ਸਿਖਿਆ ਵਿਭਾਗ ਵਲੋਂ 110 ਮਿਆਰੀ ਸਕੂਲਾਂ ਦੀ ਸੂਚੀ ਜਾਰੀ

ਮੋਹਾਲੀ – ਸਿੱਖਿਆ ਮੰਤਰੀ ਓ ਪੀ ਸੋਨੀ ਦੀ ਅਗਵਾਈ ਵਿੱਚ ਸਿੱਖਿਆ ਵਿਭਾਗ ਵੱਲੋਂ 110 ਅਜਿਹੇ ਸਕੂਲਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਜਿਨ੍ਹਾਂ ਸਕੂਲਾਂ ਵਿੱਚ ਸਕੂਲ ਮੁਖੀ ਸਕੂਲਾਂ ਦਾ ਪ੍ਰਬੰਧ ਮਿਆਰੀ ਤੇ ਵਧੀਆ ਢੰਗ ਨਾਲ ਚਲਾ ਰਹੇ ਹਨ|

ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਕੂਲ ਮੁਖੀ ਆਪਣੇ ਸਕੂਲਾਂ ਨੂੰ ਸਿੱਖਿਆ ਵਿਭਾਗ ਵੱਲੋਂ ਸਮੇਂ-ਸਮੇਂ ਤੇ ਜਾਰੀ ਹੋ ਰਹੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕਰਦੇ ਹੋਏ ਬਹੁਤ ਵਧੀਆ ਢੰਗ ਨਾਲ ਚਲਾ ਰਹੇ ਹਨ| ਸਕੂਲਾਂ ਦੇ ਨਤੀਜੇ ਵੀ ਵਧੀਆ ਆ ਰਹੇ ਹਨ| ਇਹਨਾਂ ਸਕੂਲਾਂ ਦੇ ਮੁਖੀਆਂ ਤੋਂ ਸੁਝਾਅ ਪ੍ਰਾਪਤ ਹੋਏ ਕਿ ਉਹ ਆਪਣੇ ਸਕੂਲਾਂ ਵਿੱਚ ਹੋਰ ਵੀ ਵਧੀਆ ਨਤੀਜਿਆਂ ਅਤੇ ਸਹਿ-ਅਕਾਦਮਿਕ ਕਿਰਿਆਵਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣਾ ਚਾਹੁੰਦੇ ਹਨ|

ਇਸ ਤੇ ਸਿੱਖਿਆ ਵਿਭਾਗ ਨੇ ਸੁਝਾਵਾਂ ਤੇ ਅਮਲ ਕਰਦਿਆਂ ਇਹਨਾਂ 110 ਸਕੂਲਾਂ ਦੀ ਸੂਚੀ ਜਾਰੀ ਕੀਤੀ ਹੈ| ਇਹਨਾਂ ਸਕੂਲਾਂ ਵਿੱਚ ਕੋਈ ਵੀ ਸਿੱਖਿਆ ਸੁਧਾਰ ਟੀਮ ਨਹੀਂ ਜਾਵੇਗੀ ਅਤੇ ਕੋਈ ਵੀ ਅਧਿਕਾਰੀ ਅਚਨਚੇਤ ਨਿਰੀਖਣ ਦੌਰਾ ਨਹੀਂ ਕਰੇਗਾ| ਇਹਨਾਂ ਸਕੂਲਾਂ ਵਿੱਚ ਨਿਰਧਾਰਿਤ ਸ਼ਡਿਊਲ ਅਨੁਸਾਰ ਜਾਣ ਉਪਰੰਤ ਵੀ ਸਕੂਲ ਦੀਆਂ ਬੈਸਟ ਪ੍ਰੈਕਟਿਸਜ਼ ਅਤੇ ਸਕੂਲ ਵਿੱਚ ਕਿਹੜੀਆਂ ਗੱਲਾਂ ਪ੍ਰਭਾਵਸ਼ਾਲੀ ਹਨ ਇਹ ਨੋਟ ਕੀਤੀਆਂ ਜਾ ਸਕਣਗੀਆਂ| ਉਹਨਾਂ ਕਿਹਾ ਇੱਕ ਨਿਰਧਾਰਿਤ ਸ਼ਡਿਊਲ ਅਨੁਸਾਰ ਦੂਜੇ ਸਕੂਲਾਂ ਦੇ ਅਧਿਆਪਕ ਤੇ ਸਕੂਲ ਮੁਖੀ ਵੀ ਇਹਨਾਂ ਸਕੂਲਾਂ ਦੀਆਂ ਚੰਗੀਆਂ ਪ੍ਰੈਕਟਿਸ ਬਾਰੇ ਜਾ ਕੇ ਜਾਣਕਾਰੀ ਲੈ ਸਕਣਗੇ| ਉਹਨਾਂ ਕਿਹਾ ਕਿ ਜੇਕਰ ਸਿੱਖਿਆ ਵਿਭਾਗ ਦੇ ਹੋਰ ਸਕੂਲ ਵੀ ਇਸ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਮੁੱਖ ਦਫਤਰ ਵਿਖੇ ਆਪਣੀ ਪ੍ਰਤੀ ਬੇਨਤੀ ਭੇਜ ਸਕਦੇ ਹਨ|

ਇਹਨਾਂ 110 ਸਕੂਲਾਂ ਵਿੱਚ ਕਪੂਰਥਲਾ ਦੇ 3, ਫਰੀਦਕੋਟ ਤੇ ਮਾਨਸਾ ਦੇ 4-4, ਸ੍ਰੀ ਮੁਕਤਸਰ ਸਾਹਿਬ, ਪਠਾਨਕੋਟ, ਅੰਮ੍ਰਿਤਸਰ, ਮੋਹਾਲੀ, ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ, ਪਟਿਆਲਾ, ਰੂਪਨਗਰ, ਫਿਰੋਜ਼ਪੁਰ, ਤਰਨਤਾਰਨ, ਮੋਗਾ, ਫਾਜ਼ਿਲਕਾ, ਬਰਨਾਲਾ, ਗੁਰਦਾਸਪੁਰ ਤੇਲੁਧਿਆਣਾ ਦੇ 5-5 ਤੇ ਜਲੰਧਰ, ਸਭਸ ਨਗਰ, ਸੰਗਰੂਰ ਤੇ ਬਠਿੰਡਾ ਦੇ 6-6 ਸਕੂਲ ਸ਼ਾਮਿਲ ਕੀਤੇ ਗਏ ਹਨ|

Leave a Reply

Your email address will not be published. Required fields are marked *