ਸਾਡੇ ਸਿਰ ਦੀ ਚੁੰਨੀ ਪਾਟੀ, ਪੱਗ ਵੀ ਲੀਰਾਂ ਲੀਰਾਂ

ਲੱਖ ਕਰੋੜਾਂ ਪੁੱਤਰ ਹੁੰਦਿਆਂ, ਰੁਲਾਂ ਮੈਂ ਕੱਲਮ-ਕੱਲੀ,
ਬੇਲੇ ਵਿੱਚ ਇਕ ਮਾਈ ਖਲੋਤੀ, ਰੋ-ਰੋ ਪਈ ਪੁਕਾਰੇ

ਦੁਨੀਆਂ ਦਾ ਕੋਈ ਵੀ ਮੰਚ ਬੰਦੇ ਨੂੰ ਉਸ ਦੀ ਮਾਂ ਬੋਲੀ ਬੋਲਣ ਤੋਂ ਡੱਕ ਨਹੀਂ ਸਕਦਾ ਪਰ ਭਾਰਤੀ ਪਾਰਲੀਮੈਂਟ ਇਕ ਅੈਸਾ ਬੇਲਾ ਜਿਥੇ ਸ਼ਰੇਆਮ ਲੱਖਾਂ ਪੰਜਾਬੀਆਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਹਿੰਦੀ ਬੋਲਣ ਲਈ ਕਿਹਾ ਗਿਆ ।…ਤੇ ਇਉਂ ਸਾਡੀ ਮਾਂ ਨੂੰ ਬੇਗਾਨਿਆਂ ਨੇ ਧੱਕੇ ਮਾਰੇ ।

ਦੂਜਾ ਦੁੱਖ ਇਸ ਗੱਲ ਦਾ ਸੀ ਕਿ ਪੰਜਾਬੀ ਬੋਲਦੇ ਮੁਹੰਮਦ ਸਦੀਕ ਦੀ ਸੰਘੀ ਘੁੱਟਣ ਵਾਲੀ ਸਪੀਕਰ ਦੀ ਕੁਰਸੀ ‘ਤੇ ਬੈਠੀ ਮਿਨਾਕਸ਼ੀ ਲੇਖੀ ਦਾ ਵਜੂਦ ਵੀ ਪੰਜਾਬ ਦੀ ਮਿੱਟੀ ਦਾ ਗੁੰਨਿਆ ਸੀ ਪਰ ਹਿੰਦੀ ਉਸਦੇ ਧਾਰਮਿਕ ਜਨੂਨ ਦਾ ਨਾਹਰਾ ਬਣ ਚੁੱਕੀ ਏ ਜਿਸ ਸਦਕਾ ਉਹ ਸੱਤਾ ‘ਚ ਨੇ ।

ਤੀਜਾ ਜੁਲਮ ਇਹ ਸੀ ਕਿ ਸਾਰੀ ਉਮਰ ਇਨ੍ਹਾਂ ਪੰਜਾਬੀ ਦੇ ਬੋਲਾਂ ਤੋ ਸੁਹਰਤ ਤੇ ਰੋਟੀ ਕਮਾਉਣ ਵਾਲਾ ਮਹੁੰਮਦ ਸਦੀਕ , ਇਕ ਦਬਕੇ ਨਾਲ ਈ ਹਿੰਦੀ ਵਾਲਾ ਗੇਅਰ ਪਾ ਗਿਆ । ਜੇ ਕੋਈ ਤਾਮਿਲਨਾਡੂ ਦਾ MP ਹੁੰਦਾ ਤਾਂ ਸਪੀਕਰ ਦਾ ਜਲੂਸ ਕੱਢ ਦਿੰਦਾ ਜੋ ਹਿੰਦੀ ਥੋਪ ਰਹੀ ਸੀ । ਚੇਨਈ ਤੋਂ ਡੀ ਅੈਮ ਕੇ ਦੇ ਮੈਬਰ ਪਾਰਲੀਮੈੰਟ ਦਇਆਨਿਧੀ ਮਾਰਨ ਨੇ ਸਦੀਕ ਦੇ ਹੱਕ ‘ਚ ਮੋਰਚਾ ਲਾਇਆ ਪਰ ਸਦੀਕ “ਮਾੜੀ ਧਿਰ ਵਾਂਗੂ” ਆਪ ਹੀ ਲਿਫ ਗਿਆ । ਮਾਰਨ ਦਾ ਧੰਨਵਾਦ ।

