ਜੇਨੇਵਾ—ਯਾਤਰੀਆਂ ਦੀ ਗਿਣਤੀ ਦੇ ਲਿਹਾਜ਼ ਨਾਲ ਪਿਛਲੇ ਚਾਰ ਸਾਲ ਤੋਂ ਕਰੀਬ 20 ਫੀਸਦੀ ਦੀ ਦਰ ਨਾਲ ਵਧ ਰਿਹਾ ਭਾਰਤੀ ਹਵਾਬਾਜ਼ੀ ਬਾਜ਼ਾਰ ਸਾਲ 2024 ਤੱਕ ਬ੍ਰਿਟੇਨ ਨੂੰ ਪਛਾੜਦਾ ਹੋਇਆ ਤੀਜ਼ੇ ਸਥਾਨ ‘ਤੇ ਪਹੁੰਤ ਜਾਵੇਗਾ। ਕੌਮਾਂਤਰੀ ਹਵਾਈ ਟਰਾਂਸਪੋਰਟ ਸੰਘ (ਆਇਟਾ) ਦੀ ਬੁੱਧਵਾਰ ਨੂੰ ਜਾਰੀ ਅਗਲੇ 20 ਸਾਲ ਦੇ ਪੂਰਵ ਅਨੁਮਾਨ ਰਿਪੋਰਟ ‘ਚ ਇਹ ਗੱਲ ਕਹੀ ਗਈ ਹੈ। ਇਸ ‘ਚ ਕਿਹਾ ਗਿਆ ਹੈ ਕਿ ਮੌਜੂਦਾ ਸਮੇਂ ‘ਚ ਭਾਰਤ ਦੁਨੀਆ ਦਾ ਸੱਤਵਾਂ ਸਭ ਤੋਂ ਹਵਾਬਾਜ਼ੀ ਬਾਜ਼ਾਰ ਹੈ। ਅਮਰੀਕਾ ਪਹਿਲੇ, ਚੀਨ ਦੂਜੇ ਅਤੇ ਬ੍ਰਿਟੇਨ ਤੀਸਰੇ ਸਥਾਨ ‘ਤੇ ਹੈ। ਇਨ੍ਹਾਂ ਦੇ ਬਾਅਦ ਕ੍ਰਮਵਾਰ ਸਪੇਨ, ਜਾਪਾਨ ਅਤੇ ਜਰਮਨੀ ਦਾ ਨੰਬਰ ਹੈ। ਭਾਰਤ ਸਾਲ 2020 ਤੱਕ ਜਰਮਨੀ ਅਤੇ ਜਾਪਾਨ ਨੂੰ ਅਤੇ ਸਾਲ 2023 ਤੱਕ ਸਪੇਨ ਨੂੰ ਪਿੱਛੇ ਛੱਡ ਦੇਵੇਗਾ। ਇਸ ਦੇ ਬਾਅਦ ਸਾਲ 2024 ਦੇ ਅੰਤ ਤੱਕ ਉਹ ਬ੍ਰਿਟੇਨ ਨੂੰ ਪਛਾੜ ਕੇ ਤੀਜੇ ਸਥਾਨ ‘ਤੇ ਪਹੁੰਚ ਜਾਵੇਗਾ। ਰਿਪੋਰਟ ਮੁਤਾਬਕ ਉੱਚ ਦੋ ਸਥਾਨਾਂ ‘ਤੇ ਅਮਰੀਕਾ ਅਤੇ ਚੀਨ ਕਾਇਮ ਰਹਿਣਗੇ। ਪਰ ਅਗਲੇ ਦਹਾਕੇ ਦੇ ਮੱਧ ਤੱਕ ਅਮਰੀਕਾ ਨੂੰ ਪਛਾੜ ਕੇ ਚੀਨ ਪਹਿਲੇ ਸਥਾਨ ‘ਤੇ ਹੋਵੇਗਾ। ਇਸ ‘ਚ ਸਾਲ 2037 ਤੱਕ ਪਹਿਲੇ ਤਿੰਨ ਸਥਾਨ ‘ਤੇ ਕ੍ਰਮਵਾਰ ਚੀਨ, ਅਮਰੀਕਾ ਅਤੇ ਭਾਰਤ ਦੇ ਬਣੇ ਰਹਿਣ ਦੀ ਗੱਲ ਕਹੀ ਗਈ ਹੈ, ਬਸ਼ਰਤੇ ਸਰਕਾਰਾਂ ਦੀ ਹਵਾਬਾਜ਼ੀ ਨੀਤੀਆਂ ‘ਚ ਕੋਈ ਖਾਸ ਬਦਲਾਅ ਨਾ ਹੋਵੇ।
Related Posts
ਮੁਲਕਾਂ ਦੀ ਵੰਡ ਕਾਰਨ ਟੁੱਟੇ ਰਿਸ਼ਤਿਆਂ ਨੂੰ ਪਰਦੇ ‘ਤੇ ਦਿਖਾਏਗੀ ‘ਯਾਰਾ ਵੇ’
ਜਲੰਧਰ:ਪਾਲੀਵੁੱਡ ਫਿਲਮ ਇੰਡਸਟਰੀ ‘ਚ ਇਨ੍ਹੀਂ ਦਿਨੀਂ ਪੰਜਾਬੀ ਫਿਲਮਾਂ ਦਾ ਕਾਫੀ ਬੋਲ ਬਾਲਾ ਹੈ। ਦਰਅਸਲ ਦਿਨੋਂ-ਦਿਨ ਨਿਰਦੇਸ਼ਕ ਇਕ ਤੋਂ ਇਕ ਵਧੀਆ…
ਕਿਲ੍ਹਾ ਰਾਏਪੁਰ ਦੀਆਂ ਖੇਡਾਂ ”ਚ ਮੁੜ ਧੂੜਾਂ ਪੁੱਟਣਗੀਆਂ ਬੈਲ ਗੱਡੀਆਂ
ਚੰਡੀਗੜ੍ਹ : ਪੰਜਾਬ ਦੀਆਂ ਮਸ਼ਹੂਰ ਅਤੇ ਮਿੰਨੀ ਓਲੰਪਿਕ ਕਹੀਆਂ ਜਾਣ ਵਾਲੀਆਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿਚ ਬਲਦਾਂ ਦੀਆਂ ਦੌੜਾਂ ਨੂੰ…
ਚੰਗਾ ਹੋਵੇ ਜੇ ਸਟੰਟਬਾਜੀ ਛੱਡ ਕੇ ਗਤਕੇ ਦਾ ਮੂਲ ਰੂਪ ਨੂੰ ਕਾਇਮ ਰੱਖਿਆ ਜਾਵੇ
ਗਤਕਾ ਪੰਜਾਬੀਆਂ ਤੇ ਅਫ਼ਗਾਨਾਂ ਦੀ ਸਾਂਝੀ ਖੇਡ ਏ । ਜੰਗਜੂ ਕੌਮਾਂ ਵਿੱਚ ਬਾਲ ਹੋਸ਼ ਸੰਭਾਲਦਿਆਂ ਹੀ ਡਾਂਗ ਸੋਟੇ ਵੱਲ ਨੂੰ…