18 ਮਾਰਚ ਤੋਂ ਗਰਮੀ ਦੀ ਵਰਦੀ ”ਚ ਨਜ਼ਰ ਆਵੇਗੀ ”ਪੰਜਾਬ ਪੁਲਸ”

ਚੰਡੀਗੜ੍ਹ : ਪੰਜਾਬ ਪੁਲਸ ਦੇ ਜਵਾਨ ਅਤੇ ਅਧਿਕਾਰੀ 18 ਮਾਰਚ ਤੋਂ ਗਰਮੀ ਦੇ ਮੌਸਮ ਵਾਲੀ ਵਰਦੀ ‘ਚ ਹੀ ਨਜ਼ਰ ਆਉਣਗੇ। ਪੰਜਾਬ ਦੇ ਡੀ. ਜੀ. ਪੀ. ਵਲੋਂ ਸ਼ੁੱਕਰਵਾਰ ਨੂੰ ਇਸ ਸਬੰਧੀ ਹੁਕਮ ਸਾਰੇ ਪੁਲਸ ਮੁਖੀਆਂ, ਪੁਲਸ ਮੁੱਖ ਦਫਤਰ ਦੀਆਂ ਬ੍ਰਾਂਚਾਂ ਦੇ ਮੁਖੀਆਂ ਦੇ ਨਾਂ ਜਾਰੀ ਕਰ ਦਿੱਤਾ ਹੈ। ਹੁਕਮਾਂ ‘ਚ ਕਿਹਾ ਗਿਆ ਹੈ ਕਿ 18 ਮਾਰਚ, 2019 ਤੋਂ ਪੰਜਾਬ ਪੁਲਸ ‘ਚ ਸਾਰੇ ਰੈਂਕ ਦੇ ਅਧਿਕਾਰੀ-ਕਰਮਚਾਰੀ ਗਰਮੀ ਦੇ ਮੌਸਮ ਲਈ ਨਿਰਧਾਰਿਤ ਵਰਦੀ ਪਹਿਨਣਗੇ। ਹਾਲਾਂਕਿ ਹੁਕਮ ‘ਚ ਇਹ ਵੀ ਕਿਹਾ ਗਿਆ ਹੈ ਕਿ ਮੌਸਮ ਦੇ ਮਿਜਾਜ਼ ਨੂੰ ਦੇਖਦੇ ਹੋਏ ਸਾਰੇ ਅਧਿਕਾਰੀ-ਕਰਮਚਾਰੀ 31 ਮਾਰਚ, 2019 ਤੱਕ ਸ਼ਾਮ/ਰਾਤ ਦੇ ਸਮੇਂ ਡਿਊਟੀ ਦੌਰਾਨ ਸਰਦੀ ਦੇ ਮੌਸਮ ਲਈ ਨਿਰਧਾਰਿਤ ਵਰਦੀ ਪਹਿਨ ਸਕਦੇ ਹਨ।

Share with Friends

Leave a Reply