ਨਵੀਂ ਦਿੱਲੀ: ਮਹਿੰਦਰਾ ਨੇ 5 ਤੋਂ 13 ਦਿਨਾਂ ਤਕ ਆਪਣੇ ਸਾਰੇ ਵਾਹਨਾਂ ਦਾ ਨਿਰਮਾਣ ਬੰਦ ਕਰ ਦਿੱਤਾ ਹੈ। ਕੰਪਨੀ ਨੇ ਕਾਰਾਂ ਦੀ ਮੰਗ ਵਿੱਚ ਆਈ ਭਾਰੀ ਗਿਰਾਵਟ ਕਰਕੇ ਇਹ ਫੈਸਲਾ ਕੀਤਾ ਹੈ। ਦਰਅਸਲ ਭਾਰਤੀ ਆਟੋ ਸੈਕਟਰ ਵਿੱਚ ਲਗਾਤਾਰ ਉਤਾਰ-ਚੜ੍ਹਾਅ ਜਾਰੀ ਹੈ। 2019 ਦੀ ਸ਼ੁਰੂਆਤ ਤੋਂ ਜ਼ਿਆਦਾਤਰ ਨਿਰਮਾਤਾ ਕੰਪਨੀਆਂ ਦੀ ਵਿਕਰੀ ਵਿੱਚ ਭਾਰੀ ਗਿਰਾਵਟ ਆ ਰਹੀ ਹੈ।
ਪਿਛਲੇ 8 ਸਾਲਾਂ ਵਿੱਚ ਯਾਤਰੀ ਵਾਹਨ ਸੈਗਮੈਂਟ ਆਪਣੇ ਸਭ ਤੋਂ ਖ਼ਰਾਬ ਦੌਰ ਵਿੱਚੋਂ ਗੁਜ਼ਰ ਰਿਹਾ ਹੈ, ਜਿੱਥੇ 17.07 ਫੀਸਦ ਗਿਰਾਵਟ ਆਈ ਹੈ। ਇਸ ਦਾ ਅਸਰ ਮਹਿੰਦਰਾ ਸਮੇਤ ਹੋਰ ਦਿੱਗਜ ਨਿਰਮਾਤਾਵਾਂ ‘ਤੇ ਵੀ ਭਾਰੀ ਅਸਰ ਪੈ ਰਿਹਾ ਹੈ। ਇਨ੍ਹਾਂ ਦੀ ਵਿਕਰੀ ਵਿੱਚ ਭਾਰੀ ਗਿਰਾਵਟ ਦੇਖੀ ਜਾ ਰਹੀ ਹੈ।
ਹਾਲਾਂਕਿ ਵਾਹਨਾਂ ਦੇ ਲੋੜੀਂਦੇ ਸਟਾਕ ਨੂੰ ਵੇਖਦਿਆਂ ਕੰਪਨੀ ਨੇ ਕਿਹਾ ਕਿ ਉਨ੍ਹਾਂ ਦੇ ਫੈਸਲੇ ਨਾਲ ਕਾਰਾਂ ਦੀ ਉਪਲੱਬਧਤਾ ‘ਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਪਏਗਾ। Mahindra & Mahindra ਨੇ ਅਪਰੈਲ 2019 ਵਿੱਚ 43,721 ਵਾਹਨਾਂ ਦੀ ਵਿਕਰੀ ਕੀਤੀ ਹੈ ਜਦਕਿ ਅਪਰੈਲ, 2018 ਵਿੱਚ ਕੰਪਨੀ ਨੇ 48,097 ਵਾਹਨ ਵੇਚੇ ਸੀ। ਇਹ ਤਰ੍ਹਾਂ 9 ਫ਼ੀਸਦੀ ਦਾ ਘਾਟਾ ਹੈ।
with the help of https://abpsanjha.abplive.in/