ਰਾਜਪੁਰਾ : ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਵੱਖ-ਵੱਖ ਜਥੇਬੰਦੀਆਂ ਤੇ ਨੌਜਵਾਨਾਂ ਨੇ ਰਾਜਪੁਰਾ ਤੋਂ ਸਰਹਿੰਦ ਤਕ ਲੰਗਰ ਲਾਏ ਹੋਏ ਹਨ। ਇਨ੍ਹਾਂ ਲੰਗਰਾਂ ਕਾਰਨ ਸੜਕਾਂ ’ਤੇ ਡਿਸਪੋਜ਼ਲ ਕੱਪ ਤੇ ਡੂਨਿਆਂ ਦਾ ਕਾਫ਼ੀ ਗੰਦ ਪੈ ਗਿਆ, ਜੋ ਕਿ ਦੇਖਣ ਨੂੰ ਬਹੁਤ ਮਾੜਾ ਲੱਗ ਰਿਹਾ ਸੀ। ਇਸ ਸਭ ਨੂੰ ਦੇਖਦਿਆਂ ‘ਮੜੀਆਂ ਤੋਂ ਕੱਪੜੇ ਲੈਣ ਵਾਲੇ’ ਗਰੁੱਪ ਨਾਲ ਸਬੰਧਤ ਨੌਜਵਾਨਾਂ ਸਫ਼ਾਈ ਮੁਹਿੰਮ ਅਰੰਭ ਕਰਨ ਦਾ ਫ਼ੈਸਲਾ ਕੀਤਾ। ਇਹ ਸਫ਼ਾਈ ਮੁਹਿੰਮ ਅਮਲਤਾਸ ਪੈਲੇਸ ਭੱਪਲ ਦੇ ਮਾਲਕ ਗੁਰਪਾਲ ਸਿੰਘ ਦੇ ਸਹਿਯੋਗ ਨਾਲ ਅਰੰਭੀ ਗਈ। ਇਸ ਮੁਹਿੰਮ ਦੌਰਾਨ ਨੌਜਵਾਨਾਂ ਨੇ ਰਾਜਪੁਰਾ ਤੋਂ ਸ਼ੁਰੂ ਹੋ ਕੇ ਸਰਹਿੰਦ ਤਕ ਜਿੰਨੇ ਵੀ ਲੰਗਰ ਲੱਗੇ ਸਨ, ਉਨ੍ਹਾਂ ਸਾਰਿਆਂ ਵਿੱਚ ਜਾ ਕੇ ਸਫਾਈ ਕੀਤੀ ਤੇ ਹੋਰਨਾਂ ਨੂੰ ਵੀ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ। ਇਸ ਸਫਾਈ ਮੁਹਿੰਮ ਦੀ ਅਗਵਾਈ ਰਾਇਲ ਕੈਟਰਿੰਗ ਦੇ ਮਾਲਕ ਸੁਖਵਿੰਦਰ ਸਿੰਘ ਸੁਖੀ ਨੇ ਕੀਤੀ।
Related Posts
ਗੱਲ ਪਲਾਜ਼ੋ ਦੀ ਹੋਵੇ ਭਾਵੇਂ ਸ਼ਰਾਰੇ ਦੀ ਪਰ ਗੱਲ ਵੱਖਰੀ ਹੈ ਪਟਿਆਲਾ ਸਲਵਾਰ ਦੇ ਚਮਕਾਰੇ ਦੀ
ਪਟਿਆਲਾ : ਪੰਜਾਬ ਦੀ ਫੈਸ਼ਨ ਇੰਡਸਟਰੀ ਦੀ ਗੱਲ ਕਰੀਏ ਤਾਂ ਬਾਜ਼ਾਰ ਵਿੱਚ ਧੂਮ ਭਾਵੇਂ ਪਲਾਜ਼ੋ ਜਾਂ ਸ਼ਰਾਰੇ ਦੀ ਹੋਵੇ ਪਰ…
ਯੁੱਧ ਕਾਰਨ ਹਰੇਕ ਸਾਲ 1,00,000 ਤੋਂ ਜ਼ਿਆਦਾ ਬੱਚਿਆਂ ਦੀ ਹੁੰਦੀ ਹੈ ਮੌਤ’
ਬਰਲਿਨ — ਜਰਮਨੀ ਦੇ ਸ਼ਹਿਰ ਮਿਊਨਿਖ ਦੇ ਗੈਰ ਸਰਕਾਰੀ ਸੰਗਠਨ ‘ਸੇਵ ਦੀ ਚਿਲਡਰਨ ਇੰਟਰਨੈਸ਼ਨਲ’ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਯੁੱਧ…
7 ਮੰਜ਼ਿਲਾ ਇਮਾਰਤ ਦੇ ਮਲਬੇ ’ਚ ਇੰਝ ਲੱਭਿਆ 11 ਮਹੀਨੇ ਦਾ ਬੱਚਾ
ਰੂਸ ਦੇ ਮੈਗਨੀਟੋਗੋਰਸਕ ਸ਼ਹਿਰ ਵਿੱਚ ਇੱਕ ਬਹੁਮੰਜ਼ਿਲਾ ਇਮਾਰਤ ਡਿੱਗੀ ਤਾਂ ਜ਼ਿੰਦਗੀਆਂ ਬਚਣ ਦੀ ਆਸ ਘਟਦੀ ਜਾ ਰਹੀ ਸੀ ਪਰ ਅਚਾਨਕ…