ਨਵੀਂ ਦਿੱਲੀ— ਤੁਹਾਡੀ ਪਤਨੀ ਦੇ ਨਾਮ ‘ਤੇ ਬੈਂਕ ਖਾਤਾ ਹੈ ਅਤੇ ਉਹ ਵਰਕਿੰਗ ਨਹੀਂ ਹੈ ਤਾਂ ਤੁਸੀਂ ਖਾਤੇ ‘ਚ ਜਮ੍ਹਾ ਰਕਮ ਨੂੰ ਨਜ਼ਰਅੰਦਾਜ ਕਰਨ ਦੀ ਗਲਤੀ ਨਹੀਂ ਕਰ ਸਕਦੇ ਹੋ। ਇਨਕਮ ਟੈਕਸ ਰਿਟਰਨ ਭਰਨ ‘ਚ ਜੇਕਰ ਤੁਸੀਂ ਇਸ ਖਾਤੇ ਦੀ ਜਾਣਕਾਰੀ ਨਹੀਂ ਦਿੰਦੇ ਹੋ ਤਾਂ ਇਨਕਮ ਟੈਕਸ ਵਿਭਾਗ ਆਮਦਨ ਲੁਕਾਉਣ ਦੇ ਮਾਮਲੇ ‘ਚ ਤੁਹਾਡੇ ‘ਤੇ ਕਾਰਵਾਈ ਕਰ ਸਕਦਾ ਹੈ। ਜੇਕਰ ਤੁਹਾਡੀ ਸਾਲਾਨਾ ਆਮਦਨ 2.5 ਲੱਖ ਰੁਪਏ ਤੋਂ ਜ਼ਿਆਦਾ ਹੈ ਤਾਂ ਨਿਯਮਾਂ ਮੁਤਾਬਕ ਤੁਹਾਡੇ ਲਈ ਰਿਟਰਨ ਭਰਨਾ ਜ਼ਰੂਰੀ ਹੈ। ਰਿਟਰਨ ਨਾ ਭਰਨ ‘ਤੇ ਤੁਹਾਨੂੰ ਜਾਂਚ ਅਤੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨਕਮ ਟੈਕਸ ਰਿਟਰਨ ‘ਚ ਤੁਹਾਨੂੰ ਆਪਣੇ ਸਾਰੇ ਬੈਂਕ ਖਾਤਿਆਂ ਦੇ ਨਾਲ ਪਤਨੀ ਦੇ ਨਾਮ ‘ਤੇ ਚੱਲ ਰਹੇ ਬੈਂਕ ਖਾਤੇ ਬਾਰੇ ਦੱਸਣਾ ਵੀ ਜ਼ਰੂਰੀ ਹੈ। ਇਕ ਚਾਰਟਡ ਲੇਖਾਕਾਰ ਮੁਤਾਬਕ, ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਇਨਕਮ ਟੈਕਸ ਵਿਭਾਗ ਤੁਹਾਡੀ ਪਤਨੀ ਜਾਂ ਤੁਹਾਡੇ ਕੋਲੋਂ ਖਾਤੇ ‘ਚ ਜਮ੍ਹਾ ਰਕਮ ਦਾ ਸਰੋਤ ਪੁੱਛ ਸਕਦਾ ਹੈ।
Related Posts
ਅਖਾੜੇ ਦਾ ਸ਼ੇਰ – ਪ੍ਰਿੰ. ਸਰਵਣ ਸਿੰਘ
ਪਹਿਲਵਾਨ ਦਾਰਾ ਸਿੰਘ ਧਰਮੂਚੱਕੀਆ ਪਹਿਲਵਾਨ ਤੇ ਅਦਾਕਾਰ ਦਾਰਾ ਸਿੰਘ ਉਮਰ ਦੇ ਚੁਰਾਸੀਵੇਂ ਵਰ੍ਹੇ `ਚ ਜਾਂਦੀ ਵਾਰ ਦੀ ਫਤਹਿ ਬੁਲਾ ਗਿਆ।…
ਮਾਂ-ਬੋਲੀ ਦੇ ਜੁਗਨੂੰਆਂ ਦਾ ਮਾਣ-ਤਾਣ
ਮਲੌਦ : ਮਰਹੂਮ ਸੰਤ ਰਾਮ ਸਿੰਘ ਅਤੇ ਮਾਤਾ ਗੁਰਬਚਨ ਕੌਰ ਦੀ ਯਾਦ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਾਬਰਪੁਰ ਵਿਖੇ ਇਨਾਮ ਵੰਡ…
12 ਫਰਵਰੀ ਨੂੰ ਭਾਰਤ ’ਚ ਲਾਂਚ ਹੋ ਸਕਦੈ Redmi Note 7
ਨਵੀਂ ਦਿੱਲੀ-ਪਿਛਲੇ ਕਾਫੀ ਸਮੇਂ ਤੋਂ Redmi Note 7 ਸਮਾਰਟਫੋਨ ਦੀ ਭਾਰਤ ’ਚ ਲਾਂਚਿੰਗ ਨੂੰ ਲੈ ਕੇ ਕਈ ਖਬਰਾਂ ਸਾਹਮਣੇ ਆ…