ਕਦੋਂ ਮੁੱਕੇਗਾ ਸੰਤਾਪ , ਅਸੀ ਮੌਤ ਦੇ ਪੈਂਡੇ ਵੀ ਲਏ ਨਾਪ

ਮੈਕਸੀਕੋ:”ਉਹ ਡੁੱਬ ਰਹੇ ਹਨ, ਉਹ ਡੁੱਬ ਰਹੇ ਹਨ!” ਇੱਕ ਔਰਤ ਬਦਹਵਾਸੀ ਵਿੱਚ ਚੀਕੀ ਅਤੇ ਚਾਰ ਲੋਕਾਂ ਸੂਚੀਆਤੇ ਨਦੀ ਵਿੱਚ ਡੁੱਬ ਰਹੇ ਦੋ ਬੱਚਿਆਂ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ।ਇਹ ਬੱਚੇ ਗਵਾਟੇਮਾਲਾ ਤੋਂ ਮੈਕਸੀਕੋ ‘ਚ ਦਾਖ਼ਲ ਹੋਣ ਲਈ ਨਦੀਂ ‘ਚ ਉਤਰੇ ਪਰਵਾਸੀਆਂ ਦੇ ਕਾਫ਼ਲੇ ਦਾ ਹਿੱਸਾ ਸਨ। ਕੁਝ ਪਲਾਂ ਲਈ ਇਹ ਬੱਚੇ ਪਾਣੀ ਅੰਦਰ ਸਨ, ਫੇਰ ਇਹ ਬਾਹਰ ਦਿਖੇ ਅਤੇ ਬਚਾਅ ਲਈ ਗਏ ਲੋਕ ਉਨ੍ਹਾਂ ਦੀ ਮਦਦ ਕਰ ਸਕੇ।ਕੁਝ ਦੇਰ ਬਾਅਦ ਬੇੜੀਆਂ ਵੀ ਮੁਹਿੰਮ ਵਿੱਚ ਸ਼ਾਮਿਲ ਹੋ ਗਈਆਂ ਅਤੇ ਸਾਰਿਆਂ ਨੂੰ ਸੁਰੱਖਿਅਤ ਕੰਢੇ ‘ਤੇ ਲਿਆਂਦਾ ਗਿਆ।ਗ਼ਰੀਬੀ, ਅਰਪਾਧ ਅਤੇ ਅਸਥਿਰਤਾ ਤੋਂ ਪ੍ਰਭਾਵਿਤ ਹੋਂਡੂਰਾਮ ਦੇ ਸੈਂਕੜੇ ਲੋਕਾਂ ਦੇ ਕਾਫ਼ਲੇ ਨੇ ਬਿਹਤਰ ਜ਼ਿੰਦਗੀ ਦੀ ਭਾਲ ਵਿੱਚ ਅਮਰੀਕਾ ਵੱਲ ਰੁਖ਼ ਕੀਤਾ।ਇਹ ਕਾਫ਼ਲਾ ਗਵਾਟੇਮਾਲਾ ਅਤੇ ਮੈਕਸੀਕੋ ਤੋਂ ਹੁੰਦਿਆਂ ਹੋਇਆ ਅਮਰੀਕੀ ਸੀਮਾ ਤੱਕ ਪਹੁੰਚੇਗਾ। ਗਵਾਟੇਮਾਲਾ ਤੋਂ ਮੈਕਸੀਕੋ ‘ਚ ਦਾਖ਼ਲ ਹੋਣ ਲਈ ਇਸ ਕਾਫ਼ਲੇ ਨੂੰ ਕਈ ਖ਼ਤਰੇ ਚੁੱਕਣੇ ਪਏ ਹਨ।ਇਸ ਸ਼ਨੀਵਾਰ ਨੂੰ ਕਈ ਪਰਵਾਸੀਆਂ ਨੇ ਸਰਹੱਦ ‘ਤੇ ਪੁੱਲ ‘ਤੇ ਬਣੀ ਲੰਬੀ ਰੇਖਾ ਨੂੰ ਤੋੜ ਕੇ ਮੈਕਸੀਕੋ ਦੇ ਅਧਿਕਾਰੀਆਂ ਕੋਲੋਂ ਪਨਾਹ ਮੰਗਣ ਦੀ ਹਿੰਮਤ ਕੀਤੀ।