ਚੀਨ ਤੇ ਹਾਂਗਕਾਂਗ ਵਿਚਕਾਰ ਵਿਸ਼ਵ ਦਾ ਸਭ ਤੋਂ ਲੰਬਾ ਸਮੁੰਦਰੀ ਪੁੱਲ ਛੇਤੀ ਹੋਵੇਗਾ ਚਾਲੂ

0
109

ਬੀਜ਼ਿੰਗ—ਵਿਸ਼ਵ ਦੇ ਸਭ ਤੋਂ ਲੰਬੇ ਸਮੁੰਦਰੀ ਪੁੱਲ ਹਾਂਗਕਾਂਗ-ਜੁਹਾਈ-ਮਕਾਓ ਨੂੰ 24 ਅਕਤੂਬਰ ਨੂੰ ਸੜਕ ਆਵਾਜਾਈ ਦੇ ਲਈ ਖੋਲ੍ਹ ਦਿੱਤਾ ਜਾਵੇਗਾ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਖਬਰਾਂ ਮੁਤਾਬਕ ਪਰਲ ਰੀਵਰ ਐਸਚੁਰੀ ਦੇ ਲਿੰਗਦਿੰਗਯਾਂਗ ਜਲ ਖੇਤਰ ‘ਚ ਬਣਿਆ 55 ਕਿਲੋਮੀਟਰ ਲੰਬਾ ਇਹ ਪੁੱਲ ਵਿਸ਼ਵ ਦਾ ਸਭ ਤੋਂ ਲੰਬਾ ਸਮੁੰਦਰੀ ਪੁੱੱਲ ਹੈ। ਕਈ ਅਰਬ ਡਾਲਰ ਦੇ ਇਸ ਪ੍ਰਾਜੈਕਟ ‘ਤੇ ਦਸੰਬਰ 2009 ‘ਚ ਕੰਮ ਸ਼ੁਰੂ ਹੋਇਆ ਸੀ। ਇਸ ਨਾਲ ਹਾਂਗਕਾਂਗ ਤੋਂ ਜੁਹਾਈ ਦੀ ਯਾਤਰਾ ਦਾ ਸਮਾਂ ਤਿੰਨ ਘੰਟੇ ਤੋਂ ਘਟ ਕੇ ਸਿਰਫ ਅੱਧਾ ਘੰਟਾ ਰਹਿ ਜਾਵੇਗਾ। ਇਸ ਤੋਂ ਇਲਾਵਾ ਇਹ ਪਰਲ ਨਦੀ ਦੇ ਮੁਹਾਨੇ ‘ਤੇ ਸਥਿਤ ਹੋਰ ਸ਼ਹਿਰਾਂ ਨੂੰ ਵੀ ਜੋੜੇਗਾ। ਹਾਂਗਕਾਂਗ-ਜੁਹਾਈ-ਮਕਾਓ ਪੁੱਲ ਨਾਲ ਜੁੜੇ ਅਧਿਕਾਰੀਆਂ ਨੇ ਕਿਹਾ ਕਿ ਪੁੱਲ ਨੂੰ ਸੜਕ ਆਵਾਜਾਈ ਦੇ ਲਈ 24 ਅਕਤੂਬਰ ਨੂੰ ਖੋਲ੍ਹਿਆ ਜਾਵੇਗਾ।