ਨੌਜਵਾਨਾਂ ਨੇ ਰਾਜਪੁਰੇ ਤੋਂ ਸਰਹਿੰਦ ਤਕ ਕੀਤੀ ਸਫ਼ਾਈ

0
125

ਰਾਜਪੁਰਾ : ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਵੱਖ-ਵੱਖ ਜਥੇਬੰਦੀਆਂ ਤੇ ਨੌਜਵਾਨਾਂ ਨੇ ਰਾਜਪੁਰਾ ਤੋਂ ਸਰਹਿੰਦ ਤਕ ਲੰਗਰ ਲਾਏ ਹੋਏ ਹਨ। ਇਨ੍ਹਾਂ ਲੰਗਰਾਂ ਕਾਰਨ ਸੜਕਾਂ ’ਤੇ ਡਿਸਪੋਜ਼ਲ ਕੱਪ ਤੇ ਡੂਨਿਆਂ ਦਾ ਕਾਫ਼ੀ ਗੰਦ ਪੈ ਗਿਆ, ਜੋ ਕਿ ਦੇਖਣ ਨੂੰ ਬਹੁਤ ਮਾੜਾ ਲੱਗ ਰਿਹਾ ਸੀ। ਇਸ ਸਭ ਨੂੰ ਦੇਖਦਿਆਂ ‘ਮੜੀਆਂ ਤੋਂ ਕੱਪੜੇ ਲੈਣ ਵਾਲੇ’ ਗਰੁੱਪ ਨਾਲ ਸਬੰਧਤ ਨੌਜਵਾਨਾਂ ਸਫ਼ਾਈ ਮੁਹਿੰਮ ਅਰੰਭ ਕਰਨ ਦਾ ਫ਼ੈਸਲਾ ਕੀਤਾ। ਇਹ ਸਫ਼ਾਈ ਮੁਹਿੰਮ ਅਮਲਤਾਸ ਪੈਲੇਸ ਭੱਪਲ ਦੇ ਮਾਲਕ ਗੁਰਪਾਲ ਸਿੰਘ ਦੇ ਸਹਿਯੋਗ ਨਾਲ ਅਰੰਭੀ ਗਈ। ਇਸ ਮੁਹਿੰਮ ਦੌਰਾਨ ਨੌਜਵਾਨਾਂ ਨੇ ਰਾਜਪੁਰਾ ਤੋਂ ਸ਼ੁਰੂ ਹੋ ਕੇ ਸਰਹਿੰਦ ਤਕ ਜਿੰਨੇ ਵੀ ਲੰਗਰ ਲੱਗੇ ਸਨ, ਉਨ੍ਹਾਂ ਸਾਰਿਆਂ ਵਿੱਚ ਜਾ ਕੇ ਸਫਾਈ ਕੀਤੀ ਤੇ ਹੋਰਨਾਂ ਨੂੰ ਵੀ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ। ਇਸ ਸਫਾਈ ਮੁਹਿੰਮ ਦੀ ਅਗਵਾਈ ਰਾਇਲ ਕੈਟਰਿੰਗ ਦੇ ਮਾਲਕ ਸੁਖਵਿੰਦਰ ਸਿੰਘ ਸੁਖੀ ਨੇ ਕੀਤੀ।