ਇਹ ਲੋਕ ਗਵਾਟੇਮਾਲਾ ਅਤੇ ਮੈਕਸੀਕੋ ਨੂੰ ਵੰਡਣ ਵਾਲੀ ਸੂਚੀਆਤੇ ਨਦੀ ਨੂੰ ਪਾਰ ਕਰਨ ਲੱਗੇ, ਜੋ ਦੋਵਾਂ ਦੇਸਾਂ ਨੂੰ ਵੱਖ ਕਰਦੀ ਹੈ।ਹਾਲਾਂਕਿ ਇਹ ਨਦੀ ਬਹੁਤੀ ਡੂੰਘੀ ਨਹੀਂ ਹੈ ਪਰ ਇਹ ਕਾਫੀ ਚੌੜੀ ਹੈ। ਮੌਸਮੀ ਬਰਸਾਤ ਕਰਕੇ ਇਨ੍ਹਾਂ ਦਿਨਾਂ ਵਿੱਚ ਪਾਣੀ ਤੇਜ਼ ਰਫ਼ਤਾਰ ਨਾਲ ਵਗ ਰਿਹਾ ਹੈ।ਪ੍ਰਵਾਸੀਆਂ ਨੇ ਪੁੱਲ ਹੇਠਾਂ ਮੋਟੀ ਰੱਸੀ ਵੀ ਬੰਨ੍ਹ ਲਈ ਹੈ, ਜਿਸ ਨੂੰ ਫੜ੍ਹ ਕੇ ਪ੍ਰਵਾਸੀਆਂ ਨੇ ਸਰਹੱਦ ਪਾਰ ਕੀਤੀ। ਸਰਹੱਦ ਸੁਰੱਖਿਆ ਕੰਟਰੋਲ ਰੂਮ ਵੀ ਇਸੇ ਪੁੱਲ ‘ਤੇ ਹੀ ਹੈ।ਕੁਝ ਲੋਕਾਂ ਨੇ ਤੈਰ ਕੇ ਨਦੀ ਪਾਰ ਕੀਤੀ ਅਤੇ ਕੁਝ ਨੇ ਰਾਫ਼ਟ ‘ਤੇ, ਪੁਲਿਸ ਨੇ ਰਾਫ਼ਟ ਵਾਲਿਆਂ ਨੂੰ ਨਾ ਬਿਠਾਉਣ ਦੀ ਚਿਤਾਵਨੀ ਦਿੱਤੀ ਸੀ। ਕੁਝ ਲੋਕਾਂ ਨੇ ਇਸ ਚਿਤਾਵਨੀ ਨੂੰ ਤੋੜਿਆ।ਮੈਕਸੀਕੋ ਦੀ ਪੁਲਿਸ ਨੇ ਅਜੇ ਤੱਕ ਅਜੇ ਤੱਕ ਪਰਵਾਸੀਆਂ ਦੇ ਇਸ ਕਾਫ਼ਲੇ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਹੈ। ਹਾਲਾਂਕਿ ਮੈਕਸੀਕੋ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਸਰਹੱਦ ਪਾਰ ਕਰਕੇ ਆਏ ਕਰੀਬ 900 ਪਰਵਾਸੀਆਂ ਨੂੰ ਪ੍ਰਵਾਸੀ ਨਿਯਮਾਂ ‘ਚੋਂ ਲੰਘਣਾ ਪਵੇਗਾ ਅਤੇ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇਸ ਵੀ ਭੇਜਿਆ ਜਾ ਸਕਦਾ ਹੈ।

Leave a Reply

Your email address will not be published. Required fields are marked *