ਜਕਾਰਤਾ(ਏਜੰਸੀ)— ਇੰਡੋਨੇਸ਼ੀਆ ਦੇ ਪੱਛਮੀ ਸੁਲਾਵੇਸੀ ਸੂਬੇ ਦੇ ਮਾਮਾਸਾ ਜ਼ਿਲੇ ‘ਚ ਆਏ ਭੂਚਾਲ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਭੂਚਾਲ ਦੇ ਝਟਕੇ ਇੰਨੇ ਤੇਜ਼ ਸਨ ਕਿ 8000 ਤੋਂ ਵਧੇਰੇ ਲੋਕਾਂ ਨੇ ਆਪਣੇ ਘਰ ਖਾਲੀ ਕਰ ਦਿੱਤੇ ਅਤੇ ਉਨ੍ਹਾਂ ਨੇ ਸੁਰੱਖਿਅਤ ਥਾਵਾਂ ‘ਤੇ ਸ਼ਰਣ ਲਈ। ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਪ੍ਰਭਾਵਿਤ ਸਥਾਨਾਂ ਤੋਂ ਬਾਹਰ ਕੱਢਣ ਦੌਰਾਨ 7 ਲੋਕਾਂ ਦੀ ਮੌਤ ਹੋ ਗਈ। ਭੂਚਾਲ ਕਾਰਨ ਲਗਭਗ 8 ਘਰ ਢਹਿ ਗਏ, ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਇਸ ਕਾਰਨ ਕਿੰਨੇ ਕੁ ਲੋਕ ਜ਼ਖਮੀ ਹੋਏ ਹਨ। ਇਹ ਖੇਤਰ ਪਿਛਲੇ ਕੁੱਝ ਦਿਨਾਂ ਤੋਂ ਲੱਗ ਰਹੇ ਭੂਚਾਲ ਦੇ ਝਟਕਿਆਂ ਕਾਰਨ ਪ੍ਰਭਾਵਿਤ ਹੈ ਅਤੇ 8,000 ਤੋਂ ਵਧੇਰੇ ਲੋਕ ਹੋਰ ਥਾਵਾਂ ‘ਤੇ ਜਾ ਚੁੱਕੇ ਹਨ।
Related Posts
ਜਰਨਲ ਡੈਰ ਦੀਆਂ ਭੇਡਾਂ ਦੇ ਦੇਸ਼ ’ਚ
ਲਉ ਜੀ ਸ਼ੰਭੂ ਨਾਕੇ ਤੋਂ ਜਰਨਲ ਡੈਰ ਦੀਆਂ ਭੇਡਾਂ ਦੇ ਦੇਸ਼ ’ਚ ਵੜ ਗਏ ਹਾਂ। ਸਾਹਮਣੇ ਜਿਹੜਾ ਨਜ਼ਾਰਾ ਉਹ…
ਚੌਦਾਂ ਸਾਲਾ ਪ੍ਰਵੀਨ ਦਾ ਅੰਤਿਮ ਸੰਸਕਾਰ ਕਰਵਾਇਆ ਸਿਹਤ ਵਿਭਾਗ ਦੀ ਟੀਮ ਨੇ
ਗੁਰੂਹਰਸਹਾਏ / ਫਿਰੋਜ਼ਪੁਰ 5 ਅਪਰੈਲ ; ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਇਲਾਜ ਅਧੀਨ ਮਰ ਗਈ ਪਿੰਡ ਜੁਆਏ ਸਿੰਘ ਵਾਲਾ…
ਸਰਕਾਰੀ ਸੀ.ਸੈ. ਸਕੂਲ ਜਨੇਰ ਵਿਖੇ ਇਨਾਮ ਵੰਡ ਸਮਾਗਮ ਕਰਵਾਇਆ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜਨੇਰ ਵਿਖੇ ਪ੍ਰਿੰਸੀਪਲ ਸੀਮਾਂ ਬਾਂਸਲ ਦੀ ਅਗਵਾਈ ਹੇਠ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਜਿਸ ਵਿੱਚ…