ਨਵੀਂ ਦਿੱਲੀ : ਪਿਛਲੇ ਵਿੱਤੀ ਸਾਲ ’ਚ ਟੂ-ਵ੍ਹੀਲਰ ਬਣਾਉਣ ਵਾਲੀਅਾਂ ਕੰਪਨੀਆਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਪਹਿਲਾਂ ਸੁਪਰੀਮ ਕੋਰਟ ਵਲੋਂ ਬੀ. ਐੱਸ.-3 ਦੀ ਵਿਕਰੀ ’ਤੇ ਰੋਕ ਲਾ ਦੇਣਾ, ਜੋ ਕਿਸੇ ਵੀ ਟੂ-ਵ੍ਹੀਲਰ ਨਿਰਮਾਤਾ ਲਈ ਕਿਸੇ ਡਰਾਉਣੇ ਸੁਪਨੇ ਤੋਂ ਘੱਟ ਨਹੀਂ ਸੀ। ਸੁਪਰੀਮ ਕੋਰਟ ਦੇ ਇਸ ਝਟਕੇ ਨਾਲ ਟੂ-ਵ੍ਹੀਲਰ ਨਿਰਮਾਤਾ ਉੱਭਰਨ ਦੀ ਕੋਸ਼ਿਸ਼ ਹੀ ਕਰ ਰਹੇ ਸਨ ਕਿ ਸਰਕਾਰ ਜੀ. ਐੱਸ. ਟੀ. ਲੈ ਕੇ ਆ ਗਈ। ਇਨ੍ਹਾਂ ਮੁਸ਼ਕਲਾਂ ਤੋਂ ਬਾਅਦ ਤਾਂ ਅਜਿਹਾ ਲੱਗ ਰਿਹਾ ਸੀ ਕਿ ਟੂ-ਵ੍ਹੀਲਰ ਵਾਹਨਾਂ ਦੀ ਵਿਕਰੀ ’ਚ ਕਾਫੀ ਗਿਰਾਵਟ ਦੇਖਣ ਨੂੰ ਮਿਲੇਗੀ ਪਰ ਅਜਿਹਾ ਹੋਇਆ ਨਹੀਂ। ਇਕ ਤੋਂ ਬਾਅਦ ਇਕ ਸਮੱਸਿਆਵਾਂ ਆਉਣ ਤੋਂ ਬਾਅਦ ਵੀ ਭਾਰਤੀ ਕੰਪਨੀਆਂ ਟੂ-ਵ੍ਹੀਲਰ ਵਾਹਨਾਂ ਦਾ ਸਭ ਤੋਂ ਵੱਡਾ ਬਾਜ਼ਾਰ ਬਣ ਕੇ ਉਭਰੀਆਂ। ਹੁਣ ਆਲਮ ਇਹ ਹੈ ਕਿ ਭਾਰਤ ’ਚ ਹਰ ਮਿੰਟ 44 ਟੂ-ਵ੍ਹੀਲਰਸ ਦੀ ਵਿਕਰੀ ਹੁੰਦੀ ਹੈ। ਮੌਜੂਦਾ ਵਿੱਤੀ ਸਾਲ 2018-19 ਦੀ ਪਹਿਲੀ ਛਮਾਹੀ ਦੌਰਾਨ ਟੂ-ਵ੍ਹੀਲਰ ਦੇ ਕਾਰੋਬਾਰ ’ਚ ਕਾਫੀ ਚੰਗਾ ਵਾਧਾ ਦੇਖਣ ਨੂੰ ਮਿਲਿਅਾ ਹੈ। ਹਰ ਦਿਨ 100 ਤੋਂ ਵੀ ਜ਼ਿਆਦਾ ਨਵੇਂ ਟੂ-ਵ੍ਹੀਲਰ ਵਾਹਨ ਭਾਰਤ ਦੀਆਂ ਸੜਕਾਂ ’ਤੇ ਭੱਜਦੇ ਹਨ। ਇੰਨਾ ਹੀ ਨਹੀਂ ਪਹਿਲੀ ਛਮਾਹੀ ’ਚ ਟੂ-ਵ੍ਹੀਲਰ ਉਦਯੋਗ ਨੇ 1,41,55,758 ਵਾਹਨਾਂ ਦੀ ਵਿਕਰੀ ਕੀਤੀ ਹੈ, ਜਦਕਿ ਪਿਛਲੇ ਸਾਲ ਪਹਿਲੀ ਛਮਾਹੀ ’ਚ ਟੂ-ਵ੍ਹੀਲਰ ਉਦਯੋਗ ਨੇ ਕੁਲ 1,27,56,611 ਵਾਹਨਾਂ ਦੀ ਵਿਕਰੀ ਕੀਤੀ ਸੀ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪਹਿਲੀ ਛਮਾਹੀ ’ਚ ਟੂ-ਵ੍ਹੀਲਰ ਉਦਯੋਗ ਨੇ 10.97 ਫੀਸਦੀ ਜ਼ਿਆਦਾ ਵਾਧਾ ਕੀਤਾ ਹੈ।
Related Posts
ਅੰਮ੍ਰਿਤਸਰ ”ਚ ਲੱਗਾ ਗੁਰਦੀਪ ਪਹਿਲਵਾਨ ਦਾ ਬੁੱਤ
ਅੰਮ੍ਰਿਤਸਰ : ਅੰਮ੍ਰਿਤਸਰ ਵਿਚ ਕਾਂਗਰਸੀ ਕੌਂਸਲਰ ਸਵਰਗੀ ਗੁਰਦੀਪ ਪਹਿਲਵਾਨ ਦੀ ਯਾਦ ‘ਚ ਉਨ੍ਹਾਂ ਦਾ ਬੁੱਤ ਲਗਾਇਆ ਗਿਆ। ਜਾਣਕਾਰੀ ਮੁਤਾਬਕ ਗੁਰਦੀਪ…
ਸਿਰਾਂ ਤੇ ਸਜੇ ਰਹਿ ਗਏ ਤਾਜ ਮੁੜ ਕੇ ਨੀ ਆਏ ਜਿਹੜੇ ਉਡ ਗਏ ਜਹਾਜ਼
ਪੰਜਾਬ ਦੀ ਅਮਨਜੋਤ ਕੌਰ ਉਨ੍ਹਾਂ ਹਜ਼ਾਰਾਂ ਭਾਰਤੀ ਔਰਤਾਂ ਵਿੱਚੋਂ ਇੱਕ ਹੈ, ਜਿਨ੍ਹਾਂ ਦੇ ਐੱਨਆਰਆਈ ਪਤੀ ਉਨ੍ਹਾਂ ਨੂੰ ਛੱਡ ਵਿਦੇਸ਼ ਚਲੇ…
ਨੌਜਵਾਨ ਨੇ ਟ੍ਰੈਫਿਕ ਪੁਲਸ ਮੁਲਾਜ਼ਮ ਨੂੰ ਕਾਰ ਦੇ ਬੋਨਟ ‘ਤੇ ਘੜੀਸਿਆ
ਗੁਰੂਗ੍ਰਾਮ — ਸੜਕ ‘ਤੇ ਨਿਯਮਾਂ ਦੀ ਪਾਲਣਾ ਕਰਨਾ ਸਾਡੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ। ਛੋਟੀ ਜਿਹੀ ਗਲਤੀ ਸਾਡੀ ਜਾਨ ‘ਤੇ ਭਾਰੀ…