ਨਵੀਂ ਦਿੱਲੀ : ਪਿਛਲੇ ਵਿੱਤੀ ਸਾਲ ’ਚ ਟੂ-ਵ੍ਹੀਲਰ ਬਣਾਉਣ ਵਾਲੀਅਾਂ ਕੰਪਨੀਆਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਪਹਿਲਾਂ ਸੁਪਰੀਮ ਕੋਰਟ ਵਲੋਂ ਬੀ. ਐੱਸ.-3 ਦੀ ਵਿਕਰੀ ’ਤੇ ਰੋਕ ਲਾ ਦੇਣਾ, ਜੋ ਕਿਸੇ ਵੀ ਟੂ-ਵ੍ਹੀਲਰ ਨਿਰਮਾਤਾ ਲਈ ਕਿਸੇ ਡਰਾਉਣੇ ਸੁਪਨੇ ਤੋਂ ਘੱਟ ਨਹੀਂ ਸੀ। ਸੁਪਰੀਮ ਕੋਰਟ ਦੇ ਇਸ ਝਟਕੇ ਨਾਲ ਟੂ-ਵ੍ਹੀਲਰ ਨਿਰਮਾਤਾ ਉੱਭਰਨ ਦੀ ਕੋਸ਼ਿਸ਼ ਹੀ ਕਰ ਰਹੇ ਸਨ ਕਿ ਸਰਕਾਰ ਜੀ. ਐੱਸ. ਟੀ. ਲੈ ਕੇ ਆ ਗਈ। ਇਨ੍ਹਾਂ ਮੁਸ਼ਕਲਾਂ ਤੋਂ ਬਾਅਦ ਤਾਂ ਅਜਿਹਾ ਲੱਗ ਰਿਹਾ ਸੀ ਕਿ ਟੂ-ਵ੍ਹੀਲਰ ਵਾਹਨਾਂ ਦੀ ਵਿਕਰੀ ’ਚ ਕਾਫੀ ਗਿਰਾਵਟ ਦੇਖਣ ਨੂੰ ਮਿਲੇਗੀ ਪਰ ਅਜਿਹਾ ਹੋਇਆ ਨਹੀਂ। ਇਕ ਤੋਂ ਬਾਅਦ ਇਕ ਸਮੱਸਿਆਵਾਂ ਆਉਣ ਤੋਂ ਬਾਅਦ ਵੀ ਭਾਰਤੀ ਕੰਪਨੀਆਂ ਟੂ-ਵ੍ਹੀਲਰ ਵਾਹਨਾਂ ਦਾ ਸਭ ਤੋਂ ਵੱਡਾ ਬਾਜ਼ਾਰ ਬਣ ਕੇ ਉਭਰੀਆਂ। ਹੁਣ ਆਲਮ ਇਹ ਹੈ ਕਿ ਭਾਰਤ ’ਚ ਹਰ ਮਿੰਟ 44 ਟੂ-ਵ੍ਹੀਲਰਸ ਦੀ ਵਿਕਰੀ ਹੁੰਦੀ ਹੈ। ਮੌਜੂਦਾ ਵਿੱਤੀ ਸਾਲ 2018-19 ਦੀ ਪਹਿਲੀ ਛਮਾਹੀ ਦੌਰਾਨ ਟੂ-ਵ੍ਹੀਲਰ ਦੇ ਕਾਰੋਬਾਰ ’ਚ ਕਾਫੀ ਚੰਗਾ ਵਾਧਾ ਦੇਖਣ ਨੂੰ ਮਿਲਿਅਾ ਹੈ। ਹਰ ਦਿਨ 100 ਤੋਂ ਵੀ ਜ਼ਿਆਦਾ ਨਵੇਂ ਟੂ-ਵ੍ਹੀਲਰ ਵਾਹਨ ਭਾਰਤ ਦੀਆਂ ਸੜਕਾਂ ’ਤੇ ਭੱਜਦੇ ਹਨ। ਇੰਨਾ ਹੀ ਨਹੀਂ ਪਹਿਲੀ ਛਮਾਹੀ ’ਚ ਟੂ-ਵ੍ਹੀਲਰ ਉਦਯੋਗ ਨੇ 1,41,55,758 ਵਾਹਨਾਂ ਦੀ ਵਿਕਰੀ ਕੀਤੀ ਹੈ, ਜਦਕਿ ਪਿਛਲੇ ਸਾਲ ਪਹਿਲੀ ਛਮਾਹੀ ’ਚ ਟੂ-ਵ੍ਹੀਲਰ ਉਦਯੋਗ ਨੇ ਕੁਲ 1,27,56,611 ਵਾਹਨਾਂ ਦੀ ਵਿਕਰੀ ਕੀਤੀ ਸੀ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪਹਿਲੀ ਛਮਾਹੀ ’ਚ ਟੂ-ਵ੍ਹੀਲਰ ਉਦਯੋਗ ਨੇ 10.97 ਫੀਸਦੀ ਜ਼ਿਆਦਾ ਵਾਧਾ ਕੀਤਾ ਹੈ।
Related Posts
ਸਿਖ ਗੁਰੂ ਸਾਹਿਬਾਨ ਅਤੇ ਸ਼ਹੀਦਾਂ ‘ਤੇ ਬਣ ਰਹੀਆਂ ਫਿਲਮਾਂ ਉਤੇ ਪੱਕੀ ਰੋਕ ਲਗੇ : ਡਾ. ਤੇਜਿੰਦਰ ਪਾਲ ਸਿੰਘ
ਦੇਵੀਗੜ੍ਹ : ਸਿੱਖ ਪੰਥ ਨੂੰ ਦਰਪੇਸ਼ ਅਨੇਕ ਮਸਲਿਆਂ ਵਿਚੋਂ ਦਾਸਤਾਨਏਮਿਰੀ ਪੀਰੀ ਫਿਲਮ ਦਾ ਮੁੱਦਾ ਅਜਕਲ ਗੰਭੀਰ ਬਣਿਆ ਹੋਇਆ ਹੈ, ਹੋਵੇ…
100 ਫੁੱਟ ਡੂੰਘਾਈ ਤੋਂ ਬਾਅਦ 400 ਲੋਕਾਂ ਨੇ ਮਿੱਟੀ ਕੱਢ ਕੇ ਬਣਾਈ ਸੁਰੰਗ ”ਚੋਂ ਬਾਹਰ ਕੱਢਿਆ ਨਦੀਮ
ਹਿਸਾਰ-50 ਘੰਟਿਆਂ ਤੱਕ ਬੋਰਵੈਲ ‘ਚ ਫਸੇ ਡੇਢ ਸਾਲਾਂ ਨਦੀਮ ਨੂੰ ਬਾਹਰ ਕੱਢਣ ਲਈ ਪ੍ਰਸ਼ਾਸਨ ਨੇ ਸਫਲਤਾ ਹਾਸਲ ਕੀਤੀ। ਬੁੱਧਵਾਰ ਸ਼ਾਮ…
ਆਨਲਾਈੋਨ ਸਮਾਨ ਖ੍ਰੀਦਣਾ ਹੋ ਸਕਦਾ ਹੈ ਮਹਿੰਗਾ
ਨਵੀ ਦਿਲੀ :1 ਅਕਤੂਬਰ ਤੋਂ ਆਨਲਾਈਨ ਸਮਾਨ ਖਰੀਦਣਾ ਹੋ ਸਕਦਾ ਹੈ ਮਹਿੰਗਾ ਕੇਂਦਰ ਸਰਕਾਰ ਵੱਲੋਂ ਟੈਕਸ ਵਧਾਉਂਣ ਤੋਂ ਬਾਅਦ ਗਾਹਕਾਂ…