ਇਥੇ ਕੋਈ ਨਹੀਂ ਪੁੱੱਛਦਾ,ਨਿਊਜੀਲੈਂਡ ‘ਚ ਪਿਆ ਮੁੱਲ ਜੱਟ ਦੀ ਮੁੱਛ ਦਾ

0
114

ਆਕਲੈਂਡ — ਨਿਊਜ਼ੀਲੈਂਡ ਦੀ ਰਾਜਧਾਨੀ ਆਕਲੈਂਡ ‘ਚ ਮੁੱਛਾਂ ਦਾ ਰਾਸ਼ਟਰੀ ਪੱਧਰ ‘ਤੇ ਮੁਕਾਬਲਾ ਕਰਵਾਇਆ ਗਿਆ, ਜਿਸ ‘ਚ 20 ਤੋਂ ਜ਼ਿਆਦਾ ਲੋਕਾਂ ਨੇ ਹਿੱਸਾ ਲਿਆ। ਖਾਸ ਗੱਲ ਇਹ ਰਹੀ ਕਿ ਇਸ ਮੁਕਾਬਲੇ ਦਾ ਜੇਤੂ ਇਕ ਭਾਰਤੀ ਰਿਹਾ। ਇਹ ਭਾਰਤੀ ਪਟਿਆਲਾ ਦਾ ਰਹਿਣ ਵਾਲਾ ਬਰਿੰਦਰ ਸਿੰਘ (27) ਹੈ। ਜਿਸ ਨੂੰ ਸ਼ਾਨਦਾਰ ਦਾੜੀ ਅਤੇ ਮੁੱਛਾਂ ਰੱਖਣ ਕਰਕੇ ਜੇਤੂ ਐਲਾਨਿਆ ਗਿਆ। ਜਿਸ ਤੋਂ ਬਾਅਦ ਉਸ ਨੂੰ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ।
ਬਰਿੰਦਰ ਨੇ ਆਖਿਆ ਕਿ ਮੈਨੂੰ ਸਿੱਖ ਹੋਣ ‘ਤੇ ਮਾਣ ਹੈ ਅਤੇ ਇਹ ਮੁਕਾਬਲਾ ਜਿੱਤ ਕੇ ਮੈਂ ਇਕ ਰਾਜੇ ਵਾਂਗ ਮਹਿਸੂਸ ਕਰ ਰਿਹਾ ਹਾਂ ਅਤੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਦੱਸ ਦਈਏ ਕਿ ਇਸ ਮੁਕਾਬਲੇ ‘ਚ ਗੋਰਿਆਂ ਨੇ ਵੀ ਹਿੱਸਾ ਲਿਆ ਪਰ ਇਸ ਮੁਕਾਬਲੇ ਨੂੰ ਇਕ ਭਾਰਤੀ ਨੇ ਆਪਣੇ ਨਾਂ ਕੀਤਾ।