ਸਭ ਤੋਂ ਨਖਿੱਧ ਗੱਲ ਇਹ ਹੈ ਕਿ ਪੰਜਾਬੀਆਂ ਦੀ ਵੱਡੀ ਧਿਰ ਮੁਹੰਮਦ ਸਦੀਕ ਦਾ ਇਸ ਕਰਕੇ ਮਜਾਕ ਉਡਾ ਰਹੀ ਕਿ ਉਸ ਨੂੰ ਹਿੰਦੀ ਨਹੀਂ ਬੋਲਣੀ ਆਉੰਦੀ ਤੇ ਉਸ ਨੇ ਪੰਜਾਬ ਦੀ ਬੇਇੱਜ਼ਤੀ ਕਰਵਾ ਦਿੱਤੀ । ਫਰੀਦਕੋਟੀਆਂ ਨੂੰ ਲਾਹਨਤਾਂ ਪਈਆਂ ਜਾ ਰਹੀਆਂ । ਹਿੰਦੀ ਲਿਆਕਤ ਦਾ ਕੀ ਮਿਆਰ ਹੈ ? ਲਿਆਕਤ ਦਾ ਸਬੰਧ ਪੜ੍ਹਾਈ ਜਾਂ ਕਿਸੇ ਬੋਲੀ ਨਾਲ ਬਿਲਕੁਲ ਨਹੀਂ ਹੁੰਦਾ । ਪੰਜਾਬੀਆਂ ਨੂੰ ਚੰਦੂਮਾਜਰੇ ਵਰਗੀ ਹੀਣਤਾ ਤੋਂ ਆਜਾਦ ਹੋਣ ਦੀ ਲੋੜ ਹੈ । ਫਰੀਦਕੋਟ ਦੇ ਸਾਬਕਾ MP ਸਾਧੂ ਸਿੰਘ ਕਾਲਜ ਦੇ ਬਹੁਤ ਪੜ੍ਹੇ ਲਿਖੇ ਪ੍ਰੋਫ਼ੈਸਰ ਸਨ , ਪੈਸੇ ਲੈੰਦੇ ਕੈਮਰੇ ‘ਤੇ ਫੜੇ ਗਏ ਸਨ ।

ਅਖੀਰ ‘ਚ ਡੁੱਬ ਕੇ ਮਰਨ ਵਾਲੀ ਗੱਲ ਇਹ ਹੈ ਕਿ ਅਜੀਤ ਅਖਬਾਰ ਦੇ ਫੇਸਬੁਕ ਪੇਜ ਨੇ ਗਲਤ ਹਿੰਦੀ ਬੋਲਣ ਕਰਕੇ ਸਦੀਕ ਦਾ ਮਜਾਕ ਬਣਾਇਆ । ਇਹ ਅਖਬਾਰ ਪੰਜਾਬ ਦੀ ਅਵਾਜ਼ ਦਾ ਦਾਅਵਾ ਕਰਦਾ ਹੈ, ਪਰ ਖੜ੍ਹਾ ਕਿਤੇ ਹੋਰ ਨਜਰ ਆਉਂਦਾ ਹੈ ।

ਖੈਰ, ਅਾਸ਼ਕ ਲਾਹੌਰ ਦੀ ਇਸ ਕਵਿਤਾ ਦਾ ਪਾਠ ਕਰੋ । ਸਾਇਦ ਗੱਲ ਸਮਝ ਪੈ ਜਾਵੇ ।

ਇਸ ਵਿੱਚ ਪੜ੍ਹ ਤੂੰ, ਇਸ ਵਿੱਚ ਲਿਖ ਤੂੰ, ਇਸ ਵਿੱਚ ਕਰ ਤਕਰੀਰਾਂ ।
‘ਮਾਂ-ਬੋਲੀ’ ਦਾ ਪੱਲਾ ਫੜ ਲੈ, ਬਣ ਜਾਸਨ ਤਕਦੀਰਾਂ ।

ਸਾਡੇ ਦੇਸ਼ ਪੰਜਾਬ ਤੇ ਅਜ਼ਲੋਂ, ਹੋਣੀ ਕਾਬਜ਼ ਹੋਈ,
‘ਸੋਹਣੀਆਂ’ ਵਿੱਚ ਝਨ੍ਹਾਂ ਦੇ ਡੁੱਬੀਆਂ, ਮਹੁਰਾ ਖਾਧਾ ਹੀਰਾਂ ।

ਸਾਥੋਂ ਲਹਿੰਦੀ ਧਰਤੀ ਖੁੱਸੀ, ਬੋਲੀ ਵੀ ਅੱਡ ਹੋਈ,
ਸਾਡੇ ਸਿਰ ਦੀ ਚੁੰਨੀ ਪਾਟੀ, ਪੱਗ ਵੀ ਲੀਰਾਂ ਲੀਰਾਂ ।

ਰੰਗ-ਬਰੰਗੇ ਸੋਹਣੇ ਪੰਛੀ, ਏਥੋਂ ਤੁਰਦੇ ਹੋਏ,
ਥੋੜ੍ਹੇ ਉੱਲੂ-ਬਾਟੇ ਰਹਿ ਗਏ, ਬੈਠੇ ਜੰਡ-ਕਰੀਰਾਂ ।

ਅਪਣੀ ਬੋਲੀ, ਅਪਣੀ ਧਰਤੀ, ਛੱਡਿਆਂ ਕੁਝ ਨਹੀਂ ਰਹਿੰਦਾ,
ਕੁਦਰਤ ਮਾਫ਼ ਕਦੇ ਨਹੀਂ ਕਰਦੀ, ‘ਆਸ਼ਿਕ’ ਇਹ ਤਕਸੀਰਾਂ

#ਮਹਿਕਮਾ_ਪੰਜਾਬੀਲੱਖ ਕਰੋੜਾਂ ਪੁੱਤਰ ਹੁੰਦਿਆਂ, ਰੁਲਾਂ ਮੈਂ ਕੱਲਮ-ਕੱਲੀ,

#ਮਹਿਕਮਾ_ਪੰਜਾਬੀ

Leave a Reply

Your email address will not be published. Required fields are marked *