ਨਵੀਂ ਦਿੱਲੀ- ਅਰਜੁਨ ਐਵਾਰਡੀ ਤੇ ਭਾਰਤੀ ਰਾਸ਼ਟਰੀ ਹਾਕੀ ਟੀਮ ਦਾ ਕਪਤਾਨ ਮਨਪ੍ਰੀਤ ਸਿੰਘ ਖੇਡ ਸਾਮਾਨ ਬਣਾਉਣ ਵਾਲੀ ਕੰਪਨੀ ਐਡੀਡਾਸ ਨਾਲ ਜੁੜ ਗਿਆ ਹੈ। ਭੁਵਨੇਸ਼ਵਰ ਵਿਚ ਸ਼ੁਰੂ ਹੋ ਰਹੇ ਵਿਸ਼ਵ ਕੱਪ ਵਿਚ ਭਾਰਤੀ ਪੁਰਸ਼ ਹਾਕੀ ਟੀਮ ਦੀ ਕਪਤਾਨੀ ਮਨਪ੍ਰੀਤ ਸੰਭਾਲ ਰਿਹਾ ਹੈ। ਇਸ ਸਾਲ ਅਰਜੁਨ ਐਵਾਰਡ ਜਿੱਤਣ ਵਾਲੇ ਮਨਪ੍ਰੀਤ ਦੀ ਕਪਤਾਨੀ ਵਿਚ ਭਾਰਤੀ ਟੀਮ ਨੇ 2017 ਵਿਸ਼ਵ ਲੀਗ ਫਾਈਨਲਸ ਵਿਚ ਕਾਂਸੀ ਤਮਗਾ ਜਿੱਤਿਆ ਸੀ। ਉਹ 2012 ਲੰਡਨ ਤੇ 2016 ਰੀਓ ਓਲੰਪਿਕ ਖੇਡਣ ਵਾਲੀ ਭਾਰਤੀ ਟੀਮ ਦਾ ਮੈਂਬਰ ਵੀ ਸੀ। ਐਡੀਡਾਸ ਨਾਲ ਐਥਲੀਟ ਹਿਮਾ ਦਾਸ, ਸਵਪਨਾ ਬਰਮਨ, ਕ੍ਰਿਕਟਰ ਰੋਹਿਤ ਸ਼ਰਮਾ, ਸਿਧਾਂਤ ਬੰਠਿਆ ਤੇ ਮਨਜੋਤ ਕਾਲੜਾ ਵੀ ਜੁੜੇ ਹੋਏ ਹਨ।
Related Posts
ਕਹਿੰਦੇ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਪੜ੍ਹਦੇ ਹਾਂ ਲਕਸ਼ਮੀ ਨਿਵ੍ਰਤੀ ਪੰਧੇ ਕਹਾਣੀ
‘ਜੇ ਕਿਸੇ ਚੀਜ਼ ਨੂੰ ਦਿਲ ਨਾਲ ਚਾਹੋ, ਤਾਂ ਸਾਰੀ ਕੁਦਰਤ ਤੁਹਾਨੂੰ ਉਸ ਨਾਲ ਮਿਲਾਉਣ ਦੀ ਕੋਸ਼ਿਸ਼ ਵਿੱਚ ਲੱਗ ਜਾਂਦੀ ਹੈ।’…
ਯੁਵਰਾਜ ਹੰਸ ਨੇ ਮਾਨਸੀ ਨਾਲ ਜਲੰਧਰ ‘ਚ ਲਈਆਂ ਲਾਵਾਂ
ਜਲੰਧਰ- ਪਾਲੀਵੁੱਡ ਅਦਾਕਾਰ ਅਤੇ ਪੰਜਾਬ ਦੇ ਮਸ਼ਹੂਰ ਗਾਇਕ ਹੰਸ ਰਾਜ ਹੰਸ ਦੇ ਛੋਟੇ ਪੁੱਤਰ ਯੁਵਰਾਜ ਹੰਸ ਅੱਜ ਵਿਆਹ ਦੇ ਬੰਧਨ…
ਆੜ੍ਹਤੀਆਂ ਦਾ ਮੁਨੀਮ ਜਦੋਂ ਪ੍ਰੋਫੈਸਰ ਲੱਗ ਜਾਵੇ
ਤਾਇਆ ਸੰਤੋਖ ਸਿੰਘ ਸੱਪ ਦੀ ਖੱਡ ’ਤੇ ਚਾਹ ਬਣਾ ਕੇ ਪੀਣ ਵਾਲਾ ਬੰਦਾ। ਉਸ ਦੀ ਗੜਵੀ ਚੋਂ ਫੇਰ ਜਿਹੜਾ ਦੋ…