ਨਵੀਂ ਦਿੱਲੀ— ਜੇਕਰ ਤੁਸੀਂ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੀ ਇੰਟਰਨੈੱਟ ਬੈਂਕਿੰਗ ਇਸਤੇਮਾਲ ਕਰਦੇ ਹੋ, ਤਾਂ ਤੁਹਾਨੂੰ 1 ਦਸੰਬਰ ਤੋਂ ਪਹਿਲਾਂ ਆਪਣਾ ਮੋਬਾਇਲ ਨੰਬਰ ਬੈਂਕ ‘ਚ ਰਜਿਸਟਰ ਕਰਾਉਣਾ ਹੋਵੇਗਾ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਤੁਸੀਂ ਇੰਟਰਨੈੱਟ ਬੈਂਕਿੰਗ ਦਾ ਇਸਤੇਮਾਲ ਨਹੀਂ ਕਰ ਸਕੋਗੇ। ਇਹ ਸਰਵਿਸ ਬਲਾਕ ਹੋ ਜਾਵੇਗੀ। ਐੱਸ. ਬੀ. ਆਈ. ਨੇ ਆਪਣੀ ਆਨਲਾਈਨ ਬੈਂਕਿੰਗ ਵੈੱਬਸਾਈਟ ਜ਼ਰੀਏ ਗਾਹਕਾਂ ਨੂੰ ਇਹ ਮੈਸੇਜ ਦਿੱਤਾ ਹੈ।ਬੈਂਕ ਨੇ ਇੰਟਰਨੈੱਟ ਬੈਂਕਿੰਗ ਯੂਜ਼ਰਾਂ ਨੂੰ ਕਿਹਾ ਹੈ ਕਿ ਉਹ ਜਲਦ ਹੀ ਆਪਣਾ ਮੋਬਾਇਲ ਨੰਬਰ ਬੈਂਕ ਨਾਲ ਰਜਿਸਟਰ ਕਰਾ ਲੈਣ। ਜੇਕਰ ਇਹ ਗਾਹਕ 1 ਦਸੰਬਰ 2018 ਤੋਂ ਪਹਿਲਾਂ ਨੰਬਰ ਰਜਿਸਟਰ ਨਹੀਂ ਕਰਾਉਂਦੇ ਹਨ ਤਾਂ ਉਨ੍ਹਾਂ ਦੀ ਇੰਟਰਨੈੱਟ ਬੈਂਕਿੰਗ ਬਲਾਕ ਹੋ ਸਕਦੀ ਹੈ।ਭਾਰਤੀ ਸਟੇਟ ਬੈਂਕ ਦੇ ਗਾਹਕਾਂ ਨੂੰ ਮੋਬਾਇਲ ਨੰਬਰ ਰਜਿਸਟਰ ਕਰਾਉਣ ਲਈ ਉਸ ਬਰਾਂਚ ‘ਚ ਜਾਣਾ ਹੋਵੇਗਾ ਜਿੱਥੇ ਉਨ੍ਹਾਂ ਦਾ ਖਾਤਾ ਹੈ। ਐੱਸ. ਬੀ. ਆਈ. ਦੇ ਗਾਹਕ ਆਨਲਾਈਨ ਐੱਸ. ਬੀ. ਆਈ. ਡਾਟ ਕਾਮ ‘ਤੇ ਲਾਗਿਨ ਕਰਕੇ ਪ੍ਰੋਫਾਈਲ ਸੈਕਸ਼ਨ ‘ਚ ਇਹ ਪਤਾ ਕਰ ਸਕਦੇ ਹਨ ਕਿ ਉਨ੍ਹਾਂ ਦਾ ਮੋਬਾਇਲ ਨੰਬਰ ਬੈਂਕ ‘ਚ ਰਜਿਸਟਰ ਹੈ ਜਾਂ ਨਹੀਂ। ਜੇਕਰ ਤੁਹਾਡਾ ਮੋਬਾਇਲ ਨੰਬਰ ਐੱਸ. ਬੀ. ਆਈ. ਖਾਤੇ ਨਾਲ ਰਜਿਸਟਰ ਨਹੀਂ ਹੈ, ਤਾਂ ਇਹ ਬਿਹਤਰ ਹੋਵੇਗਾ ਕਿ ਤੁਸੀਂ ਜਿੰਨੀ ਜਲਦ ਹੋ ਸਕੇ ਇਹ ਕੰਮ ਕਰ ਲਓ। ਬੈਂਕ ਮੁਤਾਬਕ, ਇਹ ਜ਼ਰੂਰੀ ਹੈ ਕਿ ਬਰਾਂਚ ‘ਚ ਜਾ ਕੇ ਹੀ ਮੋਬਾਇਲ ਨੰਬਰ ਰਜਿਸਟਰ ਕਰਾਇਆ ਜਾਵੇ, ਯਾਨੀ ਤੁਹਾਨੂੰ ਬੈਂਕ ‘ਚ ਖੁਦ ਜਾਣਾ ਹੋਵੇਗਾ।
Related Posts
ਰਾਸ਼ਨ ਕਾਰਡ ਧਾਰਕ ਨੂੰ ਮਿਲੇਗਾ ਮੁਫਤ ਗੈਸ ਕੁਨੈਕਸ਼ਨ
ਨਵੀਂ ਦਿੱਲੀ – ਸਸਤੇ ਰਾਸ਼ਨ ਦੇ ਨਾਲ ਹੀ ਹੁਣ ਹਰ ਰਾਸ਼ਨ ਕਾਰਡ ਧਾਰਕ ਨੂੰ ਉਜਵਲਾ ਯੋਜਨਾ ਦੇ ਤਹਿਤ ਮੁਫਤ ਗੈਸ…
ਪੁਰਾਣੇ ਬਜੁਰਗ ਦੀ ਸੇਧ ,ਹਮੇਸ਼ਾ ਰਲ ਮਿਲ ਕੇ ਰਹਿਣ ਦੀ ਹੁੰਦੀ ਸੀ
ਓਹਨਾ ਦੀ ਹੁੰਦੀ ਬਹਿਸ ਝੱਟ ਹੀ ਲੜਾਈ ਵਿਚ ਬਦਲ ਗਈ ਤੇ ਦੋਵੇਂ ਇੱਕ ਦੂਜੇ ਨੂੰ ਤਾਹਨੇ -ਮੇਹਣੇ ਦਿੰਦੀਆਂ ਵੇਹੜੇ ਵਿਚ…
ਨਿਗਮ ਦੀ ਅਖੀਰਲੀ ਮੀਟਿੰਗ ਵਿਚ ਸਾਰਿਆਂ ਨੇ ਕੀਤਾ ਇੱਕ ਦੂਜੇ ਦਾ ਧੰਨਵਾਦ
ਐਸ ਏ ਐਸ ਨਗਰ, : ਨਗਰ ਨਿਗਮ ਐਸ.ਏ.ਐਸ. ਨਗਰ ਦੇ ਮੌਜੂਦਾ ਕਾਰਜਕਾਲ ਦੀ ਅਖੀਰਲੀ ਮੀਟਿੰਗ ਵੀਡੀਓ ਕਾਨਫ਼ਰੰਸ ਰਾਹੀਂ ਨਗਰ ਨਿਗਮ…