Google+ ਦੀ ਥਾਂ ਨਵੀਂ ਐਪ ਲਿਆਇਆ ਗੂਗਲ, ਜਾਣੋ ਕੀ ਹੈ ਖਾਸ

0
145

ਗੈਜੇਟ ਡੈਸਕ–ਗੂਗਲ ਨੇ ਹਾਲ ਹੀ ’ਚ ਆਪਣੀ ਸੋਸ਼ਲ ਨੈੱਟਵਰਕਿੰਗ ਸਰਵਿਸ ਗੂਗਲ ਪਲੱਸ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਹੁਣ ਇਸ ਦੇ ਬਦਲੇ ਕੰਪਨੀ ਨੇ ਇਕ ਨਵੀਂ ਐਪਸ Currents ਲੈ ਕੇ ਆਈ ਹੈ। ਗੂਗਲ ਦੇ ਜੋ ਯੂਜ਼ਰਜ਼ ਗੂਗਲ ਪਲੱਸ ਦੇ ਬੰਦ ਹੋਣ ਨਾਲ ਘੱਟ ਹੋਏ ਸਨ, ਉਨ੍ਹਾਂ ਨੂੰ ਜੋੜੀ ਰੱਖਣ ਲਈ ਅਤੇ ਖਾਸ ਕਰਕੇ ਐਂਟਰਪ੍ਰਾਈਜ਼ ਯੂਜ਼ਰਜ਼ ਲਈ ਕੰਪਨੀ ਇਹ ਨਵਾਂ ਐਪ ਲੈ ਕੇ ਆਈ ਹੈ। ਇਸ ਨਵੇਂ G Suite ਐਪ ਦੀ ਮਦਦ ਨਾਲ ਯੂਜ਼ਰਜ਼ ਆਪਣੇ ਆਰਗਨਾਈਜੇਸ਼ਨ ’ਚ ਕੰਮ ਦੇ ਡਿਸਕਸ਼ੰਸ ਅਤੇ ਗੱਲਬਾਤ ਕਰ ਸਕਣਗੇ।

ਕੰਪਨੀ ਦਾ ਦਾਅਵਾ ਹੈ ਕਿ ਇਹ ਐਪ ਨਵੇਂ ਫੀਚਰਜ਼ ਅਤੇ ਲੁੱਕ ਦੇ ਨਾਲ ਆਇਆ ਹੈ। ਗੂਗਲ ਨੇ ਕਿਹਾ ਹੈ ਕਿ ਇਸ ਐਪ ਨੂੰ ਟੈਸਟ ਕਰਨ ਲਈ ਬੀਟਾ ’ਤੇ ਇਨਰੋਲ ਕਰਦੇ ਹੀ ਪਹਲਾਂ ਤੋਂ ਮੌਜੂਦ ਸਾਰੇ ਗੂਗਲ ਪਲੱਸ ਕੰਟੈਕਟਸ ਆਪਣੇ ਆਪ ਕਰੰਟਸ ’ਤੇ ਟ੍ਰਾਂਸਫਰ ਹੋ ਜਾਣਗੇ। ਇਕ ਅਧਿਕਾਰਤ ਪੋਸਟ ’ਚ ਕੰਪਨੀ ਨੇ ਕਿਹਾ ਕਿ ਕਰੰਟਸ ਦੀ ਮਦਦ ਨਾਲ ਲੀਡਰਸ ਨੂੰ ਉਸ ਦੇ ਇੰਪਲਾਈਜ਼ ਦੇ ਨਾਲ ਕਨੈਕਟ ਹੋਣ ਅਤੇ ਡਿਸਕਸ਼ੰਸ ਕਰਨ ਦਾ ਸਪੇਸ ਮਿਲ ਜਾਂਦਾ ਹੈ। ਇਸ ਤਰ੍ਹਾਂ ਪੂਰੇ ਆਰਗਨਾਈਜੇਸ਼ੰਸ ’ਚ ਆਈਡੀਆ ਐਕਸਚੇਂਜ ’ਤੇ ਕੰਮ ਦਾ ਫੀਡਬੈਕ ਵੀ ਮਿਲ ਸਕਦਾ ਹੈ।

ਕੰਪਨੀ ਦਾ ਕਹਿਣਾ ਹੈ ਕਿ ਇਸ ਨਾਲ ਬਿਨਾਂ ਇਨਬਾਕਸ ਭਰੇ ਕਈ ਲੋਕਾਂ ਤੋਂ ਇਨਪੁਟਸ ਲਏ ਜਾ ਸਕਦੇ ਹਨ। ਇਹ ਐਪ ਸਟਰੀਮਲਾਈਨ ਐਕਸਪੀਰੀਅੰਸ ਦੇ ਨਾਲ ਵੀ ਜਾਂਦਾ ਹੈ ਅਤੇ ਯੂਜ਼ਰਜ਼ ਇਸ ’ਤੇ ਆਪਣੇ ਪੋਸਟ ਜੋੜਨ ਤੋਂ ਇਲਾਵਾ ਫੋਟੋਜ਼ ਜਾਂ ਅਟੈਚਮੈਂਟ ਵੀ ਭੇਜ ਸਕਦੇ ਹਨ। ਕਿਸੇ ਇਕ ਯੂਜ਼ਰ ਦੀ ਪੋਸਟ ’ਤੇ ਬਾਕੀ ਦੇ ਲੋਕ ਕਮੈਂਟ ਕਰ ਸਕਦੇ ਹਨ, ਫੀਡਬੈਕ ਦੇ ਸਕਦੇ ਹਨ ਜਾਂ ਸਵਾਲ ਪੁੱਛ ਸਕਦੇ ਹਨ। ਇਸ ਦੇ ਨਾਲ ਹੀ ਯੂਜ਼ਰਜ਼ ਆਪਣੇ ਪੋਸਟ ਦੇ ਐਨਾਲਿਸਟਿਕਸ ਦੀ ਜਾਣਕਾਰੀ ਵੀ ਜੁਟਾ ਸਕਦੇ ਹਨ।