ਪਾਪ ‘ਚ ਕੁਲ ਪੰਜ ਕੈਮਰੇ ਦਿੱਤੇ ਗਏ ਹਨ ਜਿਸ ‘ਚ ਪਾਪ-ਅਪ ਡਿਊਲ ਫਰੰਟ ਸੈਂਸਰ ਹੈ। ਫਰੰਟ ‘ਚ ਦਿੱਤੇ ਗਏ ਪਾਪ-ਅਪ ਕੈਮਰੇ ‘ਚ ਇਕ ਕੈਮਰਾ ਸੈਂਸਰ 16 ਮੈਗਾਪਿਕਸਲ ਦਾ ਹੈ ਜਦ ਕਿ ਦੂਜਾ ਸੈਂਸਰ 2 ਮੈਗਾਪਿਕਸਲ ਦਾ ਹੈ। ਫੋਨ ਦੇ ਬੈਕ ‘ਚ 12 ਮੈਗਾਪਿਕਸਲ +5 ਮੈਗਾਪਿਕਸਲ ਤੇ 2 ਮੈਗਾਪਿਕਸਲ ਦਾ ਟ੍ਰਿਪਲ ਕੈਮਰਾ ਸੈਟਅਪ ਦਿੱਤਾ ਹੈ। ਇਸ ਤਿੰਨਾਂ ਕੈਮਰਾ ਨੂੰ ਐੱਲ. ਈ. ਡੀ ਫਲੈਸ਼ ਦੇ ਨਾਲ ਵਰਟਿਕਲੀ ਪਲੇਸ ਕੀਤਾ ਗਿਆ ਹੈ।

ਫੋਨ ਦੀ ਸਭ ਤੋਂ ਵੱਡੀ ਖਾਸੀਅਤ ਹੈ ਇਸ ‘ਚ ਦਿੱਤੀ ਗਈ 18,000 mAh ਦੀ ਬੈਟਰੀ। ਕੰਪਨੀ ਦਾ ਦਾਅਵਾ ਹੈ ਕਿ ਇਸ ਬੈਟਰੀ ਦੀ ਮਦਦ ਨਾਲ ਯੂਜ਼ਰਸ 90 ਘੰਟੇ ਦੀ ਕਾਲਿੰਗ ਦੇ ਨਾਲ ਹੀ 100 ਘੰਟੇ ਮਿਊਜਿਕ ਤੇ 2 ਦਿਨ ਤੱਕ ਵਿਡੀਓ ਦਾ ਅਨੰੰਦ ਲੈ ਸਕਣਗੇ। ਇਸ ਦੇ ਲਈ ਬਸ ਸ਼ਰਤ ਇਹ ਹੈ ਕਿ ਫੋਨ ਦੀ ਬੈਟਰੀ 100 ਫ਼ੀਸਦੀ ਚਾਰਜ ਹੋਣੀ ਚਾਹੀਦੀ ਹੈ। ਨਾਲ ਹੀ ਕੰਪਨੀ ਨੇ ਦੱਸਿਆ ਕਿ ਸਟੈਂਡ ਬਾਏ ਮੋਡ ‘ਚ ਇਹ ਬੈਟਰੀ 50 ਦਿਨ ਦਾ ਬੈਕਅਪ ਦੇਵੇਗੀ।
ਫੋਨ ‘ਚ ਦਿੱਤੀ ਗਈ ਇਸ ਹੈਵੀ ਬੈਟਰੀ ਨੂੰ ਘੱਟ ਸਮਾਂ ‘ਚ ਫੁੱਲ ਚਾਰਜ ਕਰਨ ਲਈ ਯੂ. ਐੱਸ. ਬੀ 2.0 ਪਾਵਰ ਡਿਲੀਵਰੀ ਸਿਸਟਮ ਦਿੱਤਾ ਗਿਆ ਹੈ ਜੋ 18 ਵਾਟ ਦੀ ਕਵਿੱਕ ਚਾਰਜਿੰੰਗ ਸਪਾਰਟ ਕਰਦਾ ਹੈ। ਇਸ ਦੇ ਨਾਲ ਹੀ ਯੂਜ਼ਰਸ ਇਸ ਫੋਨ ਨੂੰ ਪਾਵਰ ਬੈਂਕ ਦੇ ਤੌਰ ‘ਤੇ ਵੀ ਇਸਤੇਮਾਲ ਕਰ ਆਪਣੇ ਦੂਜੇ ਫੋਂਨਜ਼ ਤੇ ਐਕਸੇਸਰੀਜ਼ ਨੂੰ ਚਾਰਜ ਕਰ ਸਕਦੇ ਹਨ।

Leave a Reply

Your email address will not be published. Required fields are marked *