ਰਾਜਪੁਰਾ : ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਵੱਖ-ਵੱਖ ਜਥੇਬੰਦੀਆਂ ਤੇ ਨੌਜਵਾਨਾਂ ਨੇ ਰਾਜਪੁਰਾ ਤੋਂ ਸਰਹਿੰਦ ਤਕ ਲੰਗਰ ਲਾਏ ਹੋਏ ਹਨ। ਇਨ੍ਹਾਂ ਲੰਗਰਾਂ ਕਾਰਨ ਸੜਕਾਂ ’ਤੇ ਡਿਸਪੋਜ਼ਲ ਕੱਪ ਤੇ ਡੂਨਿਆਂ ਦਾ ਕਾਫ਼ੀ ਗੰਦ ਪੈ ਗਿਆ, ਜੋ ਕਿ ਦੇਖਣ ਨੂੰ ਬਹੁਤ ਮਾੜਾ ਲੱਗ ਰਿਹਾ ਸੀ। ਇਸ ਸਭ ਨੂੰ ਦੇਖਦਿਆਂ ‘ਮੜੀਆਂ ਤੋਂ ਕੱਪੜੇ ਲੈਣ ਵਾਲੇ’ ਗਰੁੱਪ ਨਾਲ ਸਬੰਧਤ ਨੌਜਵਾਨਾਂ ਸਫ਼ਾਈ ਮੁਹਿੰਮ ਅਰੰਭ ਕਰਨ ਦਾ ਫ਼ੈਸਲਾ ਕੀਤਾ। ਇਹ ਸਫ਼ਾਈ ਮੁਹਿੰਮ ਅਮਲਤਾਸ ਪੈਲੇਸ ਭੱਪਲ ਦੇ ਮਾਲਕ ਗੁਰਪਾਲ ਸਿੰਘ ਦੇ ਸਹਿਯੋਗ ਨਾਲ ਅਰੰਭੀ ਗਈ। ਇਸ ਮੁਹਿੰਮ ਦੌਰਾਨ ਨੌਜਵਾਨਾਂ ਨੇ ਰਾਜਪੁਰਾ ਤੋਂ ਸ਼ੁਰੂ ਹੋ ਕੇ ਸਰਹਿੰਦ ਤਕ ਜਿੰਨੇ ਵੀ ਲੰਗਰ ਲੱਗੇ ਸਨ, ਉਨ੍ਹਾਂ ਸਾਰਿਆਂ ਵਿੱਚ ਜਾ ਕੇ ਸਫਾਈ ਕੀਤੀ ਤੇ ਹੋਰਨਾਂ ਨੂੰ ਵੀ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ। ਇਸ ਸਫਾਈ ਮੁਹਿੰਮ ਦੀ ਅਗਵਾਈ ਰਾਇਲ ਕੈਟਰਿੰਗ ਦੇ ਮਾਲਕ ਸੁਖਵਿੰਦਰ ਸਿੰਘ ਸੁਖੀ ਨੇ ਕੀਤੀ।
Related Posts
ਘੱਗਰ ਦਰਿਆ ਨੇ ਲਪੇਟਿਆ ਸੰਗਰੂਰ
ਸੰਗਰੂਰ: ਪੰਜਾਬ ਦੇ ਸਿੰਚਾਈ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਜ਼ਿਲਾ ਸੰਗਰੂਰ ਅੰਦਰ ਘੱਗਰ ਦਰਿਆ ਵਿਚ ਪਏ ਪਾੜ ਵਾਲੀ ਜਗ੍ਹਾ…
ਕਰਨਾਲ ‘ਚ ਤਾਪਮਾਨ ਜ਼ੀਰੋ, ਠੰਡ ਹੀਰੋ
ਚੰਡੀਗੜ੍ਹ — ਉੱਤਰੀ ਭਾਰਤ ਦੇ ਪੰਜਾਬ ਅਤੇ ਹਰਿਆਣਾ ‘ਚ ਸ਼ਨੀਵਾਰ ਵੀ ਸੀਤ ਲਹਿਰ ਦਾ ਕਹਿਰ ਰਿਹਾ। ਇਸ ਦੌਰਾਨ ਕਰਨਾਲ ਵਿਚ…
ਮੈਲਬਰਨ ਫਿਲਮ ਫੈਸਟੀਵਲ” ”ਚ ਦਿਖਾਈ ਜਾਵੇਗੀ ਪੰਜਾਬੀ ਫਿਲਮ ”ਰੰਜ”
ਜਲੰਧਰ :ਪੰਜਾਬੀ ਫਿਲਮਾਂ ਆਪਣੇ ਵਿਸ਼ੇ ਅਤੇ ਗਲੈਮਰਸ ਲੁੱਕ ਕਾਰਨ ਹੋਲੀ-ਹੋਲੀ ਪੰਜਾਬ ਦੇ ਸਰੋਤਿਆਂ ਨੂੰ ਆਪਣੇ ਵੱਲ ਖਿੱਚ ਰਹੀਆਂ ਹਨ। ਇੰਨਾਂ…