ਮੰਡੀ (ਕੁਲਭੂਸ਼ਣ)— ਦਿਹਾਤੀ ਖੇਤਰਾਂ ‘ਚ ਇਸਤੇਮਾਲ ਕੀਤੇ ਜਾਣ ਵਾਲੇ ਚੁੱਲ੍ਹੇ ਨਾਲ ਹੁਣ ਮੋਬਾਇਲ ਫੋਨ ਵੀ ਚਾਰਜ ਕੀਤਾ ਜਾ ਸਕਦਾ ਹੈ। ਜੇ.ਪੀ. ਯੂਨਵੀਰਸਿਟੀ ਵਾਕਨਾਘਾਟ (ਸੋਲਨ) ਦੇ ਵਿਦਿਆਰਥੀ ਵਿਭੋਰ ਵੱਲੋਂ ਬਣਾਏ ਗਏ ਇਕ ਮਾਡਲ ‘ਚ ਚੁੱਲ੍ਹੇ ਦੀ ਗਰਮੀ ਨਾਲ ਹੁਣ ਮੋਬਾਇਲ ਫੋਨ ਨੂੰ ਚਾਰਜ ਕੀਤਾ ਜਾ ਸਕਦਾ ਹੈ। ਇਸ ਦੇ ਲਈ ਉਨ੍ਹਾਂ ਨੇ ਆਈ.ਆਈ.ਟੀ. ਮੰਡੀ ‘ਚ ਹਿਮਾਚਲ ਪ੍ਰਦੇਸ਼ ਦੀ ਤੀਜੀ ਸਾਇੰਸ ਕਾਂਗਰਸ ‘ਚ ਆਪਣਾ ਮਾਡਲ ਪ੍ਰਦਰਸ਼ਿਤ ਕੀਤਾ, ਜਿਸ ਦੀ ਸਾਰਿਆਂ ਨੇ ਸ਼ਲਾਘਾ ਕੀਤੀ। ਵਿਭੋਰ ਨੇ ਦੱਸਿਆ ਕਿ ਦਿਹਾਤੀ ਖੇਤਰਾਂ ‘ਚ ਬਿਜਲੀ ਦੀ ਸਮੱਸਿਆ ਸਭ ਤੋਂ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਲੋਕਾਂ ਨੂੰ ਆਪਣਾ ਮੋਬਾਇਲ ਫੋਨ ਚਾਰਜ ਕਰਨ ‘ਚ ਪ੍ਰੇਸ਼ਾਨੀ ਆਉਂਦੀ ਹੈ। ਇਸ ਨੂੰ ਦੇਖਦੇ ਹੋਏ ਇਕ ਅਜਿਹਾ ਚੁੱਲ੍ਹਾ ਤਿਆਰ ਕੀਤਾ ਗਿਆ ਹੈ, ਜਿਸ ‘ਚ ਖਾਣਾ ਪਕਾਉਣ ਦੇ ਨਾਲ-ਨਾਲ ਮੋਬਾਇਲ ਫੋਨ ਵੀ ਚਾਰਜ ਕਰ ਸਕਦੇ ਹਾਂ।
Related Posts
ਚਿਨੂਕ ਹੈਲੀਕਾਪਟਰ ਭਾਰਤੀ ਹਵਾਈ ਫੌਜ ”ਚ ਸ਼ਾਮਲ
ਚੰਡੀਗੜ੍ਹ : ਭਾਰਤੀ ਹਵਾਈ ਫੌਜ ਨੇ 10,000 ਕਿਲੋਗ੍ਰਾਮ ਦੀ ਸਮਰਥਾ ਵਾਲੇ 4 ਚਿਨੂਕ ਹੈਲੀਕਾਪਟਰ ਨੂੰ ਆਪਣੇ ਬੇੜੇ ‘ਚ ਸ਼ਾਮਲ ਕਰ…
ਹੁਣ ਆਵੇਗੀ ਈ-ਸਿਮ, ਆਪਣੀ ਮਰਜ਼ੀ ਨਾਲ ਕਦੇ ਵੀ ਬਦਲ ਸਕੋਗੇ ਸਿਮ ਆਪ੍ਰੇਟਰ
ਨਵੀਂ ਦਿੱਲੀ-ਜੇਕਰ ਤੁਸੀਂ ਆਪਣੀ ਮੋਬਾਇਲ ਸਿਮ ਆਪ੍ਰੇਟਰ ਕੰਪਨੀ ਤੋਂ ਨਾਖੁਸ਼ ਹੋ ਅਤੇ ਕਿਸੇ ਹੋਰ ਆਪ੍ਰੇਟਰ ਦੀ ਸਰਵਿਸ ‘ਤੇ ਸਵਿੱਚ ਕਰਨਾ…

ਸਰਕਾਰੀ ਸਕੂਲ ਦੇ ਵਿਦਿਆਰਥੀ ਦਾ ਕਮਾਲ; ਨੀਂਦ ਆਉਣ ‘ਤੇ ਅਲਰਟ ਕਰੇਗੀ ਐਨਕ
ਭਾਰਤ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ। ਤੁਹਾਨੂੰ ਇੱਥੇ ਬਹੁਤ ਸਾਰੇ ਪ੍ਰਤਿਭਾਸ਼ਾਲੀ ਲੋਕ ਮਿਲਣਗੇ। ਅਜਿਹੇ ਹੀ ਇਕ ਹੋਣਹਾਰ ਵਿਦਿਆਰਥੀ…