DNA -DNA ਹੱਦ ਹੋ ਗਈ ਮੰਤਰੀ ਜੀ

ਦੇਸ਼ ਦੇ ਹਲਾਤ ਵਿਗੜ ਰਹੇ ਨੇ
ਉਹ ਸੋਚਦੇ ਹਨ ਦੇਸ਼ ਤਰੱਕੀ ਕਰ ਰਿਹਾ ਹੈ।
ਅੱਜ ਦੇ ਭਾਰਤ ਦੀ ਨੀਤੀ ਹੈ ਕਿ,ਜਿਸ ਸ਼ੈ ਦਾ ਖਾਤਮਾ ਕਰਨਾ ਹੋਵੇ,ਪਹਿਲਾਂ ਉਸ ਨੂੰ ਮਾਣ ਸਨਮਾਨ ਦਿਉ।ਫਿਰ ਉਸੇ ਸਨਮਾਨ ਖਿਲਾਫ ਬੋਲਣ ਲਈ ਜੁਬਾਨ ਪੈਦਾ ਕਰੋ।ਫਿਰ ਉਸੇ ਜ਼ੁਬਾਨ ਨੂੰ ਲੁਗਾਮ ਦੇਵੋ ਉਹਦੇ ਵਿਰੋਧ ਵਿੱਚ ਬੋਲੋ।ਫਿਰ ਉਸ ਸ਼ੈ ਨੂੰ ਜਿਸ ਨੂੰ ਹਲਾਲ ਕਰਨ ਦੀ ਨੀਤੀ ਚੱਲ ਰਹੀ ਹੈ ਉਸ ਨੂੰ ਆਪਣੇ ਭਰੋਸੇ ਵਿੱਚ ਲਵੋ ਤੇ ਕਹੋ ਤੂੰ ਤੇ ਮੇਰੇ ਵਾਸਤੇ ਮੇਰੇ ਕਿਸੇ #ਜਰੂਰੀ ਅੰਗ ਦੀ ਤਰਾਂ ਹੈ।ਮੇਰਾ ਫਰਜ ਹੈ ਤੇਰੀ ਹਿਫਾਜ਼ਤ ਕਰਨਾ ਕਿਉਂਕਿ ਮੈਂ ਤੇਰਾ ਅੰਗ ਰੱਖਸ਼ਕ ਹਾਂ ।ਫਿਰ ਉਸੇ ਅੰਗ ਨੂੰ ਗੱਲਾਂ ਦੇ ਸ਼ਹਿਦ ਨਾਲ ਰਮਜ਼ਾ ਦੀ ਜਹਿਰ ਨਾਲ ਹੋਲੀ ਹੋਲੀ ਟੱਕ ਤੇ ਟੱਕ ਲਾ ਕੇ ਹਲਾਲ ਕਰੋ ਪਰ ਧਿਆਨ ਰੱਖੋ ਕੇ ਉਸ ਦੇ ਸਰੀਰ ਚੋ ਡੁੱਲਦੇ ਲਹੂ ਦਾ ਕਤਰਾ #ਜਮੀਨ ਤੇ ਨਾ ਡੁੱਲੇ ਨਾ ਤੁਹਾਡੇ ਹੱਥ ਲਹੂ ਨਾਲ ਰੰਗੇ ਜਾਣ ਨਹੀਂ ਤਾਂ ਤੁਸੀਂ ਅਨਾੜੀ ਖਿਲਾੜੀ ਹੋ।ਇਸ ਤਰਾਂ ਦੀ ਚਾਲ ਚੱਲੋ ਬਸ ਪਿਆਦੇ ਦਾ ਸਰੀਰ ਸਿੱਧਾ ਧੜਮ ਜਮੀਨ ਤੇ ਡਿੱਗੇ ।ਅੈਸੀ ਚਾਲ ਚੱਲੋ ਕੇ ਸਮੇੇ ਦਰ ਸਮਾਂ ਉਸ ਮੌਤ ਦੇ ਸੁਰਾਗ ਨੂੰ ਲੱਭਦਾ ਰਹੇ ਅਤੇ ਲੱਭੇ ਨਾ ਤੇ ਤੁਸੀਂ ਆਪਣੇ ਸਿਰ ਦਾ ਮੁਕੱਟ ਸਜਾ ਕੇ ਮਕਸਦ ਵਿੱਚ ਕਾਮਯਾਬ ਹੋ ਜਾਵੋ। ਸੁਣਿਆ ਹੈ ਭਾਰਤ ਦੇਸ਼ ਦੀ ਰਾਜਨੀਤੀ ਵਿੱਚ ਕਿ੍ਸ਼ਨ ਨੀਤੀ ਅਤੇ Chanakya ਦੀ ਨੀਤੀ ਦੀ ਬਹੁਤੀ ਵਰਤੋਂ ਕੀਤੀ ਜਾਂਦੀ ਹੈ । ਭਾਰਤ ਦੇਸ਼ ਬਹੁਤਾ ਮਹਾਂ ਭਾਰਤ ਦੀ ਕਥਾ ਦਾ ਧਾਰਣੀ ਹੈ ਖਾਸ ਕਰਕੇ ਕਿ੍ਸ਼ਨ ਦੇ ਛੱਲ ਕਪੱਟ ਦਾ ਮੈਂ ਇਸ ਕਰਕੇ ਕਿ੍ਸ਼ਨ ਨੀਤੀ ਨਾਲ ਆਪਣੇ ਮਨ ਕੀ ਬਾਤ ਜੋੜੀ ਹੈ ।ਹਰ ਕਿਸੇ ਨੂੰ ਆਪਣੇ ਮਨ ਕੀ ਬਾਤ ਕਰਨ ਦਾ ਹੱਕ ਹੈ।😂
ਕਿ੍ਸ਼ਨ ਦੀ ਸੋਚ ਦੀ ਝਲਕ ਸ਼ਤਰੰਜ ਦੀ ਖੇਲ ਸਾਨੂੰ ਮੰਤਰੀ ਮੰਡਲ ਵਿੱਚ ਅਤੇ ਆਮ ਸਟੇਜ ਦੇ ਭਾਸ਼ਣ ਵਿੱਚ ਦਿੱਸੇ ਗੀ।ਜੋ ਕੋਈ ਵੀ ਇਹ ਸਭ ਕੁਝ ਕਰ ਸਕਦਾ ਹੈ, ਉਹ ਕਿ੍ਸ਼ਨ ਨੀਤੀ ਵਿੱਚ ਨਿਪੁੰਨ ਹੈ। ਉਹ ਹੀ ਪਰਿਵਾਰ ਦੀ ,ਵਰਗ ਦੀ ,ਸਮਾਜ ਦੀ ,ਅਤੇ ਦੇਸ਼ ਦੀ ਬਾਗਡੋਰ ਅਤੇ ਦੇਸ਼ ਦਾ ਰੱਥ ਚਲਾ ਸਕਦਾ ਹੈ ।ਆਪਣੇ ਸਿਰ ਮੁਕੱਟ ਸਜਾ ਸਕਦਾ ਹੈ।
ਭਾਰਤ ਦੇਸ਼ ਦੇ ਹਲਾਤ ਵੀ ਕੁਝ ਇਸੇ ਤਰਾਂ ਦੇ ਹਨ। ਇਸ ਵਕਤ ਇਕ ਕੌਮ ਨੂੰ ਤਾਂ ਦੇਸ਼ ਦੀ ਮਾਣ ਮੱਤੀ ਕੌਮ ਕਿਹਾ ਜਾਂਦਾ ਹੈ।
ਜਿਸ ਦਾ DNA ਖਾਲਸ ਹਿੰਦੂ ਹੈ ।ਅਤੇ ਦੂਜੇ ਪਾਸੇ ਦੂਜੀ ਕੌਮ ਨੂੰ ਰਹਿਮਤ ਭਰੇ ਬੋਲ ਬੋਲ ਕੇ ਹਲਾਲ ਕੀਤਾ ਜਾ ਰਿਹਾ ਹੈ।ਅੈਨ ਉਸੇ ਛੱਲ ਕਪੱਟ ਦੀ ਨੀਤੀ ਅਨੁਸਾਰ ।ਉਸ ਕੌਮ ਤੇ ਕਦੇ ਇਬਾਦਤ ਕਰਨ ਦੀ ਪਬੰਧੀ ਲਾਈ ਜਾ ਰਹੀ ਹੈ ਅਤੇ ਦੂਜੇ ਪਾਸੇ ਆਖਿਆ ਜਾ ਰਿਹਾ ਹੈ ਇਸ ਦੇਸ਼ ਦਾ ਰੱਬ ਤੇ ਇਨਸਾਨ ਇਕ ਹੀ ਹੈ।ਇਸੇ ਤਰਾ਼ਂ ਰਮਾਜਾਨ ਦੇ ਦਿਨਾਂ ਵਿੱਚ ਰੋਜ਼ਾ ਇਫਤਾਰੀ ਦੀ ਭੇਂਟਾ ਵੀ ਕੀਤੀ ਜਾਂਦੀ ਹੈ ਅਤੇ ਮੂੰਹ ਚੋ ਨਿਬਾਲਾ ਵੀ ਖਿੱਚਿਆ ਜਾ ਰਿਹਾ ਹੈ। ਜਾਣੀ ਹੱਥਾਂ ਤੇ ਰੇਸ਼ਮ ਪਹਿਨ ਕੇ ਥੱਲੇ ਛੁਰੀ ਦਾ ਬਾਰ..ਹੱਥਾਂ ਨੂੰ ਖੂਨ ਤੋਂ ਰੰਗਣੋ ਬਚਾਇਆ ਵੀ ਜਾ ਰਿਹਾ ਹੈ ਤੇ ਬੋਟੀ ਬੋਟੀ ਵੀ ਕੀਤੀ ਜਾ ਰਹੀ ਹੈ। ਦੇਸ਼ ਸੋਚਦਾ ਹੈ ਇਹ ਕੌਮ ਸਾਬਤ ਸਬੂਤ ਤੁਰੀ ਫਿਰੀ ਜਾ ਰਹੀ ਹੈ ਪਰ ਅੰਦਰੋ ਅੰਦਰ ਅੰਗ ਕੱਟੇ ਵੱਡੇ ਜਾ ਰਹੇ ਹਨ।ਨਸਾਂ ਸੁੰਨ ਕੀਤੀਆਂ ਜਾ ਰਹੀਆਂ ਹਨ ਤਾਂ ਕੇ ਦਰਦ ਦੀ ਚੀਖ ਸਮਾਜ ਦੇ ਕੰਨੀ ਨਾ ਪਵੇ।
ਪਰ ਸਮਾਜ ਦਾ ਉਹ ਵਰਗ ਜਿਹੜਾ ਸੋਚ ਰੱਖਦਾ ਹੈ ਸਭ ਜਾਣਦਾ ਹੈ ਇਕ ਇਕ ਦਾਅ ਪੈਚੇ ਨੂੰ ਭਾਸ਼ਾ ਸ਼ੈਲੀ ਨੂੰ ਸਰੀਰ ਦੀ ਸ਼ੈਤਾਨੀ ਭਾਸ਼ਾ ਨੂੰ ਜਾਣਦਾ ਹੈ। ਕੀ ਕਦੇ ਅਸੀਂ ਇਸ ਗੱਲ ਤੇ ਗੌਰ ਕੀਤਾ ਕੇ ਪਿਛਲੇ 5 ਸਾਲਾਂ ਵਿੱਚ ਭਾਰਤ ਦੀ ਕੱਟੜ ਜੰਤਾ ਦੀ ਜੁਬਾਨ ਇਕ ਨਵਾਂ ਸ਼ਬਦ ਭਾਰਤ ਲਈ ਲੈ ਕੇ ਆਏ ਹਨ?
#DNA …ਇਸ ਸ਼ਬਦ ਦੀ ਵਰਤੋਂ ਪਿਛਲੇ ਪੰਜਾਂ ਸਾਲਾਂ ਵਿੱਚ #ਜੋਗੀ ਨੇ #ਭੋਗੀ ਨੇ #ਮੰਤਰੀ ਤੇ ਇਥੋਂ ਤੱਕ ਕੇ #ਦੇਸ਼ ਦੇ ਰੱਥਚਾਲਕ ਜੀ ਨੇ ਵੀ ਲਲਕਾਰ ਕੇ ਗਰਜ਼ ਕੇ ਵੰਗਾਰ ਕੇ ਇਸ ਸ਼ਬਦ ਦੀ ਵਰਤੋਂ ਕੀਤੀ ਹੈ,ਤੇ ਉੱਚੀ ਅਵਾਜ ਵਿੱਚ ਉਂਗਲੀ ਕਰਕੇ ਭਾਸ਼ਾ ਦੀ ਵਰਤੋਂ ਕੀਤੀ ਹੈ….”
ਜਾਓ ਉਸੇ ਕਹੋ ਵੋਹ ਆਪਣਾ ਪਹਿਲੇ #DNA ਚੈੱਕ ਕਰਾਏਂ”
ਜਾਂ ਫਿਰ ਕਿਹਾ ਗਿਆ,”ਜਾਉ ਪਹਿਲੇ DNA ਚੈਕ ਕਰਾਉ, ਫਿਰ ਬਾਤ ਕਰੋ”
ਇਹ ਸ਼ਬਦ ਕੁਝ ਕੁ ਸਾਲ ਮੇਰੇ ਜ਼ਿਹਨ ਵਿੱਚ ਨਹੀਂ ਆਇਆ ਕੇ ਕਿਉ #DNA ਚੈੱਕ ਕਰਾਉਣ ਦਾ ਇਲਜਾਮ ਲਾ ਰਹੇ ਹਨ।ਹੁਣ ਸਮਝ ਆਇਆ …ਕੇ ਜਨਾਬ !ਜਿੰਨਾਂ ਦੀਆਂ ਰਗਾ ਵਿੱਚ ਖਾਲਸ ਹਿੰਦੂ ਹੋਣ ਦਾ ਖੂਨ ਨਹੀ ਦੌੜਦਾ ਉਸ ਕੌਮ ਨੂੰ ਉਸ ਵਰਗ ਨੂੰ #indirectly ਜਿੱਤਾਇਆ ਜਾ ਰਿਹਾ ਹੈ ਕਿ ਭਾ ਈ ਤੁਸੀਂ ਅਸਲੀ ਹਿੰਦੂ ਨਹੀਂ ਹੋ ਤੁਹਾਡਾ #DNA ਕੁਝ ਹੋਰ ਹੀ ਹੈ।ਜਾਣੀ”ਧੀਏ ਕੰਨ ਕਰ ਨੂੰਹੇ ਗੱਲ ਸੁਣ” ਕਹਿਣਾ ਕਿਸੇ ਨੂੰ ਸੁਣਾਉਣਾ ਕਿਸੇ ਨੂੰ ।ਇਹ ਹੈ ਭਾਰਤ ਦੀ ਰਾਜਨੀਤੀ ।ਹਿੰਦੂ ਰਾਸ਼ਟਰਬਾਦ ਦੀ ਯੋਜਨਾ।ਤਿਆਰੀ ।
ਮੈਨੂੰ ਨੀ ਪਤਾ ਕਿ੍ਸ਼ਨ ਨੀਤੀ ਅਸਲ ਨੀਤੀ ਕੀ ਹੈ।ਪਰ ਸਾਡੇ ਦੇਸ਼ ਦੀ ਰਾਜਨੀਤੀ ਕਿ੍ਸ਼ਨ ਨੀਤੀ ਹੈ Chanakya ਨੀਤੀ ਹੈ।ਕਿ੍ਸ਼ਨ ਨੀਤੀ ਦੇ ਸਿੰਘਾਸਨ ਤੇ ਬੈਠਣ ਵਾਲਾ ਹਰ ਕਪੱਟੀ ਰਾਮ ਮਰਿਆਦਾ ਦੀ ਗੱਲ ਕਰਦਾ ਹੈ ।ਕਿੰਨਾ ਫਰੇਬ ਤੇ ਕਿੰਨਾ ਪਖੰਡ ਤੇ ਅੱਤਿਚਾਰ ਹੋ ਰਿਹਾ ਹੈ ਉਸ ਸਿੰਘਾਸਨ ਦੀ ਗੱਦੀ ਦੇ ਉੱਪਰ ਤੇ ਉਸ ਦੇ ਹੇਠ।
ਲਾਸ਼ਾ ਮਾਰ ਕੇ ਕੌਮ ,ਨਸਲ, ਮਾਰ ਮਾਰ ਕੇ ਉਸ ਹੇਠ ਦਬਾਈਆਂ ਜਾਂਦੀਆ ਨੇ ਫਿਰ ਸਿੰਘਾਸਨ ਸਜਾਏ ਜਾਂਦੇ ਨੇ ।ਤਿਲਕ ਲਾਏ ਜਾਂਦੇ ਨੇ ਨਮੋ ਨਮੋ ਅਤੇ ਦੇਸ਼ ਦੀ ਖੁਸ਼ਹਾਲੀ ਦੇ ਨਾਹਰੇ ਲਾਏ ਜਾਂਦੇ ਨੇ।
ਭਾਰਤ ਦੇਸ਼ ਨੇ 1947 ਵਿੱਚ ਸਭ ਤੋਂ ਵੱਡਾ ਘਾਟਾ ਤੇ ਹਸ਼ਰ ਝੱਲਿਆ ਤੇ ਹੰਢਾਇਆ ਹੈ। ਧਰਤੀ ਹਾਲੇ ਵੀ 47 ਦੇ ਖੂਨ ਦੀ ਸਿੱਲੀ ਹੈ। 84 ਦਾ ਦਰਦ ਹਾਲੇ ਤਾਜਾ ਤੇ ਨਾ ਸੁੱਕਣ ਵਾਲਾ ਨਾ ਭੁੱਲਣ ਵਾਲਾ ਹੈ।ਜਿਵੇ 84 ਕੱਲ ਹੀ ਬੀਤਿਆ ਹੋਵੇ ਕੱਲ ਹੀ ਪੰਜਾਬ ਸੜਿਆ ਹੋਵੇ ਕੱਲ ਹੀ ਪਵਿੱਤਰ ਥਾਂ ਤੇ ਅੱਗ ਵਰੀ ਹੋਵੇ। ਸਭ ਕੁੱਝ ਕੱਲ ਹੀ ਹੋਇਆ ਹੋਵੇ।ਪਰ ਭਾਰਤ ਦੇਸ਼ ਦੀ ਰਾਜਨੀਤੀ ਹਰ ਹਾਦਸਾ ਹਰ ਤਕਲੀਫ ਹਰ ਹਸ਼ਰ ਹਰ ਘਟਨਾ ਭੁੱਲਣ ਵਿੱਚ ਜਿੰਨੀ ਮਾਹਿਰ ਹੈ ਦੇਸ਼ ਦੀ ਜੰਤਾ ਉਨਾ ਹੀ ਦੁੱਖ ਤੇ ਦਰਦ ਤੇ ਪੀੜਾਂ ਤੇ ਸਮੇਂ ਦੀ ਮਾਰ ਯਾਦ ਰੱਖਣ ਵਿੱਚ ਮਾਹਿਰ ਹੈ।ਕਿਉਂਕਿ ਤਸ਼ੱਦਤ ਕਰਨ ਵਾਲੇ ਜਿੰਨਾ ਜਲਦੀ ਹੁੰਦਾ ਹੈ ਤਸ਼ੱਦਤ ਕਰਕੇ ਭੁੱਲਣ ਦੀ ਆਦਤ ਰੱਖਦੇ ਹਨ ਤੇ ਤਸ਼ੱਦਤ ਝੱਲਣ ਵਾਲੇ ਪੀੜੀ ਦਰ ਪੀੜੀ ਉਸ ਪੀੜ ਨੂੰ ਯਾਦ ਰੱਖਦੇ ਹਨ। ਉਸ ਜਖਮ ਦੇ ਨਿਸ਼ਾਨ ਕਦੇ ਮਿੱਟਦੇ ਨਹੀ।
ਭਾਰਤ ਸਰਕਾਰ ਦੀ ਵਾਹ ਨੀ ਚੱਲਦੀ ਆਪਣੀ ਮਰਜੀ ਦਾ ਇਤਿਹਾਸ ਰਚਨ ਵਿੱਚ ਅਤੇ ਗੈਰ ਹਿੰਦੂ DNA ਵਾਲਿਆਂ ਤੇ ਖੁੱਲ ਕੇ ਤਾਨਾਸ਼ਾਹੀ ਕਰਨ ਵਿੱਚ।ਭਾਵੇਂ ਦੇਸ਼ ਲੋਕਤੰਤਰ ਰਾਜ ਹੋ ਕੇ ਵੀ ਦੇਸ਼ ਲੋਕਤੰਤਰ ਨਹੀ ਹੈ ਪਰ ਫਿਰ ਵੀ ਉਹਨਾ ਨੂੰ (ਸਰਕਾਰ ਨੂੰ )ਇਹੀ ਡਰ ਹੈ ਕੇ ਲੋਕ ਕਿਧਰੇ ਜੁਲਮਾਂ ਤੋਂ ਘਬਰਾ ਕੇ ਅਸਲੀ ਲੋਕਤੰਤਰ ਰਾਜ ਨਾ ਪੈਦਾ ਕਰ ਦੇਣ ।ਇਸੇ ਕਰਕੇ ਖੁੱਲੇਆਮ ਬਰਬਾਦੀ ਦੇ ਹਸ਼ਰ ਤੋਂ ਦੇਸ਼ ਰਤਾ ਕੁ ਬਚਿਆ ਹੈ ਕਿਉਂਕਿ ਜੰਤਾ ਦਾ ਵੱਡਾ ਵਰਗ ਇਕ ਮੁੱਠ ਹੈ। ਸਰਕਾਰ ਖਿਲਾਫ ਬੋਲਣ ਦੀ ਹਿੰਮਤ ਰੱਖਦਾ ਹੈ।ਪਰ ਇਹ ਹਾਲੇ ਕਾਫੀ ਨਹੀਂ ਹੈ।ਇਸ ਬੈਲ ਦੇ ਸਿੰਗਾਂ ਤੋਂ ਲੋਕਤੰਤਰ ਰਾਜ ਊਤਾਰ ਕੇ ਜਮੀਨ ਤੇ ਲਿਉਣਾ ਪਵੇਗਾ।ਜਿਸ ਲੋਕਤੰਤਰ ਵਿੱਚ ਸਭ ਦਾ ਦਾ DNA ਇਨਸਾਨੀਅਤ ਭਰਿਆ ਹੋਵਾਗਾ।ਰਾਹਤ ਇੰਦੋਰੀ ਜੀ ਦੇ ਕਹਿਣ ਵਾਂਗੂੰ “ਇਹ ਦੇਸ਼ ਕਿਸੇ ਇਕ ਦੇ ਬਾਪ ਦਾ ਨਹੀਂ ,ਇਸ ਦੀ ਧਰਤੀ ਦੇ ਗਰਭ ਵਿੱਚ ਹਰ ਕਿਸੇ ਦਾ ਖੂਨ ਡੁੱਲਿਆ ਹੈ”ਸਭ ਦਾ DNA ਭਾਰਤੀ ਹੈ ਕੋਈ ਹਿੰਦੂ ਨਹੀ ਹੋਵੇਗਾ।ਅੈਸਾ ਲੋਕਤੰਤਰ ਲਿਉਣਾ ਬਾਕੀ ਹੈ।
ਜਰਮਨੀ ਦੇਸ਼ ਨੇ ਹਿਟਲਰ ਦੇ ਹਸ਼ਰ ਤੋਂ ਤੌਬਾ ਕਰਕੇ ਆਪਣੀ ਆਉਣ ਵਾਲੀ ਨਸਲ ਦੇ ਕੰਨੀ ਪਾ ਦਿੱਤਾ ਉਸ ਨੂੰ ਗੂੜਤੀ ਵਿੱਚ ਦੇ ਦਿੱਤਾ ਕੇ ਅਸੀਂ ਰਹਿੰਦੀ ਦੁਨੀਆਂ ਤੱਕ ਕਦੇ ਕਿਸੇ ਨਾਲ ਨਫਰਤ ਨਹੀਂ ਕਰਾਂਗੇ ,ਅਤੇ ਕਿਸੇ ਦੂਜੀ ਗੈਰਜਰਮਨੀ ਕੌਮ ਯਹੂਦੀ ਕੌਮ ਦਾ ਅਪਮਾਨ ਵੀ ਨਹੀਂ ਕਰਾਂਗੇ।ਅਤੇ ਜਰਮਨੀ ਆਪਣੇ ਉਸ ਵਾਅਦੇ ਤੇ ਚੱਲ ਰਿਹਾ ਹੈ।ਕਾਗਜਾਂ ਵਿੱਚ (ਕਨੂੰਨ ਵਿੱਚ)ਤੇ ਆਮ ਰਵੀਏ ਵਿੱਚ ਵੀ। ਹਿਟਲਰ ਦਾ ਸਲੂਟ ਜਾਂ ਕਿਸੇ ਬੱਚੇ ਦਾ ਨਾਂ ਰੱਖਣਾ ਜਰਮਨੀ ਵਿੱਚ ਸਖਤ ਮਨਾ ਹੈ ਜੁਰਮਾਨਾ ਹੈ ਕਨੂੰਨ ਦੇ ਖਿਲਾਫ ਹੈ।ਜਰਮਨੀ ਦੀ ਫਰਾਂਸ ਨਾਲ ਭਾਵੇਂ ਕਿੰਨੀ ਦੁਸ਼ਮਣੀ ਸੀ ਅੱਜ ਸਾਰੇ ਦੇਸ਼ਾ ਦੇ ਬਾਡਰ ਖੁੱਲੇ ਹਨ ।ਯੂਰਪ ਇਕ ਹੈ ਨਫਰਤ ਸਰਹੱਦਾਂ ਤੇ ਦਫਨ ਕਰ ਦਿੱਤੀ ਗਈ ਅਤੇ ਮੁਹੱਬਤਾਂ ਦੇ ਦਰ ਖੋਲੇ ਗਏ। ਫਰਾਂਸ ਵਾਲੇ ਜਰਮਨ ਤੇ ਜਰਮਨ ਵਾਲੇ ਫਰਾਂਸ ਜਾਂਦੇ ਹਨ।ਮਿਲਦੇ ਹਨ ਵਪਾਰ ਕਰਦੇ ਹਨ ।ਇਹ ਹੈ ਸਿੱਖ ..ਨਸੀਹਤ.ਜਰਮਨੀ ਹਰ ਦੇਸ਼ ਲਈ ਬਹੁਤ ਵਧੀਆ ਮਿਸਾਲ ਹੈ।ਇਹ ਹੀ ਕਾਰਨ ਹੈ ਇਸ ਦੇਸ਼ ਦੀ ਤਰੱਕੀ ਦਾ ਇਹ ਹੀ ਕਾਰਨ ਹੈ ਇਸ ਦੇਸ਼ ਦੀ ਖੁਸ਼ਹਾਲੀ ਦਾ।
ਭਾਰਤ ਦੇਸ਼ ਇੰਨਾ ਸਾਰਿਆਂ ਅਮੀਰ ਤੇ ਬੁੱਧੀਮਾਨ ਇਮਾਮਦਾਰ ਦੇਸ਼ਾ ਨਾਲ ਕੁਰਸੀ ਨਾਲ ਕੁਰਸੀ ਡਾਹ ਕੇ ਬੈਠਣਾ ਤਾਂ ਸਿੱਖ ਗਿਆ ਪਰ ਇਨਾਂ ਦੇਸ਼ਾ ਦੇ ਖੂਬਸੂਰਤ ਰਵੀਏ ਨੂੰ ਸਿੱਖਣ ਵਿੱਚ ਕੋਸਾ ਕੋਸਾ ਦੂਰ ਹੈ।ਮੈਨੂੰ ਅੱਜ ਦੇ ਭਾਰਤ ਦੇ ਨੇਤਾ ਲੋਕਾਂ ਦੀ ਸੋਚ ਤੇ ਭਾਸ਼ਣ ਅਤੇ Attitude ਉਹ attitude ਜਿਸ ਨੂੰ follow ਕਰਨਾ ਮਤਲਬ ਬੁੱਧੀ ਭਿ੍ਸ਼ਟ ਕਰਨਾ ਸੋਚ ਅਤੇ ਜਿਹਨ ਵਿੱਚ ਅੱਤਵਾਦੀ ਸੋਚ ਭਰਨਾ ਹੈ।ਅੈਸੇ ਵਿਹਾਰ ਨੂੰ ਦੇਖ ਕੇ ਲੱਗਦਾ ਹੈ ਸਰਕਾਰ ਭਾਰਤ ਦੇਸ਼ ਵਿੱਚ ਜਰਮਨ ਦੇ ਕਾਲੇ ਇਤਿਹਾਸ 1939 ਵਾਲੇ ਹਲਾਤ ਪੈਦਾ ਕਰੇਗੀ।ਜਿਸ ਵਿੱਚ ਹਿੰਦੂ DNA ਵਾਲੇ ਬਚ ਜਾਣਗੇ ਤੇ ਬਾਕੀ …..!ਰੱਬ ਖੈਰ ਕਰੇ ਇਸ ਤਰਾਂ ਦਾ ਕੁਝ ਨਾ ਹੋਵੇ। ਪਰ ਅੱਜ ਦਾ ਭਾਰਤ ਬਰਬਾਦੀ ਵੱਲ ਜਾ ਰਿਹਾ ਹੈ 1947 ਦਾ ਇਸ ਦਾ ਆਪਣਾ ਇਤਿਹਾਸ ਆਪਣਾ ਦੁਖਾਂਤ ਸੀ ।ਦੁਨੀਆਂ ਦੀ ਨਜਰੇ ਭਾਰਤ ਉਸ ਦੁੱਖ ਤੇ ਪੀੜਾਂ ਕਾਰਨ ਤਰਸ ਦਾ ਪਾਤਰ ਦਰਦ ਦਾ ਪਾਤਰ ਬਣਿਆ ਹੋਇਆ ਹੈ।ਗੋਰਿਆਂ ਦੀ ਦਿੱਤੀ ਸਾਨੂੰ ਪੀੜ ਸੀ ਪਰ,ਹੁਣ ਅਗਲਾ ਇਤਿਹਾਸ ਜਰਮਨੀ ਦੇਸ਼ ਦੇ 1939 ਦੇ ਕਾਲੇ ਇਤਹਾਸ ਨਾਲ ਜੁੜੇਗਾ ਅਤੇ ਭਾਰਤ ਦੁਨੀਆਂ ਦੀ ਨਜਰੇ ਜਾਲਮ ਕਰੋਧੀ ਦਹਿਸ਼ਤ ਭਰਿਆ ਨਫਰਤ ਭਰਿਆ ਜਾਤੀਵਾਦ ਭਰਿਆ ਜਾਣਿਆ ਜਾਵੇਗਾ ਅਤੇ ਦੇਸ਼ ਦਾ ਰੱਥ ਚਾਲਕ ਹਿਟਲਰ ਸੋਚਧਾਰੀ ਮੰਨਿਆ ਜਾਵੇਗਾ।
ਰੱਬ ਨਾ ਕਰੇ ਕਦੇ ਇੱਦਾਂ ਹੋਵੇ ਪਰ ,ਹਲਾਤ-ਏ ਜ਼ੀਕਰ ਅੰਜੂ ਬਿਆਨ ਕੁਝ ਇਸ ਤਰਾਂ ਕਰ ਰਹੇ ਨੇ,
ਮੇਰੇ ਦੇਸ਼ ਦਾ ਭਵਿੱਖ ਗਰਦਿਸ਼ ਹਲਾਤ ਚੋਂ ਗੁਜਰ ਰਿਹਾ ਹੈ।
ਅੰਜੂਜੀਤ ਸ਼ਰਮਾ ਜਰਮਨੀ

Leave a Reply

Your email address will not be published. Required fields are marked *