ਸਰਕਾਰੀ ਸਕੂਲ ‘ਚ ਸਮਾਰਟ ਰੂਮਜ਼ ਦਾ ਉਦਘਾਟਨ

ਮਲੌਦ : ਅੱਜ ਇਥੋਂ ਲਾਗਲੇ ਪਿੰਡ ਬਾਬਰਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬਣੇ ਸਮਾਰਟ ਰੂਮਜ਼ ਦਾ ਉਦਾਘਟਨ ਕੀਤਾ ਗਿਆ। ਇਸ ਦੌਰਾਨ ਗੱਲਬਾਤ ਕਰਦਿਆਂ ਸ਼ਬਦ ਗੁਰੂ ਵਿਚਾਰ ਮੰਚ ਸੁਸਾਇਟੀ ਬਾਬਰਪੁਰ ਦੇ ਮੁੱਖ ਸੇਵਾਦਾਰ ਡਾ. ਦੀਦਾਰ ਸਿੰਘ ਨੇ ਦੱਸਿਆ ਕਿ ਇਨ•ਾਂ ਅਧੁਨਿਕ ਕਮਰਿਆਂ ਦੇ ਨਿਰਮਾਣ ਕਾਰਨ ਬੱਚਿਆਂ ਦਾ ਪੜ•ਾਈ ਵਿੱਚ ਵਧੇਰੇ ਦਿਲ ਲੱਗੇਗਾ। ਬੱਚੇ ਹੋਰ ਵਧੇਰੇ ਉਚਾਈਆਂ ਨੂੰ ਛੂਹਣਗੇ। ਉਨ•ਾਂ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵੱਲ ਸਰਕਾਰ ਕੋਈ ਬਹੁਤ ਧਿਆਨ ਨਹੀਂ ਦੇ ਰਹੀ। ਸਰਕਾਰੀ ਸਕੂਲਾਂ ਵਿੱਚ ਵਧੇਰੇ ਪੜ•ੇ ਲਿਖੇ ਅਧਿਆਪਕ ਤਾਂ ਹਨ ਪਰ ਸਹੂਲਤਾਂ ਦੀ ਬਹੁਤ ਘਾਟ ਹੈ। ਇਸ ਦਾ ਫ਼ਾਇਦਾ ਨਿੱਜੀ ਸਕੂਲ ਉਠਾ ਰਹੇ ਹਨ ਤੇ ਉਹ ਮਾਪਿਆਂ ਦੀ ਵਧੇਰੇ ਲੁੱਟ ਕਰ ਰਹੇ ਹਨ।
ਉਨ•ਾਂ ਕਿਹਾ ਕਿ ਕੁਝ ਸਮਾਜ ਸੇਵੀ ਸੰਸਥਾਵਾਂ ਨੇ ਸਰਕਾਰੀ ਸਕੂਲਾਂ ਦੀਆਂ ਖ਼ਸਤਾ ਤੇ ਪੁਰਾਣੀਆਂ ਹੋ ਚੁੱਕੀਆਂ ਇਮਾਰਤਾਂ ਦੀ ਮੁਰੰਮਤ ਅਤੇ ਹੋਰ ਲੋੜੀਂਦਾ ਸਾਮਾਨ ਮੁਹੱਈਆ ਕਰਵਾਉਣਾ ਸ਼ੁਰੂ ਕੀਤਾ ਹੈ ਤਾਂ ਜੋ ਸਰਕਾਰੀ ਸਕੂਲਾਂ ਦਾ ਪੱਧਰ ਦੀ ਉਚਾ ਚੁੱਕਿਆ ਜਾ ਸਕੇ। ਡਾ. ਸਾਹਿਬ ਨੇ ਕਿਹਾ ਕਿ ਸਰਕਾਰ ਨੂੰ ਵੀ ਚਾਹੀਦੀ ਹੈ ਕਿ ਉਹ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਵਿੱਚ ਪਹਿਲ ਕਰੇ।

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਮਾਂ-ਬੋਲੀ ਦੇ ਜੁਗਨੂਆਂ ਦਾ ਮਾਣ-ਤਾਣ ਕਰਨ ਲਈ ਸਰਕਾਰੀ ਪ੍ਰਾਇਮਰੀ ਸਕੂਲ ਬਾਬਰਪੁਰ ਵਿਖੇ ਮਰਹੂਮ ਸੰਤ ਰਾਮ ਸਿੰਘ ਅਤੇ ਮਾਤਾ ਗੁਰਬਚਨ ਕੌਰ ਦੀ ਯਾਦ ਵਿੱਚ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਸੀ। ਇਸ ਸਮਾਗਮ ਦੌਰਾਨ ਧਾਰਮਿਕ ਅਤੇ ਸਮਾਜ ਸੇਵੀ ਸਖ਼ਸ਼ੀਅਤ ਸੰਤ ਅਵਤਾਰ ਸਿੰਘ ਸੁਲ•ਾਕੁਲ ਮੰਡਲ ਮੰਦਿਰ ਬਾਬਰਪੁਰ ਨੇ ਸਮਾਰਟ ਸਕੂਲ ਬਣਾਉਣ ਲਈ ਇੱਕ ਲੱਖ 51 ਹਜ਼ਾਰ ਰੁਪਏ ਦਿੱਤੇ ਸਨ।

ਇਸ ਸਮੇਂ ਰਜਿੰਦਰ ਸਿੰਘ, ਡਾ. ਗੁਰਸਿਮਰਨਜੀਤ ਸਿੰਘ, ਹਰਪ੍ਰੀਤ ਸਿੰਘ, ਗੁਰਜੀਤ ਸਿੰਘ, ਡਾ. ਅਵਤਾਰ ਸਿੰਘ ਲਸਾੜਾ, ਸਰਪੰਚ ਹਰਟਹਿਲ ਸਿੰਘ ਮੀਤ ਧੋਲਖੁਰਦ, ਡਾ. ਬਲਜਿੰਦਰ ਪਾਲ ਸਿੰਘ ਮਲੌਦ, ਡਾ. ਰਣਜੀਤ ਸਿੰਘ ਬਾਬਰਪੁਰ ਅਤੇ ਸਮੂਹ ਸਕੂਲ ਸਟਾਫ਼ ਤੇ ਇਲਾਕਾ